ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫ਼ੇਲ ਸੌਦੇ ਦੀ ਜਾਂਚ ਰੋਕਣ ਲਈ ਹਟਾਇਆ ਸੀਬੀਆਈ ਡਾਇਰੈਕਟਰ: ਰਾਹੁਲ ਗਾਂਧੀ

ਰਾਫ਼ੇਲ ਸੌਦੇ ਦੀ ਜਾਂਚ ਰੋਕਣ ਲਈ ਹਟਾਇਆ ਸੀਬੀਆਈ ਡਾਇਰੈਕਟਰ: ਰਾਹੁਲ ਗਾਂਧੀ

ਰਾਜਸਥਾਨ ਦੇ ਸ਼ਹਿਰ ਝਾਲਾਵਾੜ `ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ `ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੂੰ ਹਟਾਏ ਜਾਣ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਰਾਫ਼ੇਲ ਮਾਮਲੇ ਦੀ ਜਾਂਚ ਹੋ ਸਕਦੀ ਸੀ, ਇਸੇ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੱਲ੍ਹ ਰਾਤੀਂ ਹਟਾ ਦਿੱਤਾ ਗਿਆ।


ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਦਾ ਪੈਸਾ ਮਾਫ਼ ਨਹੀਂ ਹੋ ਸਕਦਾ ਪਰ ਕਾਰੋਬਾਰੀਆਂ ਦਾ ਹੋ ਸਕਦਾ ਹੈ ਤੇ ਹਿੰਦੁਸਤਾਨ ਦੇ ਹਰੇਕ ਚੋਰ ਦਾ ਪੈਸਾ ਸਫ਼ੇਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਸਾਰਾ ਦੇਸ਼ ਸਮਝ ਚੁੱਕਾ ਹੈ। ਕੇਂਦਰ ਸਰਕਾਰ ਨੇ 15 ਲੱਖ ਹੋਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਤੇ ਹਾਲੇ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ।


ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਸ਼ੋਕ ਗਹਿਲੋਤ ਦੀ ਸਰਕਾਰ ਵੇਲੇ ਤਾਂ ਸਮੁੱਚੇ ਸੂਬੇ `ਚ ਦਵਾਈਆਂ ਮੁਫ਼ਤ ਮਿਲ ਰਹੀਆਂ ਸਨ ਪਰ ਹੁਣ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ `ਚ ਪੈਟਰੋਲ ਦੀਆਂ ਕੀਮਤਾਂ ਘਟੀਆਂ ਪਰ ਹਿੰਦੁਸਤਾਨ `ਚ ਇਹ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ। ਸਰਕਾਰ ਨੇ ਸਿਰਫ਼ ਮਾਰਕਿਟਿੰਗ ਕਰਨ ਵਾਲਿਆਂ ਲਈ ਦਰਵਾਜ਼ੇ ਖੋਲ੍ਹੇ ਹੋਏ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI Director sent to obstruct Rafale deal probe