ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਆਈ ਨੇ ਟੀਡੀਪੀ ਸਾਂਸਦ ਦੇ ਘਰ, ਦਫ਼ਤਰ ਦੀ ਲਈ ਤਲਾਸ਼ੀ

ਸੀਬੀਆਈ ਨੇ ਟੀਡੀਪੀ ਸਾਂਸਦ ਦੇ ਘਰ, ਦਫ਼ਤਰ ਦੀ ਲਈ ਤਲਾਸ਼ੀ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ਨੀਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਤੇਲੁਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸਾਂਸਦ ਵਾਈਐਸ ਚੌਧਰੀ ਦੇ ਘਰ ਅਤੇ ਦਫ਼ਤਰਾਂ ਉਤੇ ਤਲਾਸ਼ੀ ਮੁਹਿੰਮ ਚਲਾਈ। ਸੂਤਰਾਂ ਨੇ ਕਿਹਾ ਕਿ ਬੇਂਗਲੁਰੂ ਦੇ ਸੀਬੀਆਈ ਅਧਿਕਾਰੀਆਂ ਦੀ ਟੀਮ ਨੇ ਤਿੰਨ ਅਲੱਗ–ਅਲੱਗ ਟੀਮਾਂ ਬਣਾਕੇ ਰਾਜ ਸਭਾ ਮੈਂਬਰ ਦੇ ਘਰ ਅਤੇ ਦੋ ਦਫ਼ਤਰਾਂ ਦੀ ਤਲਾਸ਼ੀ ਲਈ। ਇਹ ਤਲਾਸ਼ੀ ਦਿਨਭਰ ਚਲੀ, ਜਿਸਦਾ ਟੀਚਾ ਉਨ੍ਹਾਂ ਖਿਲਾਫ ਪਹਿਲਾਂ ਦਰਜ ਮਾਮਲਿਆਂ ਵਿਚ ਜ਼ਿਆਦਾ ਸਬੂਤ ਇਕੱਠੇ ਕਰਨਾ ਸੀ। ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਕੁਝ ਦਸਤਾਵੇਜ਼ਾਂ ਅਤੇ ਹਾਰਡ ਡਿਸਕ ਨੂੰ ਜਬਤ ਕੀਤਾ।

 

ਪੰਜ ਖਿਲਾਫ ਧੋਖਾਧੜੀ ਦਾ ਮਾਮਲਾ

 

ਇਲੈਕਿਟ੍ਰਕ ਉਪਕਰਨ ਬਣਾਉਣ ਵਾਲੀ ਕੰਪਨੀ ਬੇਸਟ ਅਤੇ ਕ੍ਰਾਮਪਟਨ ਇੰਜਨੀਅਰਿੰਗ ਪ੍ਰੋਜੇਕਟਸ ਲਿ. (ਬੀਸੀਈਪੀਐਲ) ਦਾ ਸਬੰਧ ਕਥਿਤ ਤੌਰ ਉਤੇ ਚੌਧਰੀ ਨਾਲ ਹੈ, ਜਿਸ ਉਤੇ ਸਾਲ 2017 ਵਿਚ ਆਂਧਰਾ ਬੈਂਕ  ਨਾਲ 71 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਏਜੰਸੀ ਨੇ ਚੇਨਈ ਸਥਿਤ ਕੰਪਨੀ ਅਤੇ ਉਸਦੇ ਪੰਜ ਡਾਇਰੈਕਟਰਾਂ ਖਿਲਾਫ ਆਪਰਾਧਿਕ ਸਾਜਿਸ਼, ਧੋਖਾਧੜੀ ਅਤੇ ਜਾਲਸਾਜੀ  ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI raids in TDP MP house and offices over fraud of Rs 71 crores in Andhra Bank