ਮੀਟ ਦੇ ਵਪਾਰ ਤੋਂ ਸਫਰ ਕਰਨ ਵਾਲਾ ਮੋਈਨ ਕੁਰੈਸ਼ੀ ਹਵਾਲਾ ਕਾਰੋਬਾਰ ਦਾ ਮਾਸਟਰ ਮਾਇੰਡ ਬਣ ਗਿਆ। ਹਵਾਲਾ ਕਾਰੋਬਾਰ ਦੇ ਮੁੱਖ ਆਰੋਪੀ ਅਬਦੁਲ ਕਰੀਮ ਤੇਲਗੀ ਨਾਲ ਵਪਾਰਕ ਸਬੰਧ ਜਨਤਕ ਹੋਣ ਮਗਰੋਂ ਮੋਈਨ ਕੁਰੈਸ਼ੀ ਤੱਕ ਇਨਫੋਰਸਮੈਂਟ ਡਾਇਰੈਕਟਰ ਅਤੇ ਸੀਬੀਆਈ ਦੀ ਜਾਂਚ ਪਹੁੰਚੀ। ਮੋਈਨ ਕੁਰੈਸ਼ੀ ਦੇ ਨੈਟਵਰਕ ਦਾ ਇਸੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸਦੇ ਰਸੂਖ ਚ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਹੀ ਫੱਸ ਗਈ।
ਹਵਾਲਾ ਦੁਆਰਾ ਅੱਤਵਾਦੀ ਗਤੀਵਿਧੀਆਂ ਦੇ ਦੇਸ਼ ਦੇ ਤਮਾਮ ਹਿੱਸਿਆਂ ਚ ਪੈਸਾ ਭੇਜਣ ਦਾ ਖੁਲਾਸਾ ਹੋਣ ਮਗਰੋਂ ਸ਼ੁਰੂ ਹੋਈ ਜਾਂਚ ਚ ਰਾਮਪੁਰ ਅਤੇ ਮੋਈਨ ਕੁਰੈਸ਼ੀ ਦਾ ਨਾਂ ਜੁੜਿਆ। ਇਸ ਦੌਰਾਨ ਰਾਮਪੁਰ ਸ਼ਹਿਰ ਦੀ ਉੱਚੀ ਚੋਪਾਲ ਮੋਹੱਲਾ ਬਗਦਾਦੀ ਸਾਹਬ ਦਾ ਰਹਿਣ ਵਾਲਾ ਮੋਈਨ ਕੁਰੈਸ਼ੀ ਸੀਬੀਆਈ ਦੇ ਕਈ ਵੱਡੇ ਅਫਸਰਾਂ ਨੂੰ ਸਬੰਧ ਹੋਣ ਦੇ ਸ਼ੱਕ ਕਾਰਨ ਅੱਜ ਕੱਲ੍ਹ ਸੁਰਖੀਆਂ ਚ ਹੈ। ਮੋਈਨ ਕੁਰੈਸ਼ੀ ਦੇ ਪਿਤਾ ਮੁਨਸ਼ੀ ਮਜੀਦ ਕੁਰੈਸ਼ੀ ਦਾ ਨਾਂ ਵੀ ਸ਼ਹਿਰ ਦੇ ਮਸ਼ਹੂਰ ਅਮੀਰਾਂ ਚ ਆਉਂਦਾ ਸੀ।
ਮੋਈਨ ਕੁਰੈਸ਼ੀ ਦੇ ਪਰਿਵਾਰ ਦਾ ਮੁੰਖ ਕੰਮ ਮੀਟ ਦਾ ਕਾਰੋਬਾਰ ਹੈ। ਉਸਦੀ ਛੋਟੀ ਜਿਹੀ ਮੀਟ ਦੀ ਫੈਕਟਰੀ ਐਮਕਿਉਐਮ ਨਾਂ ਤੋਂ ਨੈਨੀਤਾਲ ਹਾਈਵੇ ਤੇ ਮੁਹੱਲਾ ਤਾਸ਼ਕਾ ਚ ਹੈ। ਇੱਥੇ ਪਸ਼ੂਆਂ ਦਾ ਮੀਟ ਅਤੇ ਹੋਰਨਾਂ ਅੰਗਾਂ ਨੂੰ ਪੈਕ ਕਰ ਕੇ ਵਿਦੇਸ਼ ਤੱਕ ਭੇਜਿਆ ਜਾਂਦਾ ਹੈ। ਸੂਤਰਾਂ ਮੁਤਾਬਕ ਮੋਈਨ ਕੁਰੈਸ਼ੀ ਹੁਣ ਰਿਅਲ ਅਸਟੇਟ ਚ ਕਾਰੋਬਾਰ ਕਰ ਰਿਹਾ ਹੈ। ਉਸ ਖਿਲਾਫ ਮਨ ਲਾਂਡਰਿੰਗ ਦਾ ਮਾਮਲਾ ਵੀ ਦਰਜ ਹੈ। ਸਾਲ 2016 ਚ ਮੋਈਨ ਦੇ 5 ਟਿਕਾਣਿਆਂ ਤੇ ਈਡੀ ਨੇ ਛਾਪੇਮਾਰੀ ਕੀਤੀ ਸੀ ਤੇ ਪੁੱਛਗਿੱਤ ਵੀ ਕੀਤੀ ਸੀ।
ਇਸ ਤੋਂ ਇਲਾਵਾ 20 ਕਰੋੜ ਰੁਪਏ ਦੀ ਆਮਦਨ ਲੁਕਾਉਣ ਤੇ ਟੈਕਸ ਵਿਭਾਗ ਨੇ ਕੇਸ ਦਰਜ ਕੀਤਾ ਸੀ ਜਿਸ ਵਿਚ ਜ਼ਮਾਨਤ ਮਿਲੀ ਹੋਈ ਹੈ। ਮੋਈਨ ਕੁਰੈ਼ਸ਼ੀ ਤੇ ਹਵਾਲਾ ਕਾਰੋਬਾਰ ਰਾਹੀਂ ਵੱਡੀ ਰਕਮ, ਦੁਬਈ, ਲੰਦਨ, ਯੂਰਪ ਭੇਜਣ ਦਾ ਵੀ ਆਰੋਪ ਹੈ।