ਭਾਜਪਾ ਵਿਧਾਇਕ ਕ੍ਰਿਸ਼ਣਨੰਦ ਰਾਏ ਕਤਲ ਕੇਸ ਮਾਮਲੇ ਵਿੱਚ ਦਿੱਲੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 29 ਨਵੰਬਰ, 2005 ਨੂੰ ਕਰੀਮੂਦੀਨਪੁਰ ਥਾਣਾ ਖੇਤਰ ਗੋਡਓਰ ਪਿੰਡ ਵਾਸੀ ਭਾਜਪਾ ਵਿਧਾਇਕ ਕ੍ਰਿਸ਼ਣਨੰਦ ਰਾਏ ਸੋਨਾਡੀ ਪਿੰਡ ਵਿੱਚ ਕ੍ਰਿਕਟ ਮੈਚ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਪਿੰਡ ਵਾਪਸ ਪਰਤੇ ਰਹੇ ਸਨ। ਸ਼ਾਮ ਕਰੀਬ ਚਾਰ ਵਜੇ ਬਸਨੀਆਂ ਚੱਟੀ ਉੱਤੇ ਉਨ੍ਹਾਂ ਦੇ ਕਾਫ਼ਲੇ ਨੂੰ ਘੇਰ ਕੇ ਤਾਬੜਤੋੜ ਫਾਇਰਿੰਗ ਹੋਈ ਸੀ।
ਏਕੇ -47 ਨਾਲ ਗੋਲੀਆਂ ਦੀ ਬੌਛਾਰ ਕਰ ਕੇ ਵਿਧਾਇਕ ਸਮੇਤ ਸੱਤ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਅੰਸਾਰੀ ਨੇ ਹਮਲੇ ਦੌਰਾਨ 500 ਤੋਂ ਵੱਧ ਗੋਲੀਆਂ ਦੀ ਵਰਤੋਂ ਕੀਤੀ ਸੀ।
ਇਸ ਕੇਸ ਵਿੱਚ ਵਿਧਾਇਕ ਮੁਖ਼ਤਾਰ ਅੰਸਾਰੀ, ਜ਼ਿਲ੍ਹੇ ਦੇ ਸਾਂਸਦ ਰਹੇ ਅਫ਼ਜਲ ਅੰਸਾਰੀ ਸਣੇ ਹੋਰ ਮੁੰਨਾ ਬਜਰੰਗੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਘਟਨਾ ਕੇ ਕਈ ਸਾਲਾਂ ਤੱਕ ਮੁੰਨਾ ਬਜਰੰਗੀ ਨੂੰ ਨਹੀਂ ਫੜਿਆ ਗਿਆ ਤਾਂ ਉਸ ਦੇ ਉੱਪਰ ਸੱਤ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।
ਚਰਚਾ ਦੌਰਾਨ ਮੁੰਨਾ ਬਜਰੰਗੀ ਦੇ ਕਈ ਸ਼ੂਟਰਾਂ ਦਾ ਨਾਂ ਸਾਹਮਣੇ ਆਇਆ ਜਿਸ ਵਿੱਚ ਫਿਰਦੌਸ ਸਣੇ ਜੀਵਾ ਅਤੇ ਹੋਰ ਸ਼ੂਟਰਾਂ ਨੂੰ ਸ਼ਾਮਲ ਕੀਤਾ ਗਿਆ। ਜ਼ਿਲ੍ਹੇ ਵਿੱਚ ਪਹਿਲੀ ਵਾਰ ਮੁੰਨਾ ਬਜਰੰਗੀ ਨੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਹ ਮੁਖਤਾਰ ਗਰੋਹ ਤੋਂ ਜੁੜਨ ਤੋਂ ਬਾਅਦ ਸੁਰਖ਼ੀਆਂ ਵਿੱਚ ਆਇਆ।