ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ੀ ਫ਼ੰਡਿੰਗ: SC ਦੇ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰਾਂ ’ਤੇ CBI ਦੇ ਛਾਪੇ

ਵਿਦੇਸ਼ੀ ਫ਼ੰਡਿੰਗ: SC ਦੇ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰਾਂ ’ਤੇ CBI ਦੇ ਛਾਪੇ

ਵਿਦੇਸ਼ੀ ਫ਼ੰਡਿੰਗ ਦੇ ਮਾਮਲੇ ਵਿੱਚ ਸੀਬੀਆਈ (CBI) ਨੇ ਸੁਪਰੀਮ ਕੋਰਟ (SC) ਦੇ ਵਕੀਲ ਸ੍ਰੀਮਤੀ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰ ਉੱਤੇ ਛਾਪੇ ਮਾਰੇ ਹਨ।

 

 

ਦਿੱਲੀ ’ਚ ਵਕੀਲ ਜੋੜੀ ਦੇ 54–ਨਿਜ਼ਾਮੁੱਦੀਨ ਸਥਿਤ ਘਰ ਤੇ ਵਕੀਲਾਂ ਦੇ ਸਮੂਹਕ ਦਫ਼ਤਰ ਸੀ–65 ਨਿਜ਼ਾਮੁੱਦੀਨ ਦੇ ਪੂਰਬੀ ਦਫ਼ਤਰ ਉੱਤੇ ਛਾਪੇ ਮਾਰੇ ਗਏ ਹਨ।

 

 

ਸੰਪਰਕ ਕੀਤੇ ਜਾਣ ’ਤੇ ਸ੍ਰੀ ਗਰੋਵਰ ਨੇ ਪਰੇਸ਼ਾਨ ਨਾ ਹੋਣ ਲਈ ਕਿਹਾ ਹੈ। ਇੱਥੇ ਵਰਨਣਯੋਗ ਹੈ ਕਿ ਜਾਂਚ ਏਜੰਸੀ ਨੇ 18 ਜੂਨ, 2019 ਨੂੰ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ ਉੱਤੇ ਐੱਫ਼ਸੀਆਰਏ  (FCRA) ਦੀ ਉਲੰਘਣਾ ਦੇ ਦੋਸ਼ ਹੇਠ ਇੱਕ ਅਪਰਾਧਕ ਮਾਮਲਾ ਦਰਜ ਕੀਤਾ ਸੀ।

 

 

ਸ੍ਰੀ ਆਨੰਦ ਗਰੋਵਰ ਸੰਗਠਨ ਦੇ ਟਰੱਸਟੀ ਤੇ ਡਾਇਰੈਕਟਰ ਹਨ। ਐੱਨਜੀਓ ਦੇ ਅਣਪਛਾਤੇ ਅਧਿਕਾਰੀਆਂ ਤੇ ਕੁਝ ਹੋਰ ਨਿਜੀ ਵਿਅਕਤੀਆਂ ਨੂੰ ਵੀ ਐੱਫ਼ਆਈਆਰ ਵਿੱਚ ਮੁਲਜ਼ਮ ਬਣਾਇਆ ਗਿਆ ਹੈ।

ਵਿਦੇਸ਼ੀ ਫ਼ੰਡਿੰਗ: SC ਦੇ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰਾਂ ’ਤੇ CBI ਦੇ ਛਾਪੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI raids Supreme Court advocate Indira Jaisingh and Anand Grover residence in Foreign funding case