ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਸੀਸੀਟੀਵੀ ਕੈਮਰੇ ਦੀ ਫ਼ੁਟੇਜ ਨੇ ਖੋਲ੍ਹੇ ਕਈ ਵੱਡੇ ਰਾਜ਼

ਬੁਰਾੜੀ ਕਾਂਡ

ਬੁਰਾੜੀ ਕਾਂਡ 'ਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ. ਹੁਣ ਇੱਕ ਸੀਸੀਟੀਵੀ ਫੁਟੇਜ ਵਾਇਰਲ ਬਾਹਰ ਹੋ ਗਈ ਹੈ। ਜੋ ਭਾਟੀਆ ਪਰਿਵਾਰ ਦੇ ਮੈਂਬਰਾਂ ਦੀ ਮੌਤ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਹੈ।

 

ਇਸ ਕੇਸ ਦੀ ਜਾਂਚ ਕਰ ਰਹੀ ਕ੍ਰਾਈਮ ਬਰਾਂਚ ਦੇ ਅਨੁਸਾਰ 4 ਜੂਨ ਨੂੰ ਸੀਸੀਟੀਵੀ ਫੁਟੇਜ 'ਚ ਇਸ ਪਰਿਵਾਰ ਦੇ ਮੈਂਬਰ ਮੌਤ ਦਾ ਸਾਮਾਨ ਲੈ ਕੇ ਜਾਂਦੇ ਹੋਏ ਕੈਦ ਹੋਏ ਹਨ। ਫੁਟੇਜ 'ਚ ਸ਼ਵੇਤਾ ਅਤੇ ਉਸ ਦੀ ਧੀ ਦੁਕਾਨ ਤੋਂ 6 ਸਟੂਲ ਲੈ ਕੇ ਘਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ।ਜਦੋਂ ਕਿ ਦੋ ਬੱਚਿਆਂ ਦੇ ਹੱਥ 'ਚ ਬਿਜਲੀ ਦੀਆਂ ਤਾਰਾਂ ਹਨ. ਜਾਂਚ 'ਚ ਸਾਹਮਣੇ ਆਇਆ ਕਿ ਪਰਿਵਾਰ ਨੇ ਸਟੂਲ ਦੀ ਮਦਦ ਨਾਲ ਫਾਂਸੀ ਲਗਾਈ ਅਤੇ ਸਾਰਿਆਂ ਦੇ ਹੱਥ ਤਾਰਾਂ ਨਾਲ ਬੰਨ੍ਹੇ ਗਏ ਸਨ।

 

ਡਿਪਟੀ ਕਮਿਸ਼ਨਰ ਪੁਲਿਸ ਅਨੁਸਾਰ ਭੂਪਿੰਦਰ ਦੀ ਪਤਨੀ ਸ਼ਵੇਤਾ 30 ਜੂਨ ਦੀ ਰਾਤ ਨੂੰ 10.04 ਵਜੇ ਖੁਦ ਦੁਕਾਨ ਤੇ ਜਾ ਕੇ ਸਟੂਲ ਲੈ ਕੇ ਆਈ ਸੀ। ਇਸ ਤੋਂ ਬਾਅਦ ਰਾਤ 10.30 ਵਜੇ ਦੋ ਬੱਚੇ ਧਰੁਵ ਅਤੇ ਸ਼ਿਵਮ ਬਿਜਲੀ ਦੇ ਤਾਰ ਲੈ ਕੇ ਆਉਂਦੇ ਹੋਏ ਸੀਸੀਟੀਵੀ ਫੁਟੇਜ 'ਚ  ਦਿਖਾਈ ਦੇ ਰਹੇ ਹਨ। ਇਹ ਉਹੀ ਸਟੂਲ ਅਤੇ ਤਾਰ ਹਨ ਜੋ ਘਟਨਾ 'ਚ ਵਰਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cctv footage revealed some new facts off delhi burari kaand