ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਦੇ ਹੈਲੀਕਾਪਰ ਦੀ ਤਲਾਸ਼ੀ ਲੈਣ ਵਾਲੇ IAS ਦੀ ਮੁਅੱਤਲੀ ’ਤੇ CAT ਵੱਲੋਂ ਰੋਕ

PM ਦੇ ਹੈਲੀਕਾਪਰ ਦੀ ਤਲਾਸ਼ੀ ਲੈਣ ਵਾਲੇ IAS ਦੀ ਮੁਅੱਤਲੀ ’ਤੇ CAT ਵੱਲੋਂ ਰੋਕ

ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (CAT – Central Administrative Tribunal) ਨੇ 1996 ਬੈਚ ਦੇ ਆਈਏਐੱਸ ਅਧਿਕਾਰੀ ਮੁਹੰਮਦ ਮੋਹਸਿਨ ਦੀ ਮੁਅੱਤਲੀ ਉੱਤੇ ਰੋਕ ਲਾ ਦਿੱਤੀ ਹੈ। ਇਸ ਅਧਿਕਾਰੀ ਨੂੰ ਚੋਣ ਕਮਿਸ਼ਨ ਨੇ ਓੜੀਸ਼ਾ ’ਚ ਪ੍ਰਧਾਨ ਮੰਤਰੀ (PM – Prime Minister) ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਦੇ ਦੋਸ਼ ਅਧੀਨ ਮੁਅੱਤਲ ਕੀਤਾ ਸੀ। ਟ੍ਰਿਬਿਊਨਲ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਜੂਨ ਨੂੰ ਕੀਤੀ ਜਾਵੇਗੀ।

 

 

ਸਰਕਾਰੀ ਅਧਿਕਾਰੀਆਂ ਦੀਆਂ ਸੇਵਾਵਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰਨ ਵਾਲੇ ਟ੍ਰਿਬਿਊਨਲ ਨੇ ਕਿਹਾ ਕਿ ਐੱਸਪੀਜੀ ਲਈ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

 

 

ਕਰਨਾਟਕ ਦੇ ਉਪਰੋਕਤ IAS ਅਧਿਕਾਰੀ ਇਸ ਮਹੀਨੇ ਓੜੀਸ਼ਾ ਵਿੱਚ ਆਮ ਚੋਣਾਂ ਲਈ ਆਬਜ਼ਰਵਰ ਨਿਯੁਕਤ ਹੋਏ ਸਨ। ਉੱਥੇ ਉਨ੍ਹਾਂ ਨੇ ਬੀਤੀ 16 ਅਪ੍ਰੈਲ ਨੂੰ ਸੰਬਲਪੁਰ ਵਿਖੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਚੈਕਿੰਗ ਕਰਨ ਦੇ ਹੁਕਮ ਆਪਣੇ ਅਧਿਕਾਰੀਆਂ ਨੂੰ ਦਿੱਤੇ ਸਨ।

 

 

ਚੋਣ ਕਮਿਸ਼ਨ ਨੇ ਇਹ ਆਖਦਿਆਂ ਸ੍ਰੀ ਮੋਹਸਿਨ ਨੂੰ ਮੁਅੱਤਲ ਕਰ ਦਿੱਤਾ ਸੀ ਕਿ ਜਿਸ ਵਿਅਕਤੀ ਦੀ ਸੁਰੱਖਿਆ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਕੋਲ ਹੋਵੇ, ਉਨ੍ਹਾਂ ਲਈ ਵੱਖਰੀ ਕਿਸਮ ਦੀਆਂ ਹਦਾਇਤਾਂ ਲਾਗੂ ਹੁੰਦੀਆਂ ਹਨ ਤੇ ਇਸ IAS ਅਧਿਕਾਰੀ ਨੇ ਉਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ।

 

 

ਪੀਟੀਆਈ ਦੀ ਰਿਪੋਰਟ ਮੁਤਾਬਕ ਕਮਿਸ਼ਨ ਨੇ ਕਿਹਾ ਕਿ ਸਾਲ 2014 ਦੌਰਾਨ ਇੱਕ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਕ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਨੂੰ ਚੋਣਾਂ ਦੌਰਾਨ ਚੈਕਿੰਗ ਤੋਂ ਛੋਟ ਦਿੱਤੀ ਗਈ ਸੀ; ਪਰ ਉਹ ਆਰਡਰ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਉਪਲਬਧ ਨਹੀਂ ਸੀ।

 

 

ਕੈਟ ਨੇ IAS ਅਧਿਕਾਰੀ ਦੇ ਵਕੀਲ ਦੀ ਉਸ ਦਲੀਲ ਦਾ ਵੀ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਕੁਝ ਭਾਰਾੀ ਸਾਮਾਨ ਪ੍ਰਧਾਨ ਮੰਤਰੀ ਦੇ ਕਾਫ਼ਲੇ ’ਚੋਂ ਉਤਾਰ ਕੇ ਕਿਸੇ ਹੋਰ ਵਾਹਨ ਵਿੱਚ ਲੱਦਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAT stays IAS Officer suspension who searched PM Chopper