ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: CBI ਨੇ SC 'ਚ ਮੁਲਾਇਮ ਅਤੇ ਅਖਿਲੇਸ਼ ਵਿਰੁੱਧ ਹਲਫ਼ਨਾਮਾ ਦੇ ਕੇ ਦਿੱਤੀ ਕਲੀਟ ਚਿਟ 

 
ਸੀਬੀਆਈ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਚ ਮੁਲਾਇਮ ਸਿੰਘ ਯਾਦਵ (Mulayam Singh Yadav) ਅਤੇ ਅਖਿਲੇਸ਼ ਯਾਦਵ  (Akhilesh Yadav) ਦੇ ਵਿਰੁੱਧ ਸੁਪਰੀਮ ਕੋਰਟ (Supreme Court) ਵਿੱਚ ਹਲਫ਼ੀਆ ਬਿਆਨ ਦਾਖ਼ਲ ਕੀਤਾ ਹੈ।  ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਦਿੱਤੀ ਹੈ। 

 

 

 

 

ਸੀ.ਬੀ.ਆਈ. ਨੇ  ਹਲਫ਼ਨਾਮੇ ਵਿੱਚ ਪਿਤਾ ਪੁੱਤਰ ਨੂੰ ਕਲੀਨ ਚਿਟ ਦਿੱਤੀ ਹੈ। ਸੀਬੀਆਈ ਨੇ ਕਿਹਾ ਹੈ ਉਨ੍ਹਾਂ ਦੋਹਾਂ ਵਿਰੁੱਧ ਨਿਯਮਿਤ ਕੇਸਾਂ ਨੂੰ ਦਰਜ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ।

ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕੀਤਾ ਸੀ। ਇਹ ਹਲਫੀਆ ਬਿਆਨ ਉਨ੍ਹਾਂ ਨੇ ਬਿਨਾਂ ਮੰਗੇ ਸੌਂਪਿਆ ਅਤੇ ਦਾਅਵਾ ਕੀਤਾ ਕਿ ਸੀ.ਬੀ.ਆਈ. ਦੀ ਸ਼ੁਰੂਆਤੀ ਜਾਂਚ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ। 

 

ਮੁਲਾਇਮ ਨੇ ਹਲਫੀਆ ਬਿਆਨ 'ਚ ਕਥਿਤ ਕਲੀਨ ਚਿੱਟ ਨਾਲੀ ਰਿਪੋਰਟ ਦਾ ਹਵਾਲਾ ਦਿੱਤਾ ਸੀ, ਉਸ ਰਿਪੋਰਟ ਨੂੰ ਫ਼ਰਜ਼ੀ ਦੱਸ ਕੇ ਸੀਬੀਆਈ 2009 ਵਿੱਚ ਅਣਪਛਾਤੇ ਲੋਕਾਂ ਉੱਤੇ ਐਫ਼ਆਈਆਰ ਦਰਜ ਕਰ ਚੁੱਕੀ ਹੈ।

 

2007 ਵਿੱਚ ਜਾਂਚ ਦੇ ਹੁਕਮ


ਸੁਪਰੀਮ ਕੋਰਟ ਨੇ ਮਾਰਚ 2007 ਵਿੱਚ ਸੀਬੀਆਈ ਨੂੰ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਸੀ। ਦੋਸ਼ ਸੀ ਕਿ ਯੂਪੀ ਦੇ ਮੁੱਖ ਮੰਤਰੀ ਰਹਿੰਦੇ ਮੁਲਾਇਮ ਸਿੰਘ ਨੇ 2.63 ਕਰੋੜ ਦਾ ਨਾਜਾਇਜ਼ ਜਾਇਦਾਦ ਇਕੱਠੀ ਕੀਤੀ ਹੈ। ਇਹ ਮਾਮਲਾ ਸਾਲ 1993 ਤੋਂ 2005 ਵਿਚਕਾਰ ਹੈ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbi in the affidavit gives clean chit to Mulayam Singh Yadav and Akhilesh Yadav in the disproportionate assets case