ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE 10th Result 2019: ਅੱਜ ਆ ਸਕਦੈ 10ਵੀਂ ਦਾ ਨਤੀਜਾ

CBSE 10th Result 2019: ਮੀਡੀਆ ਰਿਪੋਰਟ ਮੁਤਾਬਕ ਸੀਬੀਐਸਈ ਦੀ ਕਲਾਸ 10ਵੀਂ ਦਾ ਨਤੀਜਾ ਅੱਜ 5 ਮਈ ਨੂੰ ਆ ਸਕਦਾ ਹੈ। ਪ੍ਰੀਖਿਆਰਥੀ ਨਤੀਜੇ ਨੂੰ ਸੀਬੀਐਸਈ ਦੀ ਦਫ਼ਤਰੀ ਵੈਬਸਾਈਟ cbseresults.nic.in ਅਤੇ cbse.nic.in ਉੱਤੇ ਵੇਖ ਸਕਦੇ ਹਨ।

 

ਹਾਲਾਂਕਿ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੀਬੀਐਸਈ ਨਤੀਜੇ ਨਾਲ ਜੁੜੀ ਅਪਡੇਟ ਲਈ ਦਫ਼ਤਰੀ ਵੈਬਸਾਈਟ ਉੱਤੇ ਨਜ਼ਰ ਰੱਖਣ, ਕਿਉਂਕਿ ਬੋਰਡ ਦੀ ਕਲਾਸ 12ਵੀਂ ਦੇ ਨਤੀਜਿਆਂ ਵਾਂਗ 10ਵੀਂ ਦੇ ਨਤੀਜੇ ਵੀ ਹੈਰਾਨ ਕਰ ਸਕਦੇ ਹਨ।

 

ਦੱਸਣਯੋਗ ਹੈ ਕਿ ਸੀਬੀਐਸਈ ਨੇ ਕਲਾਸ 10ਵੀਂ ਅਤੇ 12ਵੀਂ ਦੇ ਨਤੀਜਿਆਂ ਨੂੰ ਮਈ ਦੇ ਤੀਜੇ ਹਫ਼ਤੇ ਐਲਾਣਨ ਦੀ ਜਾਣਕਾਰੀ ਦਿੱਤੀ ਸੀ। ਪਰ ਸੀਬੀਐਸਈ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ 2 ਮਈ ਨੂੰ ਕਲਾਸ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਸੀ।

 

ਇਸ ਲਈ ਉਮੀਦ ਹੈ ਕਿ ਸੀਬੀਐਸਈ 10ਵੀਂ ਦਾ ਨਤੀਜਾ ਵੀ ਅੱਜ ਜਾਰੀ ਕਰ ਸਕਦਾ ਹੈ। ਸੀਬੀਐਸਈ ਨੇ 10ਵੀਂ 2019 ਦੀ ਪ੍ਰੀਖਿਆ 21 ਫ਼ਰਵਰੀ ਤੋਂ 29 ਮਾਰਚ ਤੱਕ ਲਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse class 10th result 2019 may be announced today