ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਨੇ ਸੀਬੀਆਈ ਡਾਇਰੈਕਟਰ ਅਲੋਕ ਨੂੰ ਛੁੱਟੀ ਭੇਜਣ ਦਾ ਫੈਸਲਾ ਰੱਦ ਕੀਤਾ

ਸੁਪਰੀਮ ਕੋਰਟ ਨੇ ਸੀਬੀਆਈ ਡਾਇਰੈਕਟਰ ਅਲੋਕ ਨੂੰ ਛੁੱਟੀ ਭੇਜਣ ਦਾ ਫੈਸਲਾ ਰੱਦ ਕੀਤਾ

ਸੀਬੀਆਈ ਦੇ ਨਿਰਦੇਸ਼ਕ ਆਲੋਕ ਕੁਮਾਰ ਵਰਮਾ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰ ਛੁੱਟੀ `ਤੇ ਭੇਜਣ ਦੇ ਕੇਂਦਰ ਦੇ ਫੈਸਲੇ ਖਿਲਾਫ ਉਨ੍ਹਾਂ ਦੀ ਪਟੀਸ਼ਨ `ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਆਲੋਕ ਵਰਮਾ ਨੂੰ ਛੁੱਟੀ `ਤੇ ਭੇਜੇ ਜਾਣ ਦੇ ਸੀਵੀਸੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।

 

ਆਲੋਕ ਵਰਮਾ ਦੀ ਸੀਬੀਆਈ ਡਾਇਰੈਕਟਰ ਅਹੁਦੇ `ਤੇ ਵਾਪਸੀ ਹੋਵੇਗੀ। ਇਸਦੇ ਨਾਲ ਹੀ ਅਦਾਲਤ ਨੇ ਇਹ ਮਾਮਲਾ ਚੋਣ ਕਮੇਟੀ ਨੂੰ ਭੇਜ ਦਿੱਤਾ ਹੈ। ਚੋਣ ਕਮੇਟੀ ਦੇ ਫੈਸਲਾ ਲੈਣ ਤੱਕ ਵਰਕਾ ਕੋਈ ਨੀਤੀ ਫੈਸਲਾ ਨਹੀਂ ਲੈ ਸਕਣਗੇ। ਉਹ ਸਿਰਫ ਪਹਿਲਾਂ ਤੋਂ ਚਲ ਰਹੇ ਮਾਮਲਿਆਂ ਦੀ ਨਿਗਰਾਨੀ ਕਰਨਗੇ।

 

 

ਇਸ ਤੋਂ ਪਹਿਲਾਂ ਡਾਇਰੈਕਟਰ ਆਲੋਕ ਕੁਮਾਰ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ `ਚ ਛਿੜੀ ਜੰਗ ਜਨਤਕ ਹੋਣ ਦੇ ਬਾਅਦ ਸਰਕਾਰ ਨੇ ਪਿਛਲੇ ਸਾਲ 23 ਅਕਤੂਬਰ ਨੂੰ ਦੋਵਾਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਕੇ ਛੁੱਟੀ `ਤੇ ਭੇਜਣ ਦਾ ਫੈਸਲਾ ਕੀਤਾ ਸੀ। ਦੋਵਾਂ ਅਧਿਕਾਰੀਆਂ ਨੇ ਇਕ ਦੂਜੇ `ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ।


ਇਸ ਦੇ ਨਾਲ ਹੀ ਸੰਯੁਕਤ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੂੰ ਜਾਂਚ ਏਜੰਸੀ ਦੇ ਡਾਇਰੈਕਟਰ ਦਾ ਅਸਥਾਈ ਕਾਰਜਭਾਰ ਸੌਪ ਦਿੱਤਾ ਸੀ। ਵਰਮਾ ਦਾ ਸੀਬੀਆਈ ਡਾਇਰੈਕਟਰ ਦੇ ਤੌਰ `ਤੇ ਦੋ ਸਾਲ ਦਾ ਕਾਰਜਭਾਰ 31 ਜਨਵਰੀ ਨੂੰ ਪੂਰਾ ਹੋ ਰਿਹਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbi vs cbi supreme court verdicts on alok verma live updates