ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਤਰਕਾਰ ਕਤਲ ਕੇਸ ’ਚ ਡੇਰਾ ਮੁਖੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ

ਹਰਿਆਣਾ ਦੇ ਸਿਰਸਾ ਤੋਂ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਚ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਤੇ ਉਸਦੇ ਤਿੰਨ ਸਾਥੀਆਂ ਨੂੰ ਅੱਜ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਵਲੋਂ ਵੀਡਿਓ ਕਾਨਫ਼ਰੰਸਿੰਗ ਰਾਹੀਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ । ਇਸਦੇ ਨਾਲ ਹੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਨ੍ਹਾਂ ਦੋਸ਼ੀਆਂ ਨੂੰ ਸਰੀਰਕ ਤੌਰ ਤੇ ਅਦਾਲਤ ਚ ਪੇਸ਼ ਨਹੀਂ ਕੀਤਾ ਗਿਆ ਬਲਕਿ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਚ ਅਤੇ ਬਾਕੀ ਤਿੰਨ ਦੋਸ਼ੀਆਂ ਨੂੰ ਅੰਬਾਲਾ ਸੈਂਟਰਲ ਜੇਲ੍ਹ ਚ ਵੀਡਿਓ ਕਾਨਫ਼ਰੰਸਿੰਗ ਰਾਹੀਂ ਸਜ਼ਾ ਸੁਣਾਈ ਗਈ ਹੈ।

 

 
ਮਰਹੂਮ ਪੱਤਰਕਾਰ ਦਾ ਬੇਟਾ ਅੰਸ਼ੁਲ ਛਤਰਪਤੀ (ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)
 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਡੇਰਾ ਮੁਖੀ ਰਾਮ ਰਹੀਮ ਨੇ ਸਵੇਰ ਤੋਂ ਕੁਝ ਨਹੀਂ ਖਾਧਾ ਸੀ। ਇਹ ਵੀ ਪਤਾ ਲਗਿਆ ਹੈ ਕਿ ਸੁਣਵਾਈ ਦੌਰਾਨ ਰਾਮ ਰਹੀਮ ਨੇ ਰੱਬ ਨੂੰ ਯਾਦ ਕੀਤਾ ਤੇ ਆਪਣੇ ਲਈ ਪ੍ਰਾਰਥਨਾ ਵੀ ਕੀਤੀ। ਇਸ ਮੌੇਕੇ ਮਰਹੂਮ ਪੱਤਰਕਾਰ ਦਾ ਬੇਟਾ ਅੰਸ਼ੁਲ ਛਤਰਪਤੀ ਹੀ ਅਦਾਲਤੀ ਇਜ਼ਾਜਤ ਕਾਰਨ ਸੁਣਵਾਈ ਦੌਰਾਨ ਹਾਜ਼ਰ ਰਿਹਾ। ਅੱਜ ਸਵੇਰ ਤੋਂ ਹੀ ਉਤਰੀ ਭਾਰਤ ਦੇ ਆਮ ਲੋਕਾਂ ਦੇ ਨਾਲ–ਨਾਲ ਰਾਮ ਰਹੀਮ ਦੇ ਪ੍ਰੇਮੀ ਵੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਸਨ।

 

 
(ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)
 

ਸੁਣਵਾਈ ਦੌਰਾਨ ਰਾਮ ਰਹੀਮ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਘੱਟ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਜਸਟੀਸ ਜਗਦੀਪ ਸਿੰਘ ਦੀ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਲਗਭਗ ਸ਼ਾਮ ਦੇ 4 ਵਜੇ ਤੋਂ ਬਾਅਦ ਦਾ ਸਮਾਂ ਲੰਘ ਜਾਣ ਮਗਰੋਂ ਆਖਰਕਾਰ ਸੁਣਵਾਈ ਪੂਰੀ ਹੋ ਗਈ।

 

ਅਦਾਲਤ ਚ ਪੀੜਤ ਪਰਿਵਾਰ ਵਲੋਂ ਜੱਜ ਸਾਹਿਬ ਨੂੰ ਮੁਆਵਜ਼ੇ ਲਈ ਵੀ ਅਪੀਲ ਕੀਤੀ ਗਈ। ਜਿਸ ਤੋਂ ਬਆਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਤੇ ਉਸਦੇ ਸਾਥੀਆਂ ਨੂੰ ਅੱਜ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦਾ ਜਨਤਕ ਐਲਾਨ ਦੇਸ਼ ਸ਼ਾਮ 6 ਵਜੇ ਤੋਂ ਬਾਅਦ ਕਰ ਦਿੱਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਤੋ਼ ਪਹਿਲਾਂ ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਵਲੋਂ ਸੂਬਿਆਂ ਚ ਪਿਛਲੇ ਕਈ ਦਿਨਾਂ ਤੋਂ ਰਾਮ ਰਹੀਮ ਦੇ ਅਸਲ ਰਸੂਖ਼ ਵਾਲੇ ਇਲਾਕਿਆਂ ਚ ਅੱਜ ਦੀ ਸੁਣਵਾਈ ਨੂੰ ਦੇਖਦਿਆਂ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ।

 


ਪੱਤਰਕਾਰ ਰਾਮਚੰਦਰ ਛਤਰਪਤੀ ਦੀ ਪਤਨੀ ਕੁਲਵੰਤ ਕੌਰ (ਫ਼ੋਟੋ ਭਾਸਕਰ ਮੁਖਰਜੀ, ਸਿਰਸਾ)


ਇਸ ਸੁਣਵਾਈ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਚ ਵਾਇਰਲ ਹੋ ਰਹੀ ਵੀਡਿਓ ਚ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਧੀ ਸ਼੍ਰੇਅਸੀ ਨੇ ਵੀ ਆਪਣਾ ਪੱਖ ਰਖਿਆ ਹੈ। ਸ਼ੇ੍ਅਸੀ ਨੇ ਵੀਡਿਓ ਚ ਕਿਹਾ ਹੈ ਕਿ ਮਾਨਯੋਗ ਸੀਬੀਆਈ ਜੱਜ ਨੇ ਸਾਡੇ ਪੱਖ ਦਾ ਮਾਣ ਰਖਿਆ ਜਿਸ ਲਈ ਸਾਡਾ ਪੂਰਾ ਪਰਵਾਰ ਅਦਾਲਤ ਦਾ ਸ਼ੁਕਰਗੁਜ਼ਾਰ ਹੈ।

 

ਸ਼੍ਰੇਅਸੀ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਨੇ ਬਹੁਤ ਵੱਡੀ ਕਾਨੂੰਨੀ ਲੜਾਈ ਲੜੀ ਹੈ। ਰਾਮ ਰਹੀਮ ਵਲੋਂ ਕੀਤੇ ਮਾੜੇ ਕੰਮਾਂ ਕਾਰਨ ਉਸਦੇ ਜੇਲ੍ਹ ਜਾਣ ਮਗਰੋਂ ਮੇਰੇ ਪਿਤਾ ਦਾ ਟਿੱਚਾ ਹੁਣ ਪੂਰਾ ਹੋਇਆ ਹੈ। ਮੈਨੂੰ ਮੇਰੇ ਪਿਤਾ ਤੇ ਮਾਣ ਹੈ।

 

 
ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਧੀ ਸ਼੍ਰੇਅਸੀ
 

ਸ਼੍ਰੇਅਸੀ ਨੇ ਇਸ ਵੀਡਿਓ ਚ ਆਪਣਾ ਦੁੱਖ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਮੇਰੀ ਮਾਂ ਕੁਲਵੰਤ ਕੋਰ ਮੇਰੇ ਪਿਤਾ ਦੇ ਕਾਤਲ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੇ ਖੁਸ਼ ਹੈ। ਮੈਂ ਆਪਣੀ ਮਾਂ ਦੀਆਂ ਅੱਖਾਂ ਚ ਸੰਤੁਸ਼ਟੀ ਦੇਖ ਪਾ ਰਹੀਂ ਹਾਂ। ਮੇਰੀ ਮਾਂ ਨੇ ਆਪਣਾ ਸਾਰਾ ਜੀਵਨ ਆਪਣੇ ਪਰਿਵਾਰ ਨਾਲ ਬਿਤਾਉਣ ਦੀ ਥਾਂ ਸੰਘਰਸ਼ ਅਤੇ ਇਨਸਾਫ ਦੀ ਜੰਗ ਲੜਣ ਚ ਲੰਘਾ ਦਿੱਤਾ। ਮੇਰੇ ਭਰਾ ਨੇ ਵੀ ਆਪਣਾ ਜੀਵਨ ਇਸੇ ਸੰਘਰਸ਼ ਚ ਲਗਾ ਦਿੱਤਾ। ਮੈਂ ਆਪਣੇ ਪਿਤਾ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦੀ ਹਾਂ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 
ਪੱਤਰਕਾਰ ਰਾਮਚੰਦਰ ਛਤਰਪਤੀ ਇਸ ਅਖ਼ਬਾਰ ਦੇ ਸੰਪਾਦਕ ਸਨ ਜਿਸ ਵਿਚ ਉਨ੍ਹਾਂ ਨੇ ਰਾਮ ਰਹੀਮ ਦੀਆਂ ਕਰਤੂਤਾਂ ਦਾ ਖੁਲਾਸਾ ਕੀਤਾ ਸੀ।

 

ਦੱਸਦੇਈਏ ਕਿ ਚਾਰਾਂ ਦੋਸ਼ੀਆਂ ਨੂੰ 11 ਜਨਵਰੀ ਨੂੰ ਇਸ ਮਾਮਲੇ ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਰਿਆਣਾ ਸਰਕਾਰ ਦੀ ਅਪੀਲ ਨੂੰ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਅਤੇ ਸੂਬੇ ਚ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਵੀਡਿਓ ਕਾਨਫ਼ਰੰਸਿੰਗ ਰਾਹੀਂ ਸੁਜ਼ਾ ਸੁਣਾਏ ਜਾਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਦੋਸ਼ੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ, ਕੁਲਦੀਪ ਸਿੰਘ ਚਾਰਾਂ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਅੱਜ ਵੀਰਵਾਰ ਨੂੰ ਵੀਡਿਓ ਕਾਨਫ਼ਰੰਸਿੰਗ ਰਾਹੀਂ ਕਰਨ ਦਾ ਹੁਕਮ ਦਿੱਤਾ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਰਾਮ ਰਹੀਮ ਦਾ ਪੱਤਰਕਾਰ ਛਤਰਪਤੀ ਨਾਲ ਇਹ ਸੀ ਵਿਵਾਦ

ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਚ ਰੋਹਤਕ ਦੀ ਸੁਨਾਰੀਆ ਜੇਲ੍ਹ ਚ 20 ਸਾਲ ਦੀ ਕੈਦ ਕੱਟ ਰਿਹਾ ਹੈ। ਮਰਹੂਮ ਪੱਤਰਕਾਰ ਛਤਰਪਤੀ ਦੇ ਕਤਲ ਦਾ ਮਾਮਲਾ ਵੀ ਇਸੇ ਮਾਮਲੇ ਨਾਲ ਜੁੜਿਆ ਹੋਇਆ ਸੀ।

 

ਰਾਮਚੰਦਰ ਛਤਰਪਤੀ ਆਪਣਾ ਅਖਬਾਰ ਚਲਾਉਂਦੇ ਸਨ ਤੇ ਇਸ ਨਾਲ ਉਹ ਲਗਾਤਾਰ ਰਾਮ ਰਹੀਮ ਦੀਆਂ ਸਾਧਵੀਆਂ ਨਾਲ ਹੋ ਰਹੇ ਬਲਾਤਕਾਰ ਦੇ ਮਾਮਲਿਆਂ ਨੂੰ ਚੁੱਕ ਰਹੇ ਸਨ। ਇਸੇ ਕਾਰਨ ਡੇਰਾ ਮੁਖੀ ਵਲੋਂ ਉਨ੍ਹਾਂ ਨੂੰ ਲਗਤਾਰ ਧਮਕੀਆਂ ਮਿਲ ਰਹੀਆਂ ਸਨ।

 

ਆਖਰਕਾਰ 24 ਅਕਤੂਬਰ 2002 ਨੂੰ ਰਾਮ ਰਹੀਮ ਦੇ ਚੇਲਿਆਂ ਨੇ ਗੋਲੀ ਮਾਰ ਕੇ ਪੱਤਰਕਾਰ ਰਾਮਚੰਦਰ ਛਤਰਪਤੀ (52 ਸਾਲ) ਦਾ ਕਤਲ ਕਰ ਦਿੱਤਾ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbi court punishment for Dera chief Ram Rahim in the journalist murder case