ਸੀਬੀਆਈ ਵਿਵਾਦ ਮਾਮਲੇ ਚ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਸੋਮਵਾਰ ਨੂੰ ਆਪਣੀ ਸ਼ੁਰੂਆਤੀ ਜਾਂਚ ਰਿਪੋਰਟ ਸੁਪਰੀਮ ਕੋਰਟ ਦੇ ਸਪੁਰਦ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ 16 ਨਵੰਬਰ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਅਦਾਲਤ ਨੇ ਸੀਵੀਸੀ ਨੂੰ ਹੁਕਮ ਦਿੱਤਾ ਸੀ ਕਿ ਉਹ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਖਿਲਾਫ ਲੱਗੇ ਦੋਸ਼ਾਂ ਦੀ ਆਪਣੀ ਸ਼ੁਰੂਆਤੀ ਜਾਂਚ ਦੋ ਹਫਤਿਆਂ ਅੰਦਰ ਪੂਰੀ ਕਰੇ। ਕੇਂਦਰ ਸਰਕਾਰ ਨੇ ਆਲੋਕ ਵਰਮਾ ਤੋਂ ਸਾਰੇ ਅਧਿਕਾਰ ਵਾਪਸ ਲੈ ਕੇ ਉਨ੍ਹਾਂ ਨੂੰ ਛੁੱਟੀ ਤੇ ਭੇਜ ਦਿੱਤਾ ਸੀ।
ਸੁਪਰੀਮ ਕੋਰਟ ਨੇ ਸੀਵੀਸੀ ਰਿਪੋਰਟ ਨੂੰ ਰਿਕਾਰਡ ਚ ਲੈ ਲਿਆ ਹੈ। ਸੀਬੀਆਈ ਡਾਇਰੈਕਟਰ ਆਲੋਕ ਕੁਮਾਰ ਵਰਮਾ ਤੇ ਐਨਜੀਓ ਕਾਮਨ ਕਾਜ਼ ਦੀ ਅਪੀਲ ਤੇ ਸੁਣਵਾਈ ਹੁਣ 16 ਨਵੰਬਰ ਸ਼ੁੱਕਰਵਾਰ ਨੂੰ ਕਰੇਗੀ। ਸੀਵੀਸੀ ਆਲੋਕ ਵਰਮਾਂ ਖਿਲਾਫ ਲੱਗੇ ਆਰੋਪਾਂ ਦੀ ਜਾਂਚ ਕਰ ਰਹੀ ਹੈ।
ਸਾਲੀਸੀਟਰ ਜਨਰਲ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਸੀ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ ਕੇ ਪਟਨਾਇਕ ਨੇ ਸੀਵੀਸੀ ਜਾਂਚ ਦੀ ਨਿਗਰਾਨੀ ਕੀਤੀ, ਜਿਹੜੀ 10 ਨਵੰਬਰ ਨੂੰ ਪੂਰੀ ਹੋਈ। ਸੀਬੀਆਈ ਦੇ ਅੰਤਰਿਮ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੇ ਵੀ ਏਜੰਸੀ ਮੁਖੀ ਵਜੋਂ 23 ਅਕਤੂਬਰ ਮਗਰੋਂ ਲਏ ਗਏ ਆਪਣੇ ਫੈਸਲਿਆਂ ਤੇ ਰਿਪੋਰਟ ਦਾਖਲ ਕੀਤੀ।।
Supreme Court defers the hearing till Friday after Central Vigilance Commission (CVC) submits inquiry report regarding CBI director Alok Verma, in a sealed cover https://t.co/cZ7ROf2mMz
— ANI (@ANI) November 12, 2018