ਕੇਂਦਰੀ ਜਾਂਚ ਬਿਊਰੋ (CBI – ਸੀਬੀਆਈ) ਨੇ ਅੱਜ 19 ਸੂਬਿਆਂ ਦੇ 110 ਟਿਕਾਣਿਆਂ ਉੱਤੇ ਛਾਪੇ ਮਾਰੇ ਹਨ। ਇਹ ਛਾਪੇ ਭ੍ਰਿਸ਼ਟਾਚਾਰ ਤੇ ਮਾੜੇ ਵਿਵਹਾਰ ਨੂੰ ਨੱਪਣ ਲਈ ਮਾਰੇ ਗਏ ਹਨ।
ਸੀਬੀਆਈ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭ੍ਰਿਸ਼ਟਾਚਾਰ, ਹਥਿਆਰਾਂ ਦੀ ਸਮੱਗਲਿੰਗ ਤੇ ਮਾੜੇ ਅਪਰਾਧਕ ਵਿਵਹਾਰ ਦੇ 30 ਵੱਖੋ–ਵੱਖਰੇ ਮਾਮਲੇ ਦਰਜ ਕੀਤੇ ਗਏ ਹਨ।
ਪਹਿਲਾਂ ਵੀ ਇਸੇ ਮਹੀਨੇ ਦੇਸ਼ ਭਰ ’ਚ 13 ਕੰਪਨੀਆਂ ਤੇ ਬੈਂਕ ਅਧਿਕਾਰੀਆਂ ਦੇ ਟਿਕਾਣਿਆਂ ਉੱਤੇ ਛਾਪੇ ਮਾਰੇ ਗਏ ਸਨ। ਉਹ ਮਾਮਲਾ 1,139 ਕਰੋੜ ਰੁਪਏ ਦੀਆਂ ਬੈਂਕ ਧੋਖਾਧੜੀਆਂ ਦਾ ਸੀ।
ਤਦ ਛਾਪਿਆਂ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਸੀ।