ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਘਰ ਸੀਬੀਆਈ ਵੱਲੋਂ ਛਾਪਾ

ਸੀਬੀਆਈ ਵੱਲੋਂ ਮਾਰੇ ਗਏ ਛਾਪੇ ਮੌਕੇ ਭੁਪਿੰਦਰ ਸਿੰਘ ਹੁੱਡਾ ਦੇ ਘਰ ਦਾ ਬਾਹਰੀ ਦ੍ਰਿਸ਼।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਘਰ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇ ਰੋਹਤਕ ਮਾਡਲ ਟਾਊਨ ਸਥਿਤ ਘਰ ਵਿਖੇ ਸੀਬੀਆਈ ਛਾਪੇਮਾਰੀ ਕੀਤੀ ਗਈ ਹੈ।  ਸੀਬੀਆਈ ਵੱਲੋਂ ਦੂਜੀ ਵਾਰ ਉਨ੍ਹਾਂ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਹੈ, ਇਸ ਤੋਂ ਪਹਿਲਾਂ ਸਤੰਬਰ 2016 'ਚ ਛਾਪਾ ਮਾਰਿਆ ਗਿਆ ਸੀ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ

ਐਸਪੀ ਸੀਬੀਆਈ ਦੀ ਅਗਵਾਈ ’ਚ ਪਹੁੰਚੀ ਸੀਬੀਆਈ ਦੀ ਟੀਮ ਵੱਲੋਂ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।  ਇਸ ਸਮੇਂ ਭੁਪਿੰਦਰ ਸਿੰਘ ਹੁੱਡਾ ਵੀ ਘਰ ’ਚ ਮੌਜੂਦ ਹਨ।

ਮਿਲੀ ਜਾਣਕਾਰੀ ਅਨੁਸਾਰ ਗੁੜਗਾਉਂ ’ਚ ਭੁਪਿੰਦਰ ਸਿੰਘ ਹੁੱਡਾ ਦੇ ਮੁੱਖ ਮੰਤਰੀ ਹੁੰਦੇ ਸਮੇਂ 1407 ਏਕੜ ਜ਼ਮੀਨ ਬਿੰਲਡਰਾਂ ਨੂੰ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ।  

 

ਹੁੱਡਾ ਦੇ ਮੁੱਖ ਮੰਤਰੀ ਹੁੰਦੇ ਹੋਏ ਪਿੰਡ ਨਾਗਲੀ ਉਮਰਪੁਰ, ਤਿਗਰਾ, ਉਲ੍ਹਾਹਵਾਸ, ਕਾਦਾਪੁਰ, ਮੈਂਦਾਵਾਸ, ਬਾਦਸ਼ਹਪੁਰ ਅਤੇ ਘਾਟਾ ਦੀ 1407 ਏਕੜ ਜ਼ਮੀਨ ਕਾਂਗਰਸ ਸਰਕਾਰ ਵੱਲੋਂ ਬਿਲਡਰਾਂ ਨੁੰ ਦਿੱਤਾ ਗਈ ਸੀ। ਜਿਸ 'ਚ  ਰਿਹਾਇਸ਼ੀ ਸੈਕਟਰ 58 ਤੋਂ 63 ਅਤੇ ਰਿਹਾਇਸ਼ੀ ਤੇ ਕਮਰਸ਼ੀਅਲ ਸੈਕਟਰ 65–67 ਵਿਕਸਤ ਕਰਨੇ ਸਨ। 

 

ਮਾਨਯੋਗ ਸੁਪਰੀਮ ਕੋਰਟ ਵੱਲੋਂ 1 ਨਵੰਬਰ 2017 ਨੂੰ ਇਸ ਦੀ ਜਾਂਚ ਸਬੰਧੀ ਹੁਕਮ ਦਿੱਤੇ ਗਏ ਸਨ, ਜਿਸ 'ਚ 1407 ਏਕੜ ਜ਼ਮੀਨ ਐਕੁਆਇਰ ਕਰਨ ਸਬੰਧੀ ਜਾਂਚ ਕੀਤੀ ਜਾਣੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI conducts raids at the Rohtak residence of former Haryana Chief minister Bhupinder Singh Hooda