ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ ਦੇ ਸਾਬਕਾ CM ਹਰੀਸ਼ ਰਾਵਤ 'ਤੇ FIR ਦਰਜ ਕਰਨ ਦੀ ਤਿਆਰੀ 'ਚ CBI

ਕਾਂਗਰਸ ਨੇਤਾ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਖਿਲਾਫ ਸਟਿੰਗ ਮਾਮਲੇ ਚ ਸੀਬੀਆਈ ਐਫਆਈਆਰ ਦਰਜ ਕਰਨ ਜਾ ਰਹੀ ਹੈ। ਸੀਬੀਆਈ ਨੇ ਮੰਗਲਵਾਰ ਨੂੰ ਹਾਈ ਕੋਰਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਕੇਸ ਦੀ ਸੁਣਵਾਈ ਜਸਟਿਸ ਆਰ ਸੀ ਖੁਲਬੇ ਦੀ ਸਿੰਗਲ ਬੈਂਚ ਕਰ ਰਹੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਰਾਵਤ ਦੇ ਸਟਿੰਗ ਮਾਮਲੇ ਚ ਸੁਣਵਾਈ ਹਾਈ ਕੋਰਟ ਚ 20 ਸਤੰਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ 21 ਅਗਸਤ ਨੂੰ ਹਾਈ ਕੋਰਟ ਵਿੱਚ ਸਟਿੰਗ ਕੇਸ ਦੀ ਮੁੱਢਲੀ ਜਾਂਚ ਮੁਕੰਮਲ ਕਰਨ ਦੀ ਜਾਣਕਾਰੀ ਨਾਲ ਛੇਤੀ ਸੁਣਵਾਈ ਲਈ ਅਦਾਲਤ ਨੂੰ ਬੇਨਤੀ ਕੀਤੀ ਸੀ।

 

ਦਰਅਸਲ ਸਾਲ 2016 ਵਿੱਚ ਇੱਕ ਨਿਜੀ ਚੈਨਲ ਨੇ ਹਰੀਸ਼ ਰਾਵਤ ਦਾ ਸਟਿੰਗ ਦਿਖਾਇਆ ਸੀ। ਜਿਸ ਚ ਰਾਵਤ ਸਰਕਾਰ ਨੂੰ ਬਚਾਉਣ ਲਈ ਵਿਧਾਇਕਾਂ ਨਾਲ ਸੌਦੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੱਤਾਧਾਰੀ ਕਾਂਗਰਸ ਦੇ ਕੁਝ ਵਿਧਾਇਕ ਭਾਜਪਾ ਚ ਸ਼ਾਮਲ ਹੋ ਗਏ।

 

ਇਹ ਕੇਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਹਰੀਸ਼ ਰਾਵਤ ਦੀ ਸਰਕਾਰ ਮੁੜ ਬਹਾਲ ਕਰ ਦਿੱਤੀ ਗਈ ਸੀ, ਪਰੰਤੂ ਇਸ ਵਿਚਾਲੇ ਰਾਸ਼ਟਰਪਤੀ ਸ਼ਾਸਨ ਦੌਰਾਨ ਤਤਕਾਲੀ ਰਾਜਪਾਲ ਦੀ ਸਿਫ਼ਾਰਸ਼ ’ਤੇ ਕੇਂਦਰ ਨੇ ਸਟਿੰਗ ਕੇਸ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸਨ।

 

ਹਾਲਾਂਕਿ, ਸਰਕਾਰ ਦੀ ਮੁੜ ਬਹਾਲੀ ਤੋਂ ਬਾਅਦ ਤਤਕਾਲੀਨ ਸੀਨੀਅਰ ਕੈਬਨਿਟ ਮੰਤਰੀ ਡਾ. ਇੰਦਰਾ ਹ੍ਰਦਯੇਸ਼ ਦੀ ਅਗਵਾਈ ਵਾਲੀ ਕੈਬਨਿਟ ਮੀਟਿੰਗ ਚ ਰਾਜਪਾਲ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਵਾਪਸ ਲੈਣ ਅਤੇ ਰਾਜ ਪੱਧਰੀ ਐਸਆਈਟੀ ਤੋਂ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ, ਪਰ ਕੇਂਦਰ ਸਰਕਾਰ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤੇ ਸੀਬੀਆਈ ਦੀ ਹਰੀਸ਼ ਰਾਵਤ ਖਿਲਾਫ ਮੁੱਢਲੀ ਜਾਂਚ ਜਾਰੀ ਹੈ। ਉਸੇ ਦੌਰਾਨ ਹਰੀਸ਼ ਰਾਵਤ ਦੀ ਸੀਬੀਆਈ ਜਾਂਚ ਦੇ ਵਿਰੁੱਧ ਹਾਈ ਕੋਰਟ ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜੋ ਹਾਲੇ ਤੱਕ ਬਕਾਇਆ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਮਾਮਲੇ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਮੌਜੂਦਾ ਕੈਬਨਿਟ ਮੰਤਰੀ ਡਾ. ਹਰਕ ਸਿੰਘ ਰਾਵਤ ਨੇ ਵੀ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ। ਇਸ ਚ ਕਿਹਾ ਗਿਆ ਹੈ ਕਿ ਰਾਜਪਾਲ ਦੇ ਪੱਧਰ ਤੋਂ ਕੇਂਦਰ ਨੂੰ ਭੇਜੀ ਗਈ ਸੀਬੀਆਈ ਜਾਂਚ ਦੀ ਸਿਫਾਰਸ਼ ਨੂੰ ਸੂਬਾਈ ਮੰਤਰੀ ਮੰਡਲ ਦੁਆਰਾ ਪਲਟਿਆ ਨਹੀਂ ਕੀਤਾ ਜਾ ਸਕਦਾ ਹੈ। ਸੂਬਾਈ ਮੰਤਰੀ ਮੰਡਲ ਦੀ ਇਸ ਸਬੰਧ ਚ ਬੈਠਕ ਜਾਇਜ਼ ਨਹੀਂ ਹੈ। ਡਾ. ਹਰਕ ਸਿੰਘ ਰਾਵਤ ਨੇ ਪਟੀਸ਼ਨ ਚ ਹਰੀਸ਼ ਰਾਵਤ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।

 

ਹਰੀਸ਼ ਰਾਵਤ ਦੀ ਸੀਬੀਆਈ ਜਾਂਚ ਦੇ ਖਿਲਾਫ ਦਾਇਰ ਪਟੀਸ਼ਨ ਚ ਸੁਣਵਾਈ ਦੌਰਾਨ ਜਾਂਚ ਏਜੰਸੀ ਨੇ ਆਪਣਾ ਪੱਖ ਰੱਖਿਆ। ਇਸ ਚ ਕਿਹਾ ਗਿਆ ਹੈ ਕਿ ਫਿਲਹਾਲ ਮਾਮਲੇ ਦੀ ਮੁੱਢਲੀ ਜਾਂਚ ਚੱਲ ਰਹੀ ਹੈ। ਕੇਂਦਰੀ ਜਾਂਚ ਏਜੰਸੀ ਨੂੰ ਅਜਿਹੇ ਕੇਸ ਚ ਮੁੱਢਲੀ ਜਾਂਚ ਦਾ ਅਧਿਕਾਰ ਹੈ। ਇਸ 'ਤੇ ਸਿੰਗਲ ਬੈਂਚ ਨੇ ਜਿੱਥੇ ਹਰੀਸ਼ ਰਾਵਤ ਨੂੰ ਸੀਬੀਆਈ ਜਾਂਚ ਚ ਸਹਿਯੋਗ ਕਰਨ ਲਈ ਕਿਹਾ ਸੀ ਉਥੇ ਹੀ ਜਾਂਚ ਏਜੰਸੀ ਨੂੰ ਰਾਵਤ ਖਿਲਾਫ ਗ੍ਰਿਫਤਾਰੀ ਸਮੇਤ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਅਦਾਲਤ ਨੂੰ ਸੂਚਿਤ ਕਰਨਾ ਲਾਜ਼ਮੀ ਦਸਿਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI in preparation for register FIR on congress leader Harish Rawat