ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਵੱਲੋਂ ‘ਐਜੂਕੌਂਪ ਸਾਲਿਯੂਸ਼ਨਜ਼’ ਵਿਰੁੱਧ 1,955 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

CBI ਵੱਲੋਂ ‘ਐਜੂਕੌਂਪ ਸਾਲਿਯੂਸ਼ਨਜ਼’ ਵਿਰੁੱਧ 1,955 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ

ਕੇਂਦਰੀ ਜਾਂਚ ਬਿਊਰੋ (ਸੀਬੀਆਈ - CBI) ਨੇ ‘ਐਜੂਕੌਂਪ ਸਾਲਿਯੂਸ਼ਨਜ਼’ (Educomp Solutions), ਉਸ ਦੀ ਸਹਿਯੋਗੀ ਕੰਪਨੀ ਅਤੇ ਡਾਇਰੈਕਟਰਾਂ ’ਤੇ ਲਗਭਗ 1,955 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਕੰਪਨੀ ਨੇ ਕਥਿਤ ਤੌਰ ’ਤੇ ਭਾਰਤੀ ਸਟੇਟ ਬੈਂਕ (SBI) ਦੀ ਅਗਵਾਈ ਹੇਠਲੇ 13 ਬੈਂਕਾਂ ਦੇ ਗੱਠਜੋੜ ਨਾਲ ਇਹ ਧੋਖਾਧੜੀ ਕੀਤੀ ਹੈ।

 

 

ਸੀਬੀਆਈ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਬੀਆਈ ਨੇ ਅੱਠ ਸਥਾਨਾਂ ’ਤੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਨੇ ਐਜੂਕੌਂਪ ਸਾਲਿਯੂਸ਼ਨਜ਼ ਲਿਮਿਟੇਡ, ਉਸ ਦੇ ਐੱਮਡੀ ਸ਼ਾਂਤਨੂ ਪ੍ਰਕਾਸ਼, ਗਰੰਟਰ ਜਗਦੀਸ਼ ਪ੍ਰਕਾਸ਼, ਉਸ ਦੀ ਸਹਿਯੋਗੀ ਕੰਪਨੀ ਐਜੂ ਸਮਾਰਟ ਸਰਵਿਸੇਜ਼ ਪ੍ਰਾਈਵੇਟ ਲਿਮਿਟੇਡ ਅਤੇ ਡਾਇਰੈਕਟਰਾਂ ਵਿਜੇ ਕੁਮਾਰ ਚੌਧਰੀ ਤੇ ਵਿਨੋਦ ਕੁਮਾਰ ਦੰਡੋਨਾ ਵਿਰੁੱਧ ਕੇਸ ਦਰਜ ਕੀਤਾ ਹੈ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੀਬੀਆਈ ਨੇ ਐੱਫ਼ਆਈਆਰ ਦਰਜ ਕਰ ਕੇ ਦਿੱਲੀ, ਦੇਹਰਾਦੂਨ ਤੇ ਗੁਰੂਗ੍ਰਾਮ ’ਚ ਐਜੂਕੌਂਪ ਸਾਲਿਯੂਸ਼ਨਜ਼, ਐਜੂ ਸਮਾਰਟ ਤੇ ਉਸ ਦੇ ਡਾਇਰੈਕਟਰਾਂ ਦੇ ਅੱਠ ਕੈਂਪਸ ਉੱਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦੇ ਖਾਤੇ ਨੂੰ 2016 ’ਚ ਐੱਨਪੀਏ ਐਲਾਨ ਦਿੱਤਾ ਗਿਆ ਸੀ।

 

 

13 ਬੈਂਕਾਂ ਦੇ ਗੱਠਜੋੜ ਵਿੱਚੋਂ 7 ਬੈਂਕਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ੀਸ ਕਿ ਐਜੂਕੌਂਪ ਸਾਲਿਯੂਸ਼ਨਜ਼ ਲਿਮਿਟੇਡ (ESL) ਦੀ ਸਥਾਪਨਾ 1994 ’ਚ ਹੋਈ ਸੀ। ਕੰਪਨੀ ਸਕੂਲਾਂ ਲਈ ਡਿਜੀਟਲ ਐਜੂਕੇਸ਼ਨਲ ਕੰਟੈਂਟ ਤਿਆਰ ਕਰਦੀ ਹੈ ਤੇ ‘ਸਮਾਰਟ–ਕਲਾਸ’ ਅਤੇ ‘ਐਜੂਰਿਚ’ ਦੇ ਨਾਂਅ ਨਾਲ ਵੋਕੇਸ਼ਨਲ ਕੋਰਸ ਚਲਾਉਂਦੀ ਹੈ। ਕੰਪਨੀ ਨੇ ਇਹ ਕੰਟੈਂਟ ਮੁਹੱਈਆ ਕਰਨ ਲਈ ਆਪਣੀ ਸਹਾਇਕ ‘ਐਜੂ ਸਮਾਰਟ ਸਰਵਿਸੇਜ਼ ਪ੍ਰਾਈਵੇਟ ਲਿਮਿਟੇਡ’ (ESPL) ਅਤੇ ਸਕੂਲਾਂ ਨਾਲ ਤਿਪੱਖੀ ਸਮਝੌਤੇ ਕੀਤੇ ਸਨ।

 

 

‘ਸਮਾਰਟ ਕਲਾਸ’ ਕਾਰੋਬਾਰ ਅਧੀਨ ESPL ਨੂੰ ESL ਹਾਰਡਵੇਅਰ ਅਤੇ ਡਿਜੀਟਲ ਕੰਟੈਂਟ ਵੇਚੇ ਜਾਂਦੇ ਸਨ। ਇਸ ਤੋਂ ਬਾਅਦ ESPL ਇਹ ਸਕੂਲਾਂ ਨੂੰ ਵੇਚਦੀ ਸੀ। ਪੰਜ ਸਾਲ ਦੀ ਕੰਟਰੈਕਟ ਮਿਆਦ ਨਾਲ ਹਰ ਤਿਮਾਹੀ ਇਹ ਵਿਕਰੀ ਵਿਖਾਈ ਜਾਂਦੀ ਸੀ। ਇਸ ਕੰਟਰੈਕਟ ਤੋਂ ਹੋਣ ਵਾਲੀ ਆਮਦਨ ਵਿਖਾ ਕੇ ਕੰਪਨੀ ਨੇ ਬੈਂਕਾਂ ਦੇ ਕੰਸੋਰਟੀਅਮ ਤੋਂ ਮਿਆਦੀ ਕਰਜ਼ਾ ਲਿਆ। ਕੰਪਨੀ ਨੇ ਇਹ ਕਰਜ਼ਾ ਲੈ ਕੇ ਪੁਰਾਣੇ ਕਰਜ਼ਦਾਰਾਂ ਦੀ ਰਕਮ ਅਦਾ ਕਰਨੀ ਸੀ ਪਰ ਬਾਅਦ ’ਚ ESL ਨੇ ‘ਸਮਾਰਟ–ਕਲਾਸ’ ਨੂੰ ESPL ਰਾਹੀਂ ਵੇਚਣ ਦਾ ਕਾਰੋਬਾਰ ਬੰਦ ਕਰ ਦਿੱਤਾ ਤੇ ਖ਼ੁਦ ਹੀ ਸਿੱਧੀ ਸਕੂਲਾਂ ਨੂੰ ਇਹ ਵੇਚਣ ਲੱਗ ਪਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI files Fraud of Rs 1955 Crore against Educomp Solutions