ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਾਊਂ ਜ਼ਮਾਨਤ ਪਟੀਸ਼ਨ ਰੱਦ, ਚਿਦੰਬਰਮ ਦੇ ਘਰ CBI ਤੋਂ ਬਾਅਦ ਹੁਣ ED ਪੁੱਜੀ

1 / 5ਅਗਾਊਂ ਜ਼ਮਾਨਤ ਪਟੀਸ਼ਨ ਰੱਦ, ਚਿਦੰਬਰਮ ਦੇ ਘਰ CBI ਤੋਂ ਬਾਅਦ ਹੁਣ ED ਪੁੱਜੀ

2 / 5ਅਗਾਊਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਪੀ ਚਿਦੰਬਰਮ ਦੇ ਘਰ ਪਹੁੰਚੀ ਸੀਬੀਆਈ

3 / 5ਚਿਦੰਬਰਮ ਦੇ ਦਿੱਲੀ ਸਥਿਤ ਜੋਰਬਾਗ਼ ਘਰ ਵਿਖੇ ਸੀਬੀਆਈ ਜਾਂਚ ਕਰਦੀ ਹੋਈ।

4 / 5ਚਿਦੰਬਰਮ ਦੇ ਦਿੱਲੀ ਸਥਿਤ ਜੋਰਬਾਗ਼ ਘਰ ਵਿਖੇ ਸੀਬੀਆਈ ਜਾਂਚ ਕਰਦੀ ਹੋਈ।

5 / 5ਚਿਦੰਬਰਮ ਦੇ ਦਿੱਲੀ ਸਥਿਤ ਜੋਰਬਾਗ਼ ਘਰ ਵਿਖੇ ਸੀਬੀਆਈ ਜਾਂਚ ਕਰਦੀ ਹੋਈ।

PreviousNext

ਆਈ ਐਨ ਐਕਸ ਮੀਡੀਆ ਮਾਮਲੇ ਵਿੱਚ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਕੇਂਦਰੀ ਜਾਂਚ ਏਜੰਸੀ ਸੀਬੀਆਈ ਚਿਦੰਬਰਮ ਤੋਂ ਦਿੱਲੀ ਸਥਿਤ ਜੋਰਬਾਗ਼ ਘਰ ਪਹੁੰਚੀ। ਉਸ ਤੋਂ ਬਾਅਦ ਸੀਬੀਆਈ ਉਥੋਂ ਵਾਪਸ ਪਰਤ ਆਈ ਹੈ।

 

 

 

 

ਇਸ ਤੋਂ ਪਹਿਲਾਂ, ਦਿੱਲੀ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ, ਚਿਦੰਬਰਮ ਨੇ ਸੁਪਰੀਮ ਕੋਰਟ ਦੀ ਅਗਾਊਂ ਪਟੀਸ਼ਨ ਦਾਖ਼ਲ ਕੀਤੀ। ਪਰ, ਸੁਪਰੀਮ ਕੋਰਟ ਨੇ ਇਸ ਦੀ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਕੱਲ੍ਹ ਯਾਨੀ ਬੁੱਧਵਾਰ ਨੂੰ ਆਉਣ ਲਈ ਕਿਹਾ।

 

ਪੀ. ਚਿਦੰਬਰਮ ਲਈ ਪੈਰਵੀ ਕਰ ਰਹੇ ਸੀਨੀਅਰ ਕਾਂਗਰਸੀ ਨੇਤਾ ਅਤੇ ਵਕੀਲ ਕਪਿਲ ਸਿੱਬਲ ਨੇ ਪੱਤਰਕਾਰਾਂ ਨੂੰ ਕਿਹਾ- ਸਾਨੂੰ ਕੱਲ੍ਹ ਇਸ ਮਾਮਲੇ ਵਿੱਚ ਸਭ ਤੋਂ ਸੀਨੀਅਰ ਜੱਜ ਕੋਲ ਪਹੁੰਚ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਕੇਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ.ਬੀ.ਆਈ. ਕਰ ਰਹੀ ਹੈ।

 

ਦਿੱਲੀ ਹਾਈ ਕੋਰਟ ਵੱਲੋਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਇਸ ਮਾਮਲੇ ਦੀ ਸੁਣਵਾਈ ਛੇਤੀ ਤੋਂ ਛੇਤੀ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ। ਇਸੇ ਤਰ੍ਹਾਂ ਚਿਦੰਬਰਮ ਦੇ ਵਕੀਲਾਂ ਵੱਲੋਂ ਫ਼ੈਸਲੇ ਵਿਰੁੱਧ ਅਪੀਲ ਕਰਨ ਦੀ ਤਿੰਨ ਦਿਨਾਂ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਗਿਆ।

 

ਦੱਸਣਯੋਗ ਹੈ ਕਿ ਆਈਐਨਐਕਸ ਮੀਡੀਆ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਕੇਸ ਵਿੱਚ ਦੋਸ਼ੀ ਬਣਾਏ ਗਏ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ।

 

ਸੀਆਈਆਈ ਨੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਚਿਦੰਬਰਮ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਾਖ਼ਲ ਕੀਤਾ ਹੈ। ਜਸਟਿਸ ਸੁਨੀਲ ਗੌੜ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 25 ਜਨਵਰੀ ਨੂੰ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

 

ਹਵਾਬਾਜ਼ੀ ਘੁਟਾਲੇ ਦੀ ਜਾਂਚ ਲਈ ਸੰਮਨ: ਈਡੀ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਯੂਪੀਏ ਦੇ ਕਾਰਜਕਾਲ ਦੌਰਾਨ ਕਥਿਤ ਹਵਾਬਾਜ਼ੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ 23 ਅਗਸਤ ਨੂੰ ਤਲਬ ਕੀਤਾ ਹੈ। ਈਡੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

ਏਅਰ ਇੰਡੀਆ ਨੂੰ ਹੋਏ ਵਿੱਤੀ ਨੁਕਸਾਨ ਨਾਲ ਜੁੜਿਆ ਹੈ ਮਾਮਲਾ : ਅਧਿਕਾਰੀਆਂ ਦੇ ਅਨੁਸਾਰ ਮਾਮਲਾ 2006 ਵਿੱਚ ਹੋਏ ਅਰਬਾਂ ਰੁਪਏ ਦੇ ਹਵਾਬਾਜ਼ੀ ਸੌਦੇ ਨਾਲ ਏਅਰ ਇੰਡੀਆ ਨੂੰ ਹੋਏ  ਵਿੱਤੀ ਨੁਕਸਾਨ ਅਤੇ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਕੰਪਨੀਆਂ ਨੂੰ ਹਵਾਈ ਸਲਾਟ ਦੇ ਨਿਰਧਾਰਣ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI arrives at P Chidambaram house after bail plea was rejected