ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਵੱਲੋਂ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਵਿਰੁੱਧ ਲੁੱਕਆਊਟ ਨੋਟਿਸ

CBI ਵੱਲੋਂ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਵਿਰੁੱਧ ਲੁੱਕਆਊਟ ਨੋਟਿਸ

ਕੇਂਦਰੀ ਜਾਂਚ ਬਿਊਰੋ (CBI – ਸੀਬੀਆਈ) ਨੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਵਿਰੁੱਧ ਅੱਜ ਲੁੱਕਆਉਟ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਸ਼ਰਧਾ ਚਿਟ–ਫ਼ੰਡ ਘੁਟਾਲੇ ਵਿੱਚ ਕੀਤੀ ਗਈ ਹੈ; ਤਾਂ ਜੋ ਉਹ ਕਿਤੇ ਦੇਸ਼ ਤੋਂ ਬਾਹਰ ਨਾ ਚਲੇ ਜਾਣ।

 

 

ਰਾਜੀਵ ਕੁਮਾਰ ਨੇ ਸੁਪਰੀਮ ਕੋਰਟ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਚਾਅ ਦੀ ਤਰੀਕ ਵਿੱਚ ਹੋਰ ਵਾਧਾ ਕਰਨ ਦੀ ਬੇਨਤੀ ਕੀਤੀ ਸੀ ਪਰ ਉਹ ਨਾਮਨਜ਼ੂਰ ਕਰ ਦਿੱਤੀ ਗਈ ਸੀ। ਗ੍ਰਿਫ਼ਤਾਰੀ ਉੱਤੇ ਰੋਕ ਪਰਸੋਂ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਸੀ।

 

 

ਸੀਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਰਾਜੀਵ ਕੁਮਾਰ ਨੇ ‘ਮੁੱਖ ਦੋਸ਼ੀ ਤੇ ਸੰਭਾਵੀ ਦੋਸ਼ੀ ਦੀਆਂ ਸੀਡੀਆਰ ਦੇ ਰੂਪ ਵਿੱਚ ਪੱਕਾ ਸਬੂਤ ਨਸ਼ਟ ਕਰਨ ਦਾ ਜਤਨ ਕੀਤਾ ਸੀ।’

 

 

ਸੁਪਰੀਮ ਕੋਰਟ ਪਹਿਲਾਂ ਇਸ ਮਾਮਲੇ ’ਚ ਸੀਬੀਆਈ ਤੇ ਪੱਛਮੀ ਬੰਗਾਲ ਪੁਲਿਸ ਵਿਚਾਲੇ ਪੈਦਾ ਹੋਏ ਟਕਰਾਅ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਅਦਾਲਤ ਨੇ ਕਿਹਾ ਸੀ ਕਿ ਛੋਟੇ ਕਸਬਿਆਂ ਤੇ ਪਿੰਡਾਂ ਦੇ ਲੱਖਾਂ ਨਿਵੇਸ਼ਕ ਚੁੱਪ ਕਰ ਕੇ ਉਡੀਕ ਕਰ ਰਹੇ ਹਨ।

 

 

ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਪੱਛਮੀ ਬੰਗਾਲ ਸਰਕਾਰ ਤੇ ਰਾਜੀਵ ਕੁਮਾਰ ਨੇ ਕਥਿਤ ਤੌਰ ਉੱਤੇ ਸਿਆਸੀ ਬਦਲਾਖੋਰੀ ਦਾ ਰਵੱਈਆ ਅਪਣਾਇਆ ਤੇ ਸੀਬੀਆਈ ਦੇ ਸਾਬਕਾ ਅੰਤ੍ਰਿਮ ਡਾਇਰੈਕਟਰ ਐੱਮ ਨਾਗੇਸ਼ਵਰਾ ਰਾਓ ਉੱਤੇ ਦੋਸ਼ ਲਾਏ ਸਨ।

 

ਰਾਜੀਵ ਕੁਮਾਰ ਨੇ ਪਹਿਲਾਂ ਅਦਾਲਤ ਸਾਹਵੇਂ ਇੱਕ ਹਲਫ਼ੀਆ ਬਿਆਨ ਰਾਹੀਂ ਦੋਸ਼ ਲਾਇਆ ਸੀ ਕਿ ਚਿਟ–ਫ਼ੰਡ ਮਾਮਲੇ ਵਿੱਚ ਸੀਬੀਆਈ ਉਨ੍ਹਾਂ ਨੂੰ ਮਾੜੀ ਨੀਅਤ ਨਾਲ ਨਿਸ਼ਾਨਾ ਬਣਾ ਰਹੀ ਹੈ।

 

 

ਸੀਬੀਆਈ ਨੇ ਸ਼ਰਧਾ ਚਿੱਟ–ਫ਼ੰਡ ਘੁਟਾਲੇ ਦੀ ਜਾਂਚ 2014 ’ਚ ਸ਼ੁਰੂ ਕੀਤੀ ਸੀ। ਦੋਸ਼ ਹੈ ਕਿ ਇਸ ਘੁਟਾਲੇ ਵਿੱਚ 17 ਲੱਖ ਲੋਕਾਂ ਦੇ 3,500 ਕਰੋੜ ਰੁਪਏ ਤੋਂ ਵੱਧ ਠੱਗ ਲਏ ਗਏ ਸਨ। ਸ਼ਰਧਾ ਕੰਪਨੀ ਦੇ ਬਾਨੀ ਸੁਦੀਪਤ ਸੇਨ ਨੇ ਸੀਬੀਆਈ ਨੂੰ ਸਾਲ 2013 ਦੌਰਾਨ ਭੇਜੇ ਆਪਣੇ ਲਿਖਤੀ ਇਕਬਾਲੀਆ ਬਿਆਨ/ਚਿੱਠੀ ਵਿੱਚ ਆਖਿਆ ਸੀ ਕਿ ਉਸ ਨੇ ਮੋਟੀਆਂ ਰਕਮਾਂ ਕਈ ਸਿਆਸੀ ਆਗੂਆਂ, ਕਾਰੋਬਾਰੀਆਂ, ਪੱਤਰਕਾਰਾਂ ਤੇ ਹੋਰਨਾਂ ਨੂੰ ਅਦਾ ਕੀਤੀਆਂ ਸਨ।

 

 

ਉਸ ਦੀ ਕੰਪਨੀ ਲੋਕਾਂ ਦਾ ਸਰਮਾਇਆ ਲੈ ਲੈਂਦੀ ਸੀ ਤੇ ਬਦਲੇ ਵਿੱਚ ਮੋਟੇ ਮੁਨਾਫ਼ੇ ਦਾ ਲਾਲਚ ਦਿੰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI issues Lookout Notice against Kolkata s former Police Commissioner