ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਗਨਮੋਹਨ ਰੈੱਡੀ ਨੇ ਪਲਟਿਆ ਫੈਸਲਾ, ਹੁਣ ਆਂਧਰਾ ਪ੍ਰਦੇਸ਼ 'ਚ CBI ਕਰ ਸਕੇਗੀ ਜਾਂਚ

 ਜਗਨ ਮੋਹਨ ਰੈੱਡੀ ਨੇ ਬਦਲਿਆ ਚੰਦਰਬਾਬੂ ਸਰਕਾਰ ਦਾ ਫ਼ੈਸਲਾ

 

ਆਂਧਰਾ ਪ੍ਰਦੇਸ਼ ਦੀ ਵਾਈ ਐਸ ਜਗਨ ਮੋਹਨ ਰੈੱਡੀ ਸਰਕਾਰ ਨੇ ਸੂਬੇ ਦੀ ਪਿਛਲੀ ਚੰਦਰਬਾਬੂ ਨਾਇਡੂ ਸਰਕਾਰ ਵੱਲੋਂ ਜਾਰੀ ਇੱਕ ਵਿਵਾਦਿਤ ਸਰਕਾਰੀ ਹੁਕਮ ਵੀਰਵਾਰ ਨੂੰ ਰੱਦ ਕਰ ਦਿੱਤਾ। ਇਸ ਵਿੱਚ ਸੂਬੇ ਵਿੱਚ ਵੱਖ ਵੱਖ ਮਾਮਲਿਆਂ ਦੀ ਜਾਂਚ ਕਰਨ ਲਈ ਸੀਬੀਆਈ ਦਾ ਰਸਤਾ ਸਾਫ਼ ਹੋ ਗਿਆ ਹੈ। 

 

ਅੱਠ ਨਵੰਬਰ 2018 ਨੂੰ ਚੰਦਰਬਾਬੂ ਨਾਇਡੂ ਸਰਕਾਰ ਨੇ ਇੱਕ ਸਰਕਾਰੀ ਹੁਕਮ ਜਾਰੀ ਕਰ ਸੀਬੀਆਈ ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਸੀ। ਸੀਬੀਆਈ ਵੱਲੋਂ ਸੂਬੇ ਵਿੱਚ ਕਿਸੇ ਮਾਮਲੇ ਦੀ ਜਾਂਚ ਕਰਨ ਅਤੇ ਛਾਪੇ ਮਾਰਨ ਲਈ 'ਆਮ ਸਹਿਮਤੀ' ਦੀ ਲੋੜ ਹੁੰਦੀ ਹੈ। 

 

ਸਮਾਚਾਰ ਏਜੰਸੀ ਭਾਸ਼ਾ ਅਨੁਸਾਰ, ਸਰਕਾਰੀ ਹੁਕਮ ਵਿੱਚ ਕਿਹਾ ਗਿਆ ਸੀ ਕਿ' ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਕਾਨੂੰਨ, 1946 ਦੀ ਧਾਰਾ 6 ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸਰਕਾਰ ਦਿੱਲੀ ਵਿਸ਼ੇਸ਼

ਪੁਲਿਸ ਸਥਾਪਨਾ ਦੇ ਸਾਰੇ ਮੈਂਬਰਾਂ ਨੂੰ ਆਂਧਰਾ ਪ੍ਰਦੇਸ਼ ਸੂਬੇ ਵਿੱਚ ਇਸ ਕਾਨੂੰਨ ਤਹਿਤ ਸ਼ਕਤੀਆਂ ਅਤੇ ਅਧਿਕਾਰ ਦੀ ਵਰਤੋਂ ਲਈ ਦਿੱਤੀ ਗਈ ਆਮ ਸਹਿਮਤੀ ਵਾਪਸ ਲੈਂਦੀ ਹੈ। 
 

ਆਂਧਰਾ ਪ੍ਰਦੇਸ਼ ਦੇ ਤਤਕਾਲੀ ਉਪ-ਮੁੱਖ ਮੰਤਰੀ (ਗ੍ਰਹਿ) ਐਨ. ਸੀ. ਰਜੱਪਾ ਨੇ ਕਿਹਾ ਕਿ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਦੇ ਉੱਚ ਅਧਿਕਾਰੀਆਂ ਵਿਰੁੱਧ ਦੋਸ਼ਾਂ ਕਾਰਨ ਆਮ ਸਹਿਮਤੀ ਵਾਪਸ ਲੈ ਲਈ।
 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI Can Now Enter Andhra Pradesh as Jaganmohan Reddy dismissed Chandrababu Naidu Decision Revoking Permission