ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਭਗਵਾਨ ਨਹੀਂ ਜੋ ਹਰ ਕੇਸ ਉਸ ਨੂੰ ਦਿੱਤਾ ਜਾਵੇ : ਸੁਪਰੀਮ ਕੋਰਟ

CBI ਭਗਵਾਨ ਨਹੀਂ ਜੋ ਹਰ ਕੇਸ ਉਸ ਨੂੰ ਦਿੱਤਾ ਜਾਵੇ : ਸੁਪਰੀਮ ਕੋਰਟ

ਸੀਬੀਆਈ ਕੋਈ ਭਗਵਾਨ ਨਹੀਂ ਹੈ ਕਿ ਜੋ ਹਰ ਕੇਸ ਦੀ ਜਾਂਚ ਉਸ ਨੂੰ ਦਿੱਤੀ ਜਾਵੇ। ਇਹ ਟਿੱਪਣੀ ਕਰਦੇ ਹੋਏ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿਚ ਇਕ ਵਿਅਕਤੀ ਦੇ ਗੁੰਮ ਹੋਣ ਦੀ ਜਾਂਚ ਸਥਾਨਕ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਦਿੱਤੀ ਗਈ ਸੀ।

 

ਜੱਜ ਐਨਵੀ ਰਮਨਾ, ਜੱਜ ਸੰਜੀਵ ਖੰਨਾ ਦੇ ਬੈਂਚ ਨੇ ਇਹ ਹੁਕਮ ਦਿੰਦੇ ਹੋਏ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਭਗਵਾਨ ਨਹੀਂ ਹੈ ਜਿਸ ਨੂੰ ਸਭ ਕੁਝ ਪਤਾ ਹੋਵੇ ਅਤੇ ਜੋ ਹਰ ਕੇਸ ਨੂੰ ਹੱਲ ਕਰ ਸਕੇ। ਅਸੀਂ ਹਰ ਕੇਸ ਸੀਬੀਆਈ ਨੂੰ ਭੇਜਣ ਲੱਗੇ ਤਾਂ ਅਰਾਜਕਤਾ ਹੋ ਜਾਵੇਗੀ। ਇਹ ਨਹੀਂ ਹੋ ਸਕਦਾ।


ਹਾਈਕੋਰਟ ਨੇ 2017 ਵਿਚ ਇਕ ਹੁਕਮ ਵਿਚ ਸੀਬੀਆਈ ਨੂੰ ਹਰਿਆਣਾ ਦੇ ਪਲਵਲ ਤੋਂ ਗੁੰਮ ਹੋਏ ਵਿਅਕਤੀ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਸੀ। ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਉਸਦਾ ਭਾਈ ਸਾਲ 2012 ਤੋਂ ਗੁੰਮ ਹੈ। ਉਹ ਕੁਝ ਲੋਕਾਂ ਤੋਂ ਪੈਸੇ ਲੈਣ ਗਿਆ ਸੀ, ਜਿਨ੍ਹਾਂ ਨੂੰ ਉਸਦੇ ਪਿਤਾ ਤੋਂ ਜਮੀਨ ਖਰੀਦੀ ਸੀ। ਇਸ ਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਹੈ। ਇਸ ਉਤੇ ਹਾਈਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ।

 

ਸੀਬੀਆਈ ਨੇ ਉਸ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਅਤੇ ਕਿਹਾ ਕਿ ਇਸ ਮਾਮਲੇ ਨੂੰ ਸਥਾਨਕ ਪੁਲਿਸ ਹੱਲ ਕਰ ਸਕਦੀ ਸੀ। ਉਥੇ, ਉਸ ਕੋਲ ਮਨੁੱਖੀ ਸਰੋਤ ਦੀ ਘਾਟ ਹੈ।  ਸੁਪਰੀਮ ਕੋਰਟ ਸੀਬੀਆਈ ਦੀ ਗੱਲ ਨਾਲ ਸਹਿਮਤ ਹੋ ਗਈ ਅਤੇ ਹਾਈਕੋਰਟ ਦੇ ਆਦੇਸ਼ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਪਟੀਸ਼ਨਰ ਕਰਤਾ ਨੂੰ ਕਿਹਾ ਕਿ ਪਲਵਲ ਪੁਲਿਸ ਦੇ ਕੇਸ ਬੰਦ ਕਰਨ ਦੇ ਯਤਨ ਨੂੰ ਕਾਨੂੰਨ ਅਨੁਸਾਰ ਇਸਤਗਾਸਾ ਦਾਇਰ ਉਚਿਤ ਅਦਾਲਤ ਵਿਚ ਚੁਣੌਤੀ ਦੇਵੇ।

 

ਪੁਲਿਸ ਇਹ ਕਹਿਕੇ ਕੇਸ ਬੰਦ ਕਰ ਰਹੀ ਸੀ ਕਿ ਉਸਦੇ ਭਾਈ ਦਾ ਲੱਭਣ ਉਤੇ ਵੀ ਨਹੀਂ ਪਤਾ ਲਗ ਰਿਹਾ। ਅਦਾਲਤ ਨੇ ਕਿਹਾ ਕਿ ਹਰ ਚੀਜ ਲਈ ਹਾਈਕੋਰਟ ਵਿਚ ਧਾਰਾ 226 ਦੇ ਤਹਿਤ ਰਿਟ ਲਗਾਉਣਾ ਉਚਿਤ ਨਹੀਂ ਹੈ। ਸੁਪਰੀਮ ਕੋਰਟ ਨੇ ਹਰਿਆਣਾ ਪੁਲਿਸ ਦੇ ਵਕੀਲ ਨੂੰ ਕਿਹਾ ਕਿ ਕੇਸ ਦੀ ਉਚਿਤ ਤਰੀਕੇ ਨਾਲ ਛਾਣਬੀਣ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI is Not God Supreme Court Tough