ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBI ਮੁਜ਼ੱਫ਼ਰਪੁਰ ਸ਼ੈਲਟਰ–ਹੋਮ ਦੀ ਜਾਂਚ 3 ਮਹੀਨਿਆਂ ’ਚ ਪੂਰੀ ਕਰੇ: ਸੁਪਰੀਮ ਕੋਰਟ

CBI ਮੁਜ਼ੱਫ਼ਰਪੁਰ ਸ਼ੈਲਟਰ–ਹੋਮ ਦੀ ਜਾਂਚ 3 ਮਹੀਨਿਆਂ ’ਚ ਪੂਰੀ ਕਰੇ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਮੁਜ਼ੱਫ਼ਰਪੁਰ ਸ਼ੈਲਟਰ–ਹੋਮ ਮਾਮਲੇ ਵਿੱਚ ਸੀਬੀਆਈ (CBI) ਨੂੰ ਕਤਲ ਦੇ ਪੱਖ ਸਮੇਤ ਸਾਰੀ ਜਾਂਚ ਮੁਕੰਮਲ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਸੀਬੀਆਈ ਨੂੰ ਮੁਜ਼ੱਫ਼ਰਪੁਰ ਸ਼ੈਲਟਰ–ਹੋਮ ਮਾਮਲੇ ਵਿੱਚ ਗ਼ੈਰ–ਕੁਦਰਤੀ ਜਿਨਸੀ ਸ਼ੋਸ਼ਣ, ਤਸ਼ੱਦਦ ਤੇ ਅਪਰਾਧ ਦੀ ਵਿਡੀਓ ਰਿਕਾਰਡਿੰਗ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਵੀ ਹੁਕਮ ਦਿੱਤਾ ਹੈ।

 

 

ਸੁਪਰੀਮ ਕੋਰਟ ਨੇ ਨਸ਼ਾ ਦੇ ਕੇ ਬੱਚੀਆਂ ਦੇ ਜਿਨਸੀ ਸ਼ੋਸ਼ਣ ਵਿੱਚ ਮਦਦ ਕਰਨ ਵਾਲੇ ਬਾਹਰਲੇ ਲੋਕਾਂ ਦੀ ਭੂਮਿਕਾ ਦੀ ਜਾਂਚ ਕਰਨ ਦਾ ਹੁਕਮ ਵੀ ਸੀਬੀਆਈ ਨੂੰ ਦਿੱਤਾ ਹੈ।

 

 

ਇਸ ਤੋਂ ਪਹਿਲਾਂ ਮੁਜ਼ੱਫ਼ਰਪੁਰ ’ਚ ਬੱਚੀਆਂ ਦੇ ਸ਼ੈਲਟਰ–ਹੋਮ ਨਾਲ ਸਬੰਧਤ ਮਾਮਲੇ ਵਿੱਚ ਅਦਾਲਤ ਨੇ ਮਾਰਚ ਦੇ ਅੰਤ ’ਚ ਸਾਰੇ 21 ਮੁਲਜ਼ਮਾਂ ਵਿਰੁੱਧ ਮੁਕੱਦਮਾ ਚਲਾਉਣ ਦਾ ਰਾਹ ਸਾਫ਼ ਕਰ ਦਿੱਤਾ ਸੀ। ਅਦਾਲਤ ਨੇ ਮੁਲਜ਼ਮਾਂ ਵਿਰੁੱਧ ਪੋਕਸੋ ਸਮੇਤ ਵੱਖੋ–ਵੱਖਰੀਆਂ ਧਾਰਾਵਾਂ ਅਧੀਨ ਦੋਸ਼ ਤੈਅ ਕਰ ਦਿੱਤੇ ਸਨ।

 

 

ਨਵੀਂ ਦਿੱਲੀ ’ਚ ਸਾਕੇਤ ਸਥਿਤ ਵਧੀਕ ਸੈਸ਼ਨਜ਼ ਜੱਜ ਸੌਰਭ ਕੁਲਸ਼੍ਰੇਸ਼ਠ ਦੀ ਅਦਾਲਤ ਨੇ 21 ਮੁਲਜ਼ਮਾਂ ਵਿਰੁੱਧ ਮੁਕੱਦਮਾ ਚਲਾਉਣ ਲਈ ਪਹਿਲੇ ਨਜ਼ਰੇ ਵਾਜਬ ਸਬੂਤਾਂ ਦਾ ਹਵਾਲਾ ਦਿੰਦਿਆਂ ਇਹ ਹੁਕਮ ਦਿੱਤਾ ਸੀ। ਭਾਵੇਂ ਅਦਾਲਤ ਸਾਹਮਣੇ ਪੇਸ਼ ਹੋਏ ਸਾਰੇ ਮੁਲਜ਼ਮਾਂ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਮਨਸ਼ਾ ਜ਼ਾਹਿਰ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਦੋਸ਼ ਤੈਅ ਕਰ ਕੇ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI must complete probe of Muzaffarpur Shelter Home within 3 months SC