ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ - ਬੱਸਾਂ 'ਚ ਲੱਗਣਗੇ CCTV ਕੈਮਰੇ ਅਤੇ ਪੈਨਿਕ ਬਟਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਰਾਜਧਾਨੀ ਦਿੱਲੀ ਦੀਆਂ 5500 ਡੀਟੀਸੀ ਅਤੇ ਕਲੱਸਟਰ ਬੱਸਾਂ 'ਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੱਕ ਬੱਸ 'ਚ 3 ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਸਾਂ 'ਚ 10 ਪੈਨਿਕ ਬਟਨ ਅਤੇ ਆਟੋਮੈਟਿਕ ਵਹੀਕਲ ਲੋਕੇਸ਼ਨ ਸਿਸਟਮ ਵੀ ਲਗਾਏ ਜਾਣਗੇ।
 

ਵੀਰਵਾਰ ਨੂੰ ਦਿੱਲੀ ਸਰਕਾਰ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਬੱਸਾਂ ਦੀ ਮੋਨੀਟਰਿੰਗ ਲਈ ਕਮਾਂਡ ਸੈਂਟਰ ਬਣਾਇਆ ਜਾ ਰਿਹਾ ਹੈ। ਬੱਸਾਂ ਦੀ ਲੋਕੇਸ਼ਨ ਲਈ ਇੱਕ ਐਪ ਲਾਂਚ ਕੀਤਾ ਜਾਵੇਗਾ। ਇਸ ਰਾਹੀਂ ਮੁਸਾਫਰ ਬੱਸ ਸਟਾਪ ਤੋਂ ਬੱਸ ਦੀ ਦੂਰੀ ਜਾਣ ਸਕਣਗੇ।
 

ਮੁੱਖ ਮੰਤਰੀ ਨੇ ਕਿਹਾ ਕਿ ਬੱਸਾਂ 'ਚ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਮਾਰਸ਼ਲ ਤਾਇਨਾਤ ਹਨ। ਹੁਣ ਸੀਸੀਟੀਵੀ ਅਤੇ ਪੈਨਿਕ ਬਟਨ ਹੋਣ ਨਾਲ ਸੁਰੱਖਿਆ ਵਿਵਸਥਾ ਹੋਰ ਪੁਖਤਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ 100 ਬੱਸਾਂ 'ਚ ਇਹ ਸਹੂਲਤਾਂ ਮਿਲਣ ਲੱਗ ਜਾਣਗੀਆਂ। ਇਸ ਦੇ ਲਈ 150 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਵਾਰ ਤੋਂ ਇਹ ਟੈਂਡਰ ਰੱਦ ਹੋ ਰਿਹਾ ਸੀ। ਇਸ 'ਚ ਕੇਂਦਰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲੀ ਹੈ।

 

ਕੇਜਰੀਵਾਲ ਸਰਕਾਰ ਨੇ ਕੀਤਾ ਵੱਡਾ ਐਲਾਨ - 'ਦਿੱਲੀ 'ਚ 16 ਦਸੰਬਰ ਤੋਂ Free WiFi'

 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਦਿੱਲੀ ਦੇ ਸਾਰੇ ਬੱਸ ਅੱਡਿਆਂ 'ਤੇ 3000 ਵਾਈਫਾਈ ਦੇ ਹਾਟਸਪਾਟ ਲੱਗਣਗੇ। ਪੂਰੀ ਦਿੱਲੀ 'ਚ ਕੁੱਲ 11,000 ਹਾਟਪਸਾਟ ਲੱਗਣਗੇ। ਹਰੇਕ ਯੂਜਰ ਨੂੰ ਪ੍ਰਤੀ ਮਹੀਨੇ 15 ਜੀਬੀ ਮੁਫਤ ਡਾਟਾ ਮਿਲੇਗਾ। ਹਰ ਹਾਟਸਪਾਟ ਦੀ 100 ਮੀਟਰ ਰੇਡੀਅਸ ਦੀ ਰੇਂਜ ਹੋਵੇਗੀ। ਹਰ ਵਿਅਕਤੀ ਨੂੰ ਪ੍ਰਤੀ ਮਹੀਨੇ 15 ਜੀਬੀ ਡਾਟਾ ਦਿੱਤਾ ਜਾਵੇਗੀ। ਹਰ ਦਿਨ 1.5 ਜੀਬੀ ਡਾਟਾ ਵਰਤਿਆ ਜਾ ਸਕੇਗਾ, ਜਿਸ ਦੀ 100 ਐਮਬੀਪੀਐਸ ਦੀ ਸਪੀਡ ਹੋਵੇਗੀ। ਇਸ ਦੀ ਸ਼ੁਰੂਆਤ 16 ਦਸੰਬਰ ਤੋਂ ਹੋਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CCTV cameras panic buttons GPS to be installed in Delhi buses Arvind Kejriwal