ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਰੇਪ ਦੇ ਦੋਸ਼ੀ MLA ਤੇ ਸਾਥੀਆਂ ਦੇ 17 ਟਿਕਾਣਿਆਂ ’ਤੇ CBI ਦੇ ਛਾਪੇ

ਉਨਾਓ ਰੇਪ ਕਾਂਡ ਦਾ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ

ਉਨਾਓ ਬਲਾਤਕਾਰ (ਰੇਪ) ਕਾਂਡ ਦੇ ਦੋਸ਼ੀ ਅਤੇ ਭਾਰਤੀ ਜਨਤਾ ਪਾਰਟੀ ਵਿੱਚੋਂ ਕੱਢੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਉਸ ਦੇ 17 ਸਾਥੀਆਂ ਦੇ ਟਿਕਾਣਿਆਂ ਉੱਤੇ CBI ਨੇ ਅੱਜ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਛਾਪਿਆਂ ਦੀ ਸਿਰਫ਼ ਗਿਣਤੀ ਦੱਸੀ ਹੈ; ਇਸ ਦੇ ਹੋਰ ਵੇਰਵੇ ਨਹੀਂ ਦਿੱਤੇ ਕਿਉਂਕਿ ਛਾਪੇਮਾਰੀ ਹਾਲੇ ਵੀ ਜਾਰੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸਨਿੱਚਰਵਾਰ ਨੂੰ ਸੀਬੀਆਈ ਦੀ ਟੀਮ ਨੇ ਸੀਤਾਪੁਰ ਦੀ ਜੇਲ੍ਹ ਵਿੱਚ ਬੰਦ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਤੋਂ ਲਗਭਗ ਛੇ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਸੀਬੀਆਈ ਨੇ ਪੀੜਤ ਕੁੜੀ ਦੇ ਪਿੰਡ ਪੁੱਜ ਕੇ ਵੀ ਪੁੱਛਗਿੱਛ ਕੀਤੀ ਸੀ।

 

 

ਜ਼ਖ਼ਮੀ ਪੀੜਤ ਕੁੜੀ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਅਧਿਕਾਰੀਆਂ ਦਾ ਰਜਿਸਟਰ ਵੀ ਤਲਬ ਕੀਤਾ ਗਿਆ ਸੀ। ਸੀਬੀਆਈ ਦੇ ਐੱਸਪੀ ਸੰਤੋਸ਼ ਕੁਮਾਰ, ਡਿਪਟੀ ਐੱਸਪੀ ਆਰ.ਆਰ. ਤ੍ਰਿਪਾਠੀ ਸੀਓ ਨਾਲ ਦੁਪਹਿਰ ਬਾਅਦ ਮਾਖੀ ਥਾਣੇ ਪੁੱਜੇ। ਉਨ੍ਹਾਂ ਕ੍ਰਾਈਮ ਤੇ ਡਿਊਟੀ ਰਜਿਸਟਰ ਵੇਖਿਆ।

 

 

ਥਾਣੇਦਾਰ ਨੇ ਪੁੱਛਿਆ ਕਿ ਸੜਕ ਹਾਦਸੇ (ਜਿਸ ਵਿੱਚ ਪੀੜਤ ਕੁੜੀ ਤੇ ਉਸ ਦਾ ਵਕੀਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ ਤੇ ਉਸ ਦੇ ਦੋ ਨੇੜਲੇ ਰਿਸ਼ਤੇਦਾਰ ਮਾਰੇ ਵੀ ਗਏ ਸਨ) ਵਾਲੇ ਦਿਨ ਜਿਹੜੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਉਹ ਉਸ ਕੁੜੀ ਦੇ ਜਾਣ ਤੋਂ ਬਾਅਦ ਕਿੱਥੇ ਸਨ। ਕਿਤੇ ਅਜਿਹਾ ਤਾਂ ਨਹੀਂ ਸੀ ਕਿ ਉਹ ਬਿਨਾ ਦੱਸੇ ਗ਼ਾਇਬ ਹੋ ਗਏ ਸਨ।

 

 

ਹਾਸਦੇ ਵਿੱਚ ਜ਼ਖ਼ਮੀ ਵਕੀਲ ਮਹਿੰਦਰ ਸਿੰਘ ਦੇ ਘਰ ਛੋਟੇ ਭਰਾ ਬਾਲੇਂਦਰ ਸਿੰਘ, ਰਾਮ ਲਖਨ ਸਿੰਘ, ਸੰਦੀਪ ਤੇ ਅਤੁਲ ਨਾਲ ਗੱਲਬਾਤ ਕੀਤੀ ਗਈ।

 

 

28 ਜੁਲਾਈ ਨੂੰ ਘਰ ਤੋਂ ਬਾਹਰ ਜਾਂਦੇ ਸਮੇਂ ਮਹਿੰਦਰ ਨੇ ਕੁਝ ਦੱਸਿਆ ਸੀ ਕਿ ਨਹੀਂ; ਇਸ ਦਾ ਵੀ ਪੁਲਿਸ ਨੇ ਪਤਾ ਲਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI Raids on 17 places of Unnao rape accused MLA and his accomplices