ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE 10th Result 2019: ਸੀਬੀਐਸਈ ਨੇ 10ਵੀਂ ਦਾ ਨਤੀਜਾ ਐਲਾਨਿਆ

 
CBSE 10th Result 2019 : ਸੀਬੀਐਸਈ ਬੋਰਡ ਨੇ 10ਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆਰਥੀ ਨਤੀਜੇ ਨੂੰ ਸੀਬੀਐਸਈ ਦੀ ਦਫ਼ਤਰੀ ਵੈਬਸਾਈਟ cbseresults.nic.in ਅਤੇ cbse.nic.in ਉੱਤੇ ਵੇਖ ਸਕਦੇ ਹਨ। 

 

ਸੀਬੀਐਸਈ ਵੱਲੋਂ ਐਤਵਾਰ ਨੂੰ ਨਤੀਜੇ ਦੀ ਮਿਤੀ ਨੂੰ ਲੈ ਕੇ ਬਿਆਨ ਆਇਆ ਸੀ। ਸੀਬੀਐਸਈ ਨੇ ਐਤਵਾਰ ਨੂੰ ਨਤੀਜਾ ਜਾਰੀ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਗ਼ਲਤ ਦੱਸਿਆ ਸੀ। 

 

 

ਸੀਬੀਐਸਈ ਦੀ ਪੀਆਰਓ ਰਮਾ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਦਸਵੀਂ ਬੋਰਡ ਦੇ ਨਤੀਜੇ ਅੱਜ ਜਾਰੀ ਹੋਣ ਦੀਆਂ ਜੋ ਖ਼ਬਰਾਂ ਚੱਲ ਰਹੀਆਂ ਹਨ ਉਹ ਝੂਠੀਆਂ ਹਨ। 

 

ਦੱਸਣਯੋਗ ਹੈ ਕਿ ਸੀਬੀਐਸਈ ਨੇ ਕਲਾਸ 10ਵੀਂ ਅਤੇ 12ਵੀਂ ਦੇ ਨਤੀਜਿਆਂ ਨੂੰ ਮਈ ਦੇ ਤੀਜੇ ਹਫ਼ਤੇ ਐਲਾਣਨ ਦੀ ਜਾਣਕਾਰੀ ਦਿੱਤੀ ਸੀ। ਪਰ ਸੀਬੀਐਸਈ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ 2 ਮਈ ਨੂੰ ਕਲਾਸ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਸੀ।  ਸੀਬੀਐਸਈ ਨੇ 10ਵੀਂ 2019 ਦੀ ਪ੍ਰੀਖਿਆ 21 ਫ਼ਰਵਰੀ ਤੋਂ 29 ਮਾਰਚ ਤੱਕ ਲਈ ਸੀ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE declared 10th result