ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਰੇਪ ਕੇਸ ਦੇ ਦੋਸ਼ੀ ਵਿਧਾਇਕ ਸੇਂਗਰ ਲਈ CBI ਨੇ ਮੰਗੀ ਵੱਧ ਤੋਂ ਵੱਧ ਸਜ਼ਾ

ਉਨਾਓ ਰੇਪ ਕੇਸ ਦੇ ਦੋਸ਼ੀ ਵਿਧਾਇਕ ਸੇਂਗਰ ਲਈ CBI ਨੇ ਮੰਗੀ ਵੱਧ ਤੋਂ ਵੱਧ ਸਜ਼ਾ

ਉੱਤਰ ਪ੍ਰਦੇਸ਼ ’ਚ ਬਲਾਤਕਾਰ ਤੇ ਅਗ਼ਵਾ ਦੇ ਮਾਮਲੇ ’ਚ ਮੰਗਲਵਾਰ ਨੂੰ ਸੀਬੀਆਈ (CBI) ਨੇ ਸਜ਼ਾ ਉੱਤੇ ਬਹਿਸ ਦੌਰਾਨ ਭਾਜਪਾ ’ਚੋਂ ਕੱਢੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ। ਇੰਨਾ ਹੀ ਨਹੀਂ, ਸੀਬੀਆਈ ਨੇ ਇਸ ਮਾਮਲੇ ’ਚ ਪੀੜਤ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ।

 

 

ਇਸ ਮਾਮਲੇ ’ਚ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ 20 ਦਸੰਬਰ ਨੂੰ ਵੀ ਜਾਰੀ ਰੱਖਣ ਦਾ ਐਲਾਨ ਕੀਤਾ। ਚੇਤੇ ਰਹੇ ਕਿ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਭਾਜਪਾ ’ਚੋਂ ਕੱਢੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਬੀਤੇ ਕੱਲ੍ਹ ਭਾਵ ਸੋਮਵਾਰ ਨੂੰ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਸੀ।

 

 

ਇੱਥੇ ਵਰਨਣਯੋਗ ਹੈ  ਕਿ ਸੁਪਰੀਮ ਕੋਰਟ ਦੇ ਹੁਕਮ ’ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਜਸਟਿਸ ਸ਼ਰਮਾ ਨੇ ਬੀਤੀ ਪੰਜ ਅਗਸਤ ਨੂੰ ਰੋਜ਼ਾਨਾ ਆਧਾਰ ’ਤੇ ਮੁਕੱਦਮੇ ਦੀ ਸੁਣਵਾਈ ਕੀਤੀ। ਤੀਸ ਹਜ਼ਾਰੀ ਅਦਾਲਤ ਨੇ ਸੀਬੀਆਈ ਨੂੰ ਚਾਰਜਸ਼ੀਟ ਕਰਨ ਵਿੱਚ ਦੇਰੀ ਲਈ ਵੀ ਝਾੜ ਪਾਈ।

 

 

ਭਾਜਪਾ ’ਚੋਂ ਕੱਢੇ ਵਿਧਾਇਕ ਸੇਂਗਰ ’ਤੇ ਸਾਲ 2017 ਦੌਰਾਨ ਇੱਕ ਨਾਬਾਲਗ਼ ਨੂੰ ਅਗ਼ਵਾ ਕਰਨ ਤੇ ਉਸ ਨਾਲ ਜਬਰ–ਜਨਾਹ ਕਰਨ ਦਾਾ ਦੋਸ਼ ਸੀ। ਇਸ ਮਾਮਲੇ ’ਚ ਸਹਿ–ਮੁਲਜ਼ਮ ਸ਼ਸ਼ੀ ਸਿੰਘ ਉੱਤੇ ਵੀ ਮੁਕੱਦਮਾ ਚੱਲ ਰਿਹਾ ਸੀ। ਇਸ ਮਾਮਲੇ ’ਚ ਪੀੜਤ ਕੁੜੀ ਦਾ ਬਿਆਨ ਦਰਜ ਕਰਨ ਲਈ ਏਮਸ ’ਚ ਵਿਸ਼ੇਸ਼ ਅਦਾਲਤ ਲਾਈ ਸੀ।

 

 

ਵਿਸ਼ੇਸ਼ ਅਦਾਲਤ ਨੇ ਇਸੇ ਵਰ੍ਹੇ 9 ਅਗਸਤ ਨੂੰ ਸੇਂਗਰ ਤੇ ਹੋਰ ਮੁਲਜ਼ਮਾਂ ਉੱਤੇ ਮੁਕੱਦਮਾ ਚਲਾਉਣ ਲਈ ਦੋਸ਼ ਤੈਅ ਕੀਤਾ ਸੀ। ਵਿਸ਼ੇਸ਼ ਅਦਾਲਤ ਨੇ ਸੇਂਗਰ ਵਿਰੁੱਧ IPC ਦੀ ਧਾਰਾ 120 ਬੀ ਭਾਵ ਅਪਰਾਧਕ ਸਾਜ਼ਿਸ਼ ਰਚਣ, 363 ਭਾਵ ਅਗ਼ਵਾ, 366 (ਜਬਰੀ ਵਿਆਹ ਕਰਵਾਉਣ ਲਈ ਅਗ਼ਵਾ), 376 (ਬਲਾਤਕਾਰ) ਅਤੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਸੁਰੱਖਿਆ ਲਈ ਬਣੇ ਪੌਕਸੋ ਦੀ ਧਾਰਾ ਤਹਿਤ ਮੁਕੱਦਮਾ ਚਲਾਉਣ ਲਈ ਦੋਸ਼ ਤੈਅ ਕੀਤੇ ਗਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI sought maximum punishment for Unnao Rape case accused MLA Sengar