CBSE CTET December 2019 : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀ ਦਸੰਬਰ ਵਿੱਚ ਹੋਣ ਵਾਲੀ ਸੀਟੀਈਟੀ (ਕੇਂਦਰੀ ਅਧਿਆਪਕ ਯੋਗਤਾ ਟੈਸਟ ਦਸੰਬਰ 2019) ਦੀ ਪ੍ਰੀਖਿਆ ਲਈ ਅੱਜ ਤੋਂ ਅਰਜ਼ੀ ਦੇ ਸਕਦੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕਰਨਾ ਹੈ ਉਹ ਸੀਬੀਐਸਈ ਸੀਟੀਈਟੀ ਦੀ ਅਧਿਕਾਰਤ ਵੈਬਸਾਈਟ www.cbse.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ 18 ਸਤੰਬਰ, 2019 ਨਿਰਧਾਰਤ ਕੀਤੀ ਗਈ ਹੈ। 23 ਸਤੰਬਰ, 2019 ਦੁਪਹਿਰ 03.30 ਵਜੇ ਤੱਕ ਫੀਸਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਸੀਬੀਐਸਈ ਨੇ ਐਲਾਨ ਕੀਤਾ ਹੈ ਕਿ ਸੀਟੀਈਟੀ ਦਾ 13ਵਾਂ ਸੰਸਕਰਣ ਦਾ ਆਯੋਜਨ 8 ਦਸੰਬਰ, 2019 ਨੂੰ ਹੋਵੇਗਾ।
ਯਾਦ ਰਹੇ ਕਿ ਸੀਬੀਐਸਈ ਵੱਲੋਂ ਸਾਲ ਵਿੱਚ ਦੋ ਵਾਰ (ਜੁਲਾਈ ਅਤੇ ਦਸੰਬਰ) ਸੀਟੀਈਟੀ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। 7 ਜੁਲਾਈ 2019 ਨੂੰ ਹੋਈ ਸੀਟੀਈਟੀ ਦੀ ਪ੍ਰੀਖਿਆ ਦਾ ਨਤੀਜਾ 30 ਜੁਲਾਈ ਨੂੰ ਆਇਆ ਸੀ।
1 ਤੋਂ 5ਵੀਂ ਕਲਾਸ ਲਈ ਪੇਪਰ ਨੰਬਰ 1 ਅਤੇ 6 ਤੋਂ 8ਵੀਂ ਕਲਾਸ ਤੱਕ ਪੇਪਰ 2 ਦੀ ਪ੍ਰੀਖਿਆ ਲਈ ਜਾਂਦੀ ਹੈ।