ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਕੇਜਰੀਵਾਲ ਦੇ ਬੇਟੇ ਨੇ CBSE 12ਵੀਂ ’ਚੋਂ ਲਏ 96.4 ਫੀਸਦੀ ਅੰਕ

ਮੁੱਖ ਮੰਤਰੀ ਕੇਜਰੀਵਾਲ ਦੇ ਬੇਟੇ ਨੇ CBSE 12ਵੀਂ ’ਚੋਂ ਲਏ 96.4 ਫੀਸਦੀ ਅੰਕ

ਸੀਬੀਐਸਈ ਨੇ ਵੀਰਵਾਰ ਨੂੰ 12ਵੀਂ ਦੇ ਨਤੀਜੇ 12ਵੀਂ ਐਲਾਨ ਕਰ ਦਿੱਤੇ ਹਨ। ਇਸ ਨਤੀਜੇ ਵਿਚ ਕੁਲ 83.4 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਸੀਬੀਐਸਈ 12ਵੀਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੇਟੇ ਨੂੰ 96.4 ਫੀਸਦੀ ਨੰਬਰ ਮਿਲੇ ਹਨ। ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

 

ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਭਗਵਾਨ ਦੀ ਕ੍ਰਿਪਾ ਅਤੇ ਸ਼ੁਭਚਿੰਤਕਾਂ ਦੇ ਆਸ਼ੀਰਵਾਦ ਨਾਲ ਬੇਟੇ ਨੇ ਸੀਬੀਐਸਈ 12ਵੀਂ ਕਲਾਸ ਵਿਚ 96.4 ਫੀਸਦੀ ਅੰਕ ਹਾਸਲ ਕੀਤੇ ਹਨ।

 

 

ਜ਼ਿਕਰਯੋਗ ਹੈ ਕਿ ਸੀਬੀਐਸਈ 12ਵੀਂ ਵਿਚ ਕੁਲ 13 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਿਚ 7,48,498 ਲੜਕੇ ਅਤੇ 5,38,861 ਲੜਕੀਆਂ ਸ਼ਾਮਲ ਸਨ। 12ਵੀਂ ਵਿਚ ਲੜਕੀਆਂ ਵਿਚ ਬਾਜੀ ਮਾਰੀ। ਲੜਕੀਆਂ 88.74 ਫੀਸਦੀ ਜਦੋਂ ਕਿ ਲੜਕੇ 79.4 ਫੀਸਦੀ ਪਾਸ ਹੋਏ ਹਨ।

 

ਸੀਬੀਐਸਈ ਦਾ ਦਾਅਵਾ ਹੈ ਕਿ ਇਸ ਬਾਰ ਬੋਰਡ ਨੇ ਰਿਕਾਰਡ 28 ਦਿਨ ਵਿਚ ਨਤੀਜਾ ਜਾਰੀ ਕੀਤਾ ਹੈ। ਇਸ ਵਾਰ ਸੀਬੀਐਸਈ ਦੀ ਟਾਪਰ ਦੋ ਲੜਕੀਆਂ ਹਨ। ਹੰਸ਼ਿਕਾ ਸ਼ੁਕਲਾ ਨੂੰ 499 ਅੰਕ ਮਿਲੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse 12th result 2019 delhi cm arvind kejriwal son got 96 4 percent marks check each cbse result at cbse nic in