ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 207 ਹੋਈ

ਦੇਸ਼ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 207 ਹੋ ਗਈ ਹੈ। ਤੇਲੰਗਾਨਾ 'ਚ ਸ਼ੁੱਕਰਵਾਰ ਨੂੰ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮੁੰਬਈ 'ਚ 2 ਮਰੀਜ਼ ਵੈਂਟੀਲੇਟਰ 'ਤੇ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਅੱਜ ਕੋਰੋਨਾ ਦੇ ਪਾਜੀਟਿਵ ਆਏ ਮਾਮਲਿਆਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਵਿੱਚ 3, ਦਿੱਲੀ ਵਿੱਚ 12, ਹਰਿਆਣਾ ਵਿੱਚ 17, ਕਰਨਾਟਕ ਵਿੱਚ 15, ਕੇਰਲਾ ਵਿੱਚ 28, ਮਹਾਰਾਸ਼ਟਰ ਵਿੱਚ 52, ਪੰਜਾਬ ਵਿੱਚ 2, ਰਾਜਸਥਾਨ ਵਿੱਚ 9, ਤਾਮਿਲਨਾਡੂ ਵਿੱਚ 3, ਤੇਲੰਗਾਨਾ 'ਚ 16, ਜੰਮੂ-ਕਸ਼ਮੀਰ 'ਚ 4, ਲੱਦਾਖ ਵਿੱਚ 10, ਉੱਤਰ ਪ੍ਰਦੇਸ਼ ਵਿੱਚ 23, ਉੱਤਰਾਖੰਡ ਵਿੱਚ 3, ਉੜੀਸਾ ਵਿੱਚ 2, ਗੁਜਰਾਤ ਵਿੱਚ 5, ਪੱਛਮੀ ਬੰਗਾਲ ਵਿੱਚ 2, ਚੰਡੀਗੜ੍ਹ ਵਿੱਚ 1, ਪੁੱਡੂਚੇਰੀ ਵਿੱਚ 1 ਅਤੇ ਛੱਤੀਸਗੜ੍ਹ 'ਚ 1 ਮਰੀਜ਼ ਸਾਹਮਣੇ ਆਇਆ ਹੈ।

 

ਇਸ ਤੋਂ ਪਹਿਲਾਂ ਵੀਰਵਾਰ ਨੂੰ ਜੈਪੁਰ 'ਚ ਇੱਕ ਜੋੜੇ 'ਚ ਕੋਰੋਨਾ ਦੇ ਸੈਂਪਲ ਪਾਜੀਟਿਵ ਮਿਲੇ ਸਨ। ਦੋਵਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਉਹ ਬੀਤੀ 17 ਮਾਰਚ ਨੂੰ ਸਪੇਨ ਤੋਂ ਦੁਬਈ ਹੁੰਦੇ ਹੋਏ ਦਿੱਲੀ ਪਹੁੰਚੇ ਸਨ। ਇਸ ਤੋਂ ਬਾਅਦ ਦੋਵੇਂ 18 ਮਾਰਚ ਨੂੰ ਟੈਕਸੀ ਰਾਹੀਂ ਜੈਪੁਰ ਪਹੁੰਚੇ। ਇਸ ਦੇ ਨਾਲ ਹੀ ਦੋ ਡਰਾਈਵਰਾਂ ਅਤੇ ਹੋਟਲ ਸਟਾਫ਼ ਦੇ 4 ਲੋਕਾਂ ਨੂੰ ਵੀ ਘਰ 'ਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
 

ਪ੍ਰਧਾਨ ਮੰਤਰੀ ਨੇ ਜਨਤਕ ਕਰਫਿਊ ਦੀ ਕੀਤੀ ਅਪੀਲ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਤ ਕਰਦਿਆਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 22 ਮਾਰਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਕ ਕਰਫਿਊ ਲਗਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਇਸ ਸਮੇਂ ਗੰਭੀਰ ਸੰਕਟ 'ਚੋਂ ਗੁਜਰ ਰਹੀ ਹੈ। ਇਸ ਸੰਕਟ ਨੇ ਸਾਰੀ ਮਨੁੱਖ ਜਾਤੀ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ।

 

ਈਰਾਨ 'ਚ ਭਾਰਤੀ ਦੀ ਮੌਤ :
ਈਰਾਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਇੱਕ ਭਾਰਤੀ ਦੀ ਮੌਤ ਹੋ ਗਈ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਤੋਂ ਪ੍ਰਭਾਵਿਤ ਹੋਰ ਭਾਰਤੀਆਂ ਨੂੰ ਈਰਾਨ ਸਰਕਾਰ ਵੱਲੋਂ ਡਾਕਟਰੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ।

 

ਹੈਲਪਲਾਈਨ ਨੰਬਰ ਜਾਰੀ :
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਸਰਕਾਰ ਨੇ ਲੋਕਾਂ ਨੂੰ ਲੋੜੀਂਦੇ ਸੁਝਾਅ ਦੇਣ ਅਤੇ ਕੋਰੋਨਾ ਵਾਇਰਸ ਨਾਲ ਜੁੜੇ ਜ਼ਰੂਰੀ ਸੁਝਾਅ ਦੇਣ ਤੇ ਉਨ੍ਹਾਂ ਤਕ ਮਦਦ ਪਹੁੰਚਾਉਣ ਲਈ ਇੱਕ ਹੈਲਪ ਡੈਸਕ ਸਥਾਪਤ ਕੀਤਾ ਹੈ। ਇਸ ਦੇ ਲਈ ਸਰਕਾਰ ਵੱਲੋਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਲੋਕ ਹੈਲਪ ਡੈਸਕ ਰਾਹੀਂ 24 ਘੰਟੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਵੱਟਸਐਪ ਨੰਬਰ 90131-51515 ਹੈ। ਤੁਸੀਂ ਇਸ ਨੰਬਰ ਨੂੰ ਆਪਣੇ ਮੋਬਾਈਲ 'ਚ ਸੇਵ ਕਰ ਸਕਦੇ ਹੋ ਅਤੇ ਵੱਟਸਐਪ ਚੈਟ ਦੁਆਰਾ ਸੁਝਾਅ ਜਾਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਨੰਬਰ 'ਤੇ ਫੋਨ ਕਰਨ ਦੀ ਸਹੂਲਤ ਉਪਲੱਬਧ ਨਹੀਂ ਹੋਵੇਗੀ। ਇਸ 'ਤੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cases of novel coronavirus are increasing in India rapidly