ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਨਿੰਗ ਘਪਲਾ: UP ਦੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਦੇ ਘਰ CBI ਦੀ ਛਾਪੇਮਾਰੀ

ਸਮੂਹਿਕ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਅੰਦਰ ਬੰਦ ਯੂਪੀ ਦੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਦੇ ਘਰ ਵਿੱਚ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ ਹੈ। 

 

 

ਦੱਸਿਆ ਜਾ ਰਿਹਾ ਹੈ ਕਿ ਗ਼ੈਰਕਾਨੂੰਨੀ ਖੁਦਾਈ ਦੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਸੀਬੀਆਈ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਫਿਲਹਾਲ ਅਧਿਕਾਰੀ ਗਾਇਤਰੀ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੇ ਹਨ।
 

ਗਾਇਤਰੀ ਪ੍ਰਜਾਪਤੀ ਦਾ ਘਰ ਅਮੇਠੀ ਦੇ ਆਵਾਸ ਵਿਕਾਸ ਕਾਲੋਨੀ ਵਿੱਚ ਹੈ। ਫਿਲਹਾਲ ਗਾਇਤਰੀ ਪ੍ਰਜਾਪਤੀ ਬਲਾਤਕਾਰ ਕੇਸ ਵਿੱਚ ਜੇਲ੍ਹ ਅੰਦਰ ਬੰਦ ਹੈ, ਅਗਲੇ ਮਹੀਨੇ ਦੀ 8 ਤਾਰੀਖ਼ ਨੂੰ ਉਸ ਦੀ ਜ਼ਮਾਨਤ ਉੱਤੇ ਸੁਣਵਾਈ ਹੋਣੀ ਹੈ। 

 

ਦਰਅਸਲ ਸੀ.ਬੀ.ਆਈ. ਨੇ ਮਾਨੀਇੰਗ ਘੁਟਾਲਿਆਂ ਵਿੱਚ ਲਗਭਗ 22 ਥਾਵਾਂ ਉੱਤੇ ਛਾਪੇਮਾਰੀ ਕੀਤੀ ਹੈ ਜਿਸ ਤਹਿਤ ਗਾਇਤਰੀ ਪ੍ਰਜਾਪਤੀ ਦੇ ਤਿੰਨ ਟਿਕਾਣਿਆਂ ਉੱਤੇ ਛਾਪੇ ਮਾਰੇ ਗਏ ਹਨ। 

 

ਗਾਇਤਰੀ ਪ੍ਰਜਾਪਤੀ ਐਸ.ਪੀ. ਸਰਕਾਰ ਵਿੱਚ ਇਕ ਮਾਇਨਿੰਗ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ 'ਤੇ ਗ਼ੈਰਕਾਨੂੰਨੀ ਮਾਇਨਿੰਗ ਮੰਤਰੀ ਦਾ ਵੀ ਦੋਸ਼ ਹੈ। ਇਸ ਦੇ ਨਾਲ ਹੀ ਉਸ 'ਤੇ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਵੀ ਦੋਸ਼ੀ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI raids premises former up minister gayatri prajapati in connection with illegal mining case