ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

YES ਬੈ਼ਕ ਦੇ ਸਾਬਕਾ ਮੁਖੀ ਤੇ DHFL ਦੇ ਟਿਕਾਣਿਆਂ ’ਤੇ CBI ਦੇ ਛਾਪੇ

YES ਬੈ਼ਕ ਦੇ ਸਾਬਕਾ ਮੁਖੀ ਤੇ DHFL ਦੇ ਟਿਕਾਣਿਆਂ ’ਤੇ CBI ਦੇ ਛਾਪੇ

ਯੈੱਸ ਬੈਂਕ ਮਾਮਲੇ ’ਚ ਜਾਂਚ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਤੋਂ ਬਾਅਦ ਹੁਣ ਸੀਬੀਆਈ (CBI) ਨੇ ਕਈ ਥਾਵਾਂ ’ਤੇ ਛਾਪੇ ਮਾਰੇ ਹਨ। ਸੀਬੀਆਈ ਨੇ ਦਿੱਲੀ ਤੇ ਮੁੰਬਈ ’ਚ ਅੱਜ ਸੋਮਵਾਰ ਸਵੇਰੇ ਕੁਝ ਥਾਵਾਂ ’ਤੇ ਛਾਪੇਮਾਰੀ ਕੀਤੀ।

 

 

ਛਾਪੇਮਾਰੀ ਦੌਰਾਨ ਸੀਬੀਆਈ ਵੱਲੋਂ DHFL ਨਾਲ ਜੁੜੇ ਕਈ ਅਹਿਮ ਟਿਕਾਣਿਆਂ ਦੀ ਵੀ ਛਾਣਬੀਣ ਕੀਤੀ ਗਈ; ਸੀਬੀਆਈ ਨੇ ਰਾਣਾ ਕਪੂਰ, DHFL, RKW ਡਿਵੈਲਪਰਜ਼ ਅਤੇ DUVP ਨਾਲ ਜੁੜੇ ਸਥਾਨਾਂ ਉੱਤੇ ਛਾਪੇ ਮਾਰੇ।

 

 

ਸੀਬੀਆਈ ਨੇ ਮੁੰਬਈ ’ਚ ਸੱਤ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਇੱਥੇ ਵਰਨਣਯੋਗ ਹੈ ਕਿ ਮੁੰਬਈ ਦੀ ਸਪੈਸ਼ਲ ਹੋਲੀਡੇਅ ਕੋਰਟ ਨੇ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ ਨੂੰ 11 ਮਾਰਚ ਤੱਕ ED ਦੀ ਹਿਰਾਸਤ ’ਚ ਭੇਜ ਦਿੱਤਾ ਹੈ।

 

 

ਈਡੀ ਨੇ ਐਤਵਾਰ ਤੜਕੇ 3:00 ਵਜੇ ਰਾਣਾ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਸਪੈਸ਼ਲ ਹੋਲੀਡੇਅ ਕੋਰਟ ਭੇਜ ਦਿੱਤਾ ਗਿਆ ਸੀ; ਜਿੱਥੋਂ ਉਨ੍ਹਾਂ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ। ਸ੍ਰੀ ਰਾਣਾ ਕਪੂਰ ਨੂੰ ਦੀਵਾਨ ਹਾਊਸਿੰਗ ਫ਼ਾਈਨਾਂਸ ਲਿਮਿਟੇਡ (DHFL) ਨਾਲ ਜੁੜੇ ਮਨੀ–ਲਾਂਡਰਿੰਗ (ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ) ਨਾਲ ਸਬੰਧਤ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਾਹੈ।

 

 

ED ਨੇ ਰਾਣਾ ਕਪੂਰ ਦੀਆਂ ਧੀਆਂ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਰਾਣਾ ਕਪੂਰ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਚੇਤੇ ਰਹੇ ਕਿ ਰਾਣਾਕ ਪੂਰ ਨੂੰ ਸਨਿੱਚਰਵਾਰ ਨੂੰ ਬਾਲਾਰਡ ਐਸਟੇਟ ਸਥਿਤ ਈਡੀ ਆਫ਼ਿਸ ’ਚ ਲਿਜਾਂਦਾ ਗਿਆ ਸੀ। ਉਨ੍ਹਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ; ਭਾਵ ਉਹ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਦੇ।

 

 

ED ਦੇ ਅਧਿਕਾਰੀਆਂ ਮੁਤਾਬਕ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਥਿਤ ਤੌਰ ’ਤੇ ਰਿਸ਼ਵਤ ਲੈਣ ਲਈ 20 ਤੋਂ ਵੱਧ ਫ਼ਰਜ਼ੀ ਕੰਪਨੀਆਂ ਬਣਾਈਆਂ ਸਨ। ਈਡੀ ਦੇ ਅਧਿਕਾਰੀਆਂ ਨੇ DHFL ਨਾਲ ਸਬੰਧਤ ਮਨੀ–ਲਾਂਡਰਿੰਗ ਮਾਮਲੇ ’ਚ ਚੱਲ ਰਹੀ ਜਾਂਚ ਦੇ ਸਿਲਸਿਲੇ ’ਚ ਉਨ੍ਹਾਂ ਤੋਂ 30 ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI raids many places of Ex CEO of Yes Bank and DHFL