ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

7,000 ਕਰੋੜ ਦੇ ਘੁਟਾਲੇ ’ਚ ਦੇਸ਼ ਦੀਆਂ 169 ਥਾਵਾਂ ’ਤੇ CBI ਛਾਪੇ

7,000 ਕਰੋੜ ਦੇ ਘੁਟਾਲੇ ’ਚ ਦੇਸ਼ ਦੀਆਂ 169 ਥਾਵਾਂ ’ਤੇ CBI ਛਾਪੇ

7,000 ਕਰੋੜ ਰੁਪਏ ਤੋਂ ਵੱਧ ਦੀ ਬੈਂਕ ਧੋਖਾਧੜੀ ਦੇ ਮਾਮਲੇ ’ਚ ਸੀਬੀਆਈ ਦੇ ਛਾਪੇ ਦੇਸ਼ ਭਰ ’ਚ ਜਾਰੀ ਹਨ। ਸੀਬੀਆਈ ਨੇ ਧੋਖਾਧੜੀ ਦੇ 35 ਮਾਮਲੇ ਦਰਜ ਕੀਤੇ ਹਨ। ਦੇਸ਼ ਵਿੱਚ ਇਸ ਵੇਲੇ 169 ਥਾਵਾਂ ’ਤੇ ਛਾਪੇ ਚੱਲ ਰਹੇ ਹਨ।

 

 

ਕੇਂਦਰੀ ਜਾਂਚ ਬਿਊਰੋ (CBI) ਨੇ ਕਰੋੜਾਂ ਰੁਪਏ ਦੇ ਰੋਜ਼–ਗੈਲੀ ਘੁਟਾਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਡਿਪਟੀ ਕਮਿਸ਼ਨਰ (ਬੰਦਰਗਾਹ ਸੈਕਸ਼ਨ) ਵਕਾਰ ਰਜ਼ਾ ਤੋਂ ਸੋਮਵਾਰ ਨੂੰ ਪੁੱਛਗਿੱਛ ਕੀਤੀ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਆਈਪੀਐੱਸ ਅਧਿਕਾਰੀ ਰਜ਼ਾ ਮੁਲਜ਼ਮ ਨਹੀਂ ਹਨ ਪਰ ਜਦੋਂ ਰੋਜ਼ਵੈਲੀ ਸਮੂਹ ਨੇ ਕਥਿਤ ਤੌਰ ’ਤੇ ਵਿੱਤੀ ਬੇਨਿਯਮੀਆਂ ਕੀਤੀਆਂ ਸਨ; ਤਦ ਉਨ੍ਹਾਂ ਦੀ ਬਤੌਰ ਸੀਆਈਡੀ ਅਧਿਕਾਰੀ ਕੀ ਭੂਮਿਕਾ ਸੀ। ਉਸ ਦਾ ਪਤਾ ਲਾਉਣ ਲਈ ਉਨ੍ਹਾਂ ਨੇ ਇੱਥੇ ਸੀਬੀਆਈ ਦੇ ਸੀਜੀਓ ਕੈਂਪਸ ਦਫ਼ਤਰ ਵਿੱਚ ਤਲਬ ਕੀਤਾ ਗਿਆ ਸੀ।

 

 

ਇਨਫ਼ੋਰਸਮੈਂਟ ਡਾਇਰੈਕਟੋਰੇਟ ਮੁਤਾਬਕ ਇਸ ਸਮੂਹ ਨੇ ਨਿਵੇਸ਼ਕਾਂ ਨੂੰ 15,000 ਕਰੋੜ ਰੁਪਏ ਦਾ ਚੂਨਾ ਲਾਇਆ ਸੀ; ਜਿਸ ਵਿੱਚ ਵਿਆਜ ਤੇ ਜੁਰਮਾਨੇ ਦੀ ਰਕਮ ਵੀ ਸ਼ਾਮਲ ਸੀ।

 

 

ਕੰਪਨੀ ਉੱਤੇ ਨਿਵੇਸ਼ਕਾਂ ਪ੍ਰਤੀ ਆਪਣੀਆਂ ਦੇਣਦਾਰੀਆਂ ਦਬਾਉਣ ਲਈ ਆਪਣੀਆਂ ਸਹਾਇਕ ਕੰਪਨੀਆਂ ਵਿੱਚ ਨਿਵੇਸ਼ ਕਰਨ ਦਾ ਦੋਸ਼ ਹੈ। ਕੇਂਦਰੀ ਏਜੰਸੀ ਨੇ ਸਾਲ 2015 ’ਚ ਸਮੂਹ ਦੇ ਮੁਖੀ ਗੌਤਮ ਕੁੰਡੂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਹੋਟਲਾਂ ਅਤੇ ਰਿਜ਼ੌਰਟਸ ਸਮੇਤ 2,300 ਕਰੋੜ ਰੁਪਏ ਦੀ ਜਾਇਦਾਦ ਕੁਰਕ ਹੋਈ ਸੀ।

 

 

ਸੀਬੀਆਈ ਇਸ ਘੁਟਾਲੇ ਦੀ ਜਾਂਚ ਅਧੀਨ ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਤੇ ਬੰਗਾਲੀ ਫ਼ਿਲਮ ਉਦਯੋਗ ਦੇ ਕਈ ਕਲਾਕਾਰਾਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI raiding on 169 places in country in Rs 7000 Crore scam