ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁੱਡਾ ਦੇ ਘਰ ਸਮੇਤ 30 ਥਾਵਾਂ ’ਤੇ ਸੀਬੀਆਈ ਵੱਲੋਂ ਛਾਪੇਮਾਰੀ

ਹੁੱਡਾ ਦੇ ਘਰ ਸਮੇਤ 30 ਥਾਵਾਂ ’ਤੇ ਸੀਬੀਆਈ ਵੱਲੋਂ ਛਾਪੇਮਾਰੀ

ਸੀਬੀਆਈ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਰਿਹਾਇਸ਼ ਉਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਗੁਰੂਗ੍ਰਾਮ ਵਿਚ ਜ਼ਮੀਨ ਘੁਟਾਲੇ ਨਾਲ ਜੁੜੀ ਹੋਈ ਹੈ। ਨਿਊਜ਼ ਏਜੰਸੀ ਏਐਲਆਈ ਅਨੁਸਾਰ ਸੀਬੀਆਈ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ ਵਿਚ ਦਿੱਲੀ–ਐਨਸੀਆਰ ’ਚ 30 ਤੋਂ ਜ਼ਿਆਦਾ ਥਾਵਾਂ ਉਤੇ ਛਾਪੇਮਾਰੀ ਕਰ ਰਹੀ ਹੈ।

 

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਅਲਮਾਰੀਆਂ ਨੂੰ ਜਿੰਦੇ ਖੋਲ੍ਹਣ ਲਈ ਦੋ ਐਕਸਪਰਟ ਬੁਲਾਉਣੇ ਪਏ। ਇਹ ਕਰੀਬ ਇਕ ਘੰਟਾ ਅੰਦਰ ਰਹੇ। ਬਾਹਰ ਨਿਕਲ ਕੇ ਰਮੇਸ਼ ਤੇ ਦਾਰਾ ਸਿੰਘ ਨੇ ਦੰਸਿਆ ਕਿ ਉਨ੍ਹਾਂ ਕਰੀਬ 6 ਤੋਂ 7 ਅਲਮਾਰੀਆਂ ਦੇ ਜਿੰਦੇ ਖੋਲ੍ਹੇ ਹਨ।

 

 

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਕ ਨਵੰਬਰ 2017 ਨੂੰ 1407 ਏਕੜ ਅਤੇ 95 ਫੀਸਦੀ ਭੂਮੀ ਅਧਿਗ੍ਰਹਣ ਦੀ ਪ੍ਰਕਿਰਿਆ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ।

 

ਗੁੜਗਾਉਂ ਦੇ 1407 ਏਕੜ ਜ਼ਮੀਨ ਨਾਲ ਸਬੰਧਤ ਇਸ ਮਾਮਲੇ ’ਪਿਛਲੀ ਕਾਂਗਰਸ ਸਰਕਾਰ ਨੇ 2 ਜੂਨ 2009 ਨੂੰ ਨਾਗਲੀ ਉਮਰਪੁਰ, ਤਿਗਰਾ, ਉਲਾਹਵਾਸ, ਕਾਦਰਪੁਰ, ਮੈਦਾਨਪੁਰ, ਬਾਦਸ਼ਾਹਪੁਰ, ਬੇਹਰਾਮਪੁਰ ਦੀ ਜ਼ਮੀਨ ਦੇ ਅਧਿਗ੍ਰਹਿਣ ਲਈ ਭੂਮੀ ਅਧਿਗ੍ਰਹਿਣ ਅਧਿਨਿਯਮ ਦੀ ਧਾਰਾ 4 ਦੇ ਤਹਿਤ ਇਕ ਅਧਿਸੂਚਨਾ ਜਾਰੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbi raids at haryana ex cm bhupinder singh hooda rohtak residence