ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਕੇਸ਼ ਅਸਥਾਨਾ ਨੂੰ ਰਾਹਤ, ਜਾਂਚ ਏਜੰਸੀ ਦੀ ਕਲੀਨ ਚਿੱਟ ਨੂੰ ਅਦਾਲਤ ਨੇ ਕੀਤਾ ਮਨਜ਼ੂਰ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਦੀ ਉਸ ਰਿਪੋਰਟ ਨੂੰ ਸਵੀਕਾਰ ਕਰ ਲਿਆ ਹੈ ਜਿਸ ਵਿੱਚ ਉਸ ਨੇ ਸੀਬੀਆਈ ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਅਤੇ ਡਿਪਟੀ ਪੁਲਿਸ ਸੁਪਰਡੈਂਟ (ਡੀਐਸਪੀ) ਦੇਵੇਂਦਰ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਹੈ। ਅਦਾਲਤ ਨੇ ਮਨੋਜ ਪ੍ਰਸਾਦ ਵਿਰੁਧ ਸੀਬੀਆਈ ਚਾਰਜਸ਼ੀਟ ਦਾ ਵੀ ਨੋਟਿਸ ਲਿਆ ਹੈ।

 

ਰਾਜ ਐਵੀਨਿਊ ਕੰਪਲੈਕਸ ਸਥਿਤ ਅਦਾਲਤ ਦੇ ਵਿਸ਼ੇਸ਼ ਸੀਬੀਆਈ ਜੱਜ ਸੰਜੀਵ ਅਗਰਵਾਲ ਨੇ ਸ਼ਨਿੱਚਰਵਾਰ (7 ਮਾਰਚ) ਨੂੰ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਰਾਕੇਸ਼ ਅਸਥਾਨਾ ਅਤੇ ਦੇਵੇਂਦਰ ਕੁਮਾਰ ਖ਼ਿਲਾਫ਼ ਲੋੜੀਂਦੇ ਸਬੂਤ ਨਹੀਂ ਹਨ। 

 

ਵਿਸ਼ੇਸ਼ ਅਦਾਲਤ ਵੱਲੋਂ ਕਲੀਨ ਚਿੱਟ ਨੂੰ ਮਨਜੂਰ ਕਰਨਾ ਰਾਕੇਸ਼ ਅਸਥਾਨਾ ਲਈ ਵੱਡੀ ਰਾਹਤ ਹੈ, ਜਿਸ ਨੇ ਪਹਿਲੇ ਦਿਨ ਤੋਂ ਦਾਅਵਾ ਕੀਤਾ ਹੈ ਕਿ ਆਲੋਕ ਵਰਮਾ ਦੇ ਇਸ਼ਾਰੇ 'ਤੇ ਉਸ ਵਿਰੁਧ "ਮਨਘੜ੍ਹਤ" ਐਫਆਈਆਰ ਦਰਜ ਕੀਤੀ ਗਈ ਸੀ।

 

ਅਦਾਲਤ ਨੇ ਧੋਖਾਧੜੀ, ਅਪਰਾਧਿਕ ਸਾਜਿਸ਼ ਵਿਰੁੱਧ ਲਗਾਏ ਦੋਸ਼ਾਂ ਅਤੇ ਪੀ.ਸੀ ਐਕਟ ਦੀ ਧਾਰਾ 8 ਦੇ ਅਧੀਨ ਮਨੋਜ ਪ੍ਰਸਾਦ ਅਤੇ ਸੋਮੇਸ਼ ਪ੍ਰਸਾਦ ਵਿਰੁਧ ਦੋਸ਼ਾਂ ਦਾ ਨੋਟਿਸ ਲਿਆ ਹੈ ਜਿਨ੍ਹਾਂ ਨੇ ਦੋਸ਼ੀ ਦੇ ਰੂਪ ਵਿੱਚ ਨਾਮਜ਼ਦ ਨਹੀਂ ਕੀਤੇ ਗਿਆ ਸੀ, ਉਨ੍ਹਾਂ ਨੇ ਵੀ ਮਾਮਲੇ ਵਿੱਚ ਬਤੌਰ ਦੋਸ਼ੀ ਤਲਬ ਕੀਤਾ ਗਿਆ ਹੈ।

 

ਸੀਬੀਆਈ ਨੇ ਹੈਦਰਾਬਾਦ ਸਥਿਤ ਕਾਰੋਬਾਰੀ ਸਤੀਸ਼ ਸਨਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਸਥਾਨਾ ਵਿਰੁਧ ਕੇਸ ਦਰਜ ਕੀਤਾ ਸੀ। ਸਨਾ 2017 ਦੇ ਉਸ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਹਨ ਜਿਸ ਵਿੱਚ ਮੀਟ ਵਪਾਰੀ ਮੋਇਨ ਕੁਰੈਸ਼ੀ ਦੀ ਵੀ ਸ਼ਮੂਲੀਅਤ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI vs CBI Hughe relief for Rakesh Asthana Special court accepts clean chit