ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਵਿਵਾਦ: ਸੁਪਰੀਮ ਕੋਰਟ ਨੇ ਕਿਹਾ, ਹਾਲੇ ਹੋਰ ਜਾਂਚ ਦੀ ਲੋੜ’

1 / 3CBI director Alok Kumar Verma. (PTI File Photo)

2 / 3CBI

3 / 3Supreme Court

PreviousNext

ਸੀਬੀਆਈ ਵਿਵਾਦ ਵਿਚਾਲੇ ਛੁੱਟੀ ਤੇ ਭੇਜੇ ਗਏ ਡਾਇਰੈਕਟਰ ਆਲੋਕ ਵਰਮਾ ਖਿਲਾਫ ਕੇਂਦਰੀ ਵਿਜੀਲੈਂਸ ਬਿਓਰੋ (ਸੀਵੀਸੀ) ਦੀ ਗੁਪਤ ਰਿਪੋਰਟ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ। ਕੋਰਟ ਨੇ ਕਿਹਾ ਕਿ ਇਹ ਰਿਪੋਰਟ ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ ਵਰਮਾ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਹਾਲੇ ਕੁਝ ਹੋਰ ਪੜਤਾਲ ਕਰਨ ਦੀ ਲੋੜ ਹੈ।

 

ਸੁਪਰੀਮ ਕੋਰਟ ਨੇ ਵਰਮਾ ਨੂੰ ਕਿਹਾ ਕਿ ਸੋਮਵਾਰ ਤੱਕ ਉਹ ਆਪਣਾ ਜਵਾਬ ਦਾਖਿਲ ਕਰਨ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਸੰਸਥਾਨ (ਸੀਬੀਆਈ) ਦੀ ਮਰਿਆਦਾ ਬਹਾਲ ਅਤੇ ਉਸਨੂੰ ਸੁਰੱਖਿਅਤ ਰੱਖਣ ਦੇ ਨਾਲ ਹੀ ਲੋਕਾਂ ਚ ਵਿਸ਼ਵਾਸ ਨੂੰ ਦੇਖਦਿਆਂ ਇਸ ਤੇ ਸੀਬੀਆਈ ਡਾਇਰੈਕਟਰ ਦੀ ਪ੍ਰਤੀਕਿਰਿਆ ਲਾਜ਼ਮੀ ਸਮਝੀ ਗਈ ਹੈ।

 

 

ਸਰਕਾਰ ਦੇ ਦੋ ਵੱਡੇ ਕਾਨੂੰਨ ਅਫਸਰਾਂ ਅਟਾਰਨੀ ਜਨਰਲ ਵੀਵੀ ਵੇਣੁਗੋਪਾਲ ਅਤੇ ਸਾਲੀਸਿਟਰ ਜਨਰਲ ਨੂੰ ਵੀ ਬੰਦ ਲਿਫਾਫੇ ਚ ਇਸਦੀ ਇੱਕ ਕਾਪੀ ਸੌਂਪੀ ਜਾਵੇਗੀ। ਸੁਪਰੀਮ ਕੋਰਟ ਵੱਲੋਂ 31 ਅਕਤੂਬਰ ਨੂੰ ਆਲੋਕ ਵਰਮਾ ਖਿਲਾਫ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਏ ਕੇ ਪਟਨਾਇਕ ਦੀ ਦੇਖਰੇਖ ਚ ਦੋ ਹਫਤਿਆਂ ਚ ਸੀਵੀਸੀ ਜਾਂਚ ਦਾ ਹੁਕਮ ਦਿੱਤਾ ਗਿਆ ਸੀ। ਹਾਲਾਂਕਿ ਕਮੇਟੀ ਨੇ ਇੱਕ ਦਿਨ ਦੀ ਦੇਰੀ ਨਾਲ 16 ਨਵੰਬਰ ਨੂੰ ਕੋਰਟ ਚ ਆਪਣੀ ਰਿਪੋਰਟ ਸੌਂਪੀ ਹੈ।

 

ਸੀਬੀਆਈ ਵਿਵਾਦਾਂ ਤੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੀਵੀਸੀ ਰਿਪੋਰਟ ਆਲੋਕ ਵਰਮਾ ਨੂੰ ਬੰਦ ਲਿਫਾਫੇ ਚ ਦੇਣ ਲਈ ਕਿਹਾ। ਕੋਰਟ ਨੇ ਕਿਹਾ ਕਿ ਸੀਵੀਸੀ ਰਿਪੋਰਟ ਤੇ ਆਲੋਕ ਵਰਮਾ ਦੇ ਜਵਾਬ ਦੇਣ ਮਗਰੋਂ ਹੀ ਕੋਰਟ ਆਪਣਾ ਅਗਲਾ ਫੈਸਲਾ ਸੁਣਾਵੇਗਾ। ਇਸ ਦੇ ਨਾਲ ਹੀ ਕੋਰਟ ਨੇ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਜਾਂਚ ਰਿਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ।

 

 

 

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI dispute Supreme Court says need for further investigation