ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਛਾਪਾ ਮਾਰ ਕੇ ਕੀਤਾ ਗ੍ਰਿਫ਼ਤਾਰ

ਆਈ ਐਨ ਐਕਸ ਮੀਡੀਆ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀਬੀਆਈ ਨੇ ਆਖਰਕਾਰ 30 ਘੰਟਿਆਂ ਮਗਰੋਂ ਹਿਰਾਸਤ ਵਿੱਚ ਲੈ ਲਿਆ ਹੈ। ਚਿਦੰਬਰਮ ਨੂੰ ਹਿਰਾਸਤ ਵਿੱਚ ਲੈਣ ਲਈ ਸੀਬੀਆਈ ਨੂੰ ਸਖਤ ਮਿਹਨਤ ਕਰਨੀ ਪਈ। ਸੀਬੀਆਈ ਅਤੇ ਈਡੀ ਦੀ ਟੀਮ ਪੀ ਚਿਦੰਬਰਮ ਦੇ ਘਰ ਮੌਜੂਦ ਹਨ।

 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੁੱਛਗਿੱਛ ਲਈ ਸੀਬੀਆਈ ਦਫਤਰ ਲਿਜਾਇਆ ਗਿਆ ਹੈ। ਸੀਬੀਆਈ ਦੀ ਟੀਮ ਚਿਦੰਬਰਮ ਦੇ ਘਰ ਦੀ ਕੰਧ ਟੱਪ ਕੇ ਘਰ ਚ ਵੜ੍ਹੀ ਸੀ। ਕਾਂਗਰਸ ਦੇ ਹੈੱਡਕੁਆਰਟਰ ਤੋਂ ਪਿੱਛਾ ਕਰਦੇ ਹੋਏ ਸੀਬੀਆਈ ਦੀ ਟੀਮ ਉਨ੍ਹਾਂ ਦੇ ਜੋਰਬਾਗ ਵਾਲੇ ਘਰ ਪਹੁੰਚੀ। ਹਾਲਾਂਕਿ ਇਸ ਸਮੇਂ ਦੌਰਾਨ ਕਾਂਗਰਸੀ ਵਰਕਰਾਂ ਨੇ ਹੰਗਾਮਾ ਖੜਾ ਕਰ ਦਿੱਤਾ। ਫਿਲਹਾਲ ਸੀਬੀਆਈ, ਈਡੀ ਅਤੇ ਦਿੱਲੀ ਪੁਲਿਸ ਦੀ ਟੀਮ ਉਨ੍ਹਾਂ ਦੇ ਘਰ ਮੌਜੂਦ ਹੈ।

 

ਇਸ ਤੋਂ ਪਹਿਲਾਂ ਪੀ ਚਿਦੰਬਰਮ 27 ਘੰਟੇ ਬਾਅਦ ਮੀਡੀਆ ਸਾਹਮਣੇ ਪੇਸ਼ ਹੋਏ ਅਤੇ ਆਪਣਾ ਪੱਖ ਪੇਸ਼ ਕੀਤਾ। ਤਕਰੀਬਨ 10 ਮਿੰਟ ਤਕ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਉਹ ਜ਼ੋਰਬਾਗ ਸਥਿਤ ਆਪਣੇ ਘਰ ਪਹੁੰਚੇ, ਜਿਥੇ ਉਨ੍ਹਾਂ ਦਾ ਪਿੱਛਾ ਕਰ ਰਹੀ ਸੀਬੀਆਈ ਅਤੇ ਈਡੀ ਦੀ ਟੀਮ ਵੀ ਪੁੱਜ ਗਈ। ਸੀਬੀਆਈ ਦੀ ਟੀਮ ਕੰਧ ਟੱਪ ਕੇ ਚਿਦੰਬਰਮ ਦੇ ਘਰ ਚ ਵੜੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI arrests P Chidambaram