ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ccd ਸੰਸਥਾਪਕ ਨੇ ਲਿਖਿਆ ਪੱਤਰ : ਮੈਂ ਅਸਫਲ ਹੋਇਆ, ਮੈਨੂੰ ਮੁਆਫ ਕਰਨਾ

Ccd ਸੰਸਥਾਪਕ ਦਾ ਕਰਮਚਾਰੀਆਂ ਨੂੰ ਪੱਤਰ : ਮੈਂ ਅਸਫਲ ਹੋਇਆ, ਮੈਨੂੰ ਮੁਆਫ ਕਰਨਾ

‘ਕੈਫੇ ਕਾਫੀ ਡੇ’ (CCD) ਦੇ ਸੰਸਥਾਪਕ ਵੀ ਜੀ ਸਿਧਾਰਥ ਸੋਮਵਾਰ ਰਾਤ ਤੋਂ ਗੁੰਮ ਹਨ। ਪੁਲਿਸ ਅਨੁਸਾਰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ ਐਮ ਕ੍ਰਿਸ਼ਨਾ ਦੇ ਜਵਾਈ ਸਿਧਾਰਥ ਸਕਲੇਸ਼ਪੁਰ ਜਾ ਰਹੇ ਸਨ, ਪ੍ਰੰਤੂ ਅਚਾਨਕ ਉਨ੍ਹਾਂ ਆਪਣੇ ਡਰਾਈਵਰ ਨੂੰ ਮੰਗਲੁਰੂ ਚੱਲਣ ਨੂੰ ਕਿਹਾ। ਉਥੇ, ਇਸ ਮਾਮਲੇ ਵਿਚ ਸਿਧਾਰਥ ਵੱਲੋਂ ਲਿਖਿਆ ਗਿਆ ਇਕ ਪੱਤਰ ਸਾਹਮਣੇ ਆਇਆ ਹੈ। ਇਸ ਪੱਤਰ ਵਿਚ ਸਿਧਾਰਥ ਨੇ ਕਰਮਚਾਰੀਆਂ ਅਤੇ ਬੋਰਡ ਆਫ ਡਾਇਰੈਕਟਰਾਂ ਨੂੰ ਲਿਖਿਆ ਹੈ ਕਿ ਸਾਰੇ ਵਿੱਤੀ ਲੈਣ–ਦੇਣ ਮੇਰੀ ਜ਼ਿੰਮੇਵਾਰੀ ਹੈ। ਕਾਨੂੰਨ ਨੂੰ ਮੈਨੂੰ ਅਤੇ ਕੇਵਲ ਮੈਨੂੰ ਜਵਾਬਦੇਹ ਰੱਖਣਾ ਚਾਹੀਦਾ।

 

27 ਜੁਲਾਈ ਨੂੰ ਲਿਖੇ ਪੱਤਰ ਵਿਚ ਸਿਧਾਰਥ ਨੇ ਕਿਹਾ ਮੈਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਨਿਰਾਸ਼ ਕਰਨ ਦਾ ਬਹੁਤ ਅਫਸੋਸ ਹੈ, ਜਿਨ੍ਹਾਂ ਮੇਰੇ ਉਤੇ ਭਰੋਸਾ ਕੀਤਾ।  ਮੈਂ ਲੰਬੇ ਸਮੇਂ ਤੱਕ ਲੜਾਈ ਲੜੀ, ਪ੍ਰੰਤੂ ਅੱਜ ਮੈਂ ਹਾਰ ਮੰਨ ਲਈ, ਕਿਉਂਕਿ ਮੈਂ ਅਤੇ ਦਬਾਅ ਨਹੀਂ ਬਣਾ ਸਕਦਾ ਸੀ। ਉਨ੍ਹਾਂ ਅੱਗੇ ਲਿਖਿਆ ਕਿ ਮੇਰਾ ਇਰਾਦਾ ਕਦੇ ਵੀ ਕਿਸੇ ਨੂੰ ਧੋਖਾ ਦੇਣ ਜਾਂ ਗੁੰਮਰਾਹ ਕਰਨ ਦਾ ਨਹੀਂ ਸੀ, ਮੈਂ ਇਕ ਉਦਮੀ ਦੇ ਤੌਰ ਉਤੇ ਅਸਫਲ ਰਿਹਾ ਹਾਂ। ਇਹ ਮੇਰੀ ਇਮਾਨਦਾਰੀ ਹੈ। ਮੈਨੂੰ ਉਮੀਦ ਹੈ ਕਿ ਕਿਸੇ ਦਿਨ ਤੁਸੀਂ ਮੈਨੂੰ ਸਮਝੋਗੇ, ਮੁਆਫ ਕਰੋਗੇ।

 

ਉਥੇ, ਪੁਲਿਸ ਨੇ ਦੱਸਿਆ ਕਿ ਦੱਖਣੀ ਕੰਨੜ ਜ਼ਿਲ੍ਹੇ ਦੇ ਕੋਟੇਪੁਰਾ ਖੇਤਰ ਵਿਚ ਨੇਤਰਵਤੀ ਨਦੀ ਉਤੇ ਬਣੇ ਪੁਲ ਦੇ ਕੋਲ ਉਹ ਕਾਰ ਤੋਂ ਉਤਰ ਗਏ ਅਤੇ ਉਨ੍ਹਾਂ ਡਰਾਈਵਰ ਨੂੰ ਕਿਹਾ ਕਿ ਉਹ ਸ਼ੈਰ ਕਰਨ ਜਾ ਰਹੇ ਹਨ। ਦੱਖਣ ਕੰਨੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੇਂਥਿਲ ਸ਼ਸ਼ੀਕਾਂਤ ਸੇਂਥਿਲ ਨੇ ‘ਪੀਟੀਆਈ–ਭਾਸ਼ਾ’ ਨੂੰ ਕਿਹਾ ਕਿ ਉਨ੍ਹਾਂ (ਸਿਧਾਰਥ) ਡਰਾਈਵਰ ਨੂੰ ਉਨ੍ਹਾਂ ਦੇ ਆਉਣ ਤੱਕ ਰੁਕਣ ਨੂੰ ਕਿਹਾ। ਜਦੋਂ ਉਹ ਦੋ ਘੰਟੇ ਤੱਕ ਵਾਪਸ ਨਾ ਆਏ ਤਾਂ ਡਰਾਈਵਰ ਨੇ ਪੁਲਿਸ ਨਾਲ ਸੰਪਰਕ ਸਕਰਕੇ ਉਨ੍ਹਾਂ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਾਈ।

 

ਉਨ੍ਹਾਂ ਦੱਸਿਆ ਕਿ 200 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਅਤੇ ਗੋਤਾਖੋਰ 25 ਕਿਸਤੀਆਂ ਰਾਹੀਂ ਉਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ। ਮੰਗਲੁਰੂ ਦੇ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਇਕ ਸੰਦੇਸ਼ ਵਿਚ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਕਿਸ ਕਿਸ ਨਾਲ ਫੋਨ ਉਤੇ ਗੱਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ccd founder vg siddhartha missing he wrote letter i have failed im sorry