ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਕਸ਼ਨ ’ਚ CDS, ਏਅਰ ਡਿਫ਼ੈਂਸ ਕਮਾਂਡ ਬਣਾਉਣ ਲਈ ਮੰਗੀ ਯੋਜਨਾ

ਐਕਸ਼ਨ ’ਚ CDS, ਏਅਰ ਡਿਫ਼ੈਂਸ ਕਮਾਂਡ ਬਣਾਉਣ ਲਈ ਮੰਗੀ ਯੋਜਨਾ

ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਦਾ ਅਹੁਦਾ ਸੰਭਾਲਦਿਆਂ ਹੀ ਜਨਰਲ ਬਿਪਿਨ ਰਾਵਤ ਹੁਣ ਐਕਸ਼ਨ ਮੋਡ ’ਚ ਆ ਚੁੱਕੇ ਹਨ। ਸ੍ਰੀ ਰਾਵਤ ਨੇ ਹੁਣ ਏਅਰ ਡਿਫ਼ੈਂਸ ਕਮਾਂਡ ਨੂੰ ਬੂਸਟ ਕਰਨ ਲਈ ਯੋਜਨਾ ਉਲੀਕਣ ਲਈ ਆਖਿਆ ਹੈ।

 

 

CDS ਬਿਪਿਨ ਰਾਵਤ ਨੇ ਆਪਣੇ ਸ਼ੁਰੂਆਤੀ ਫ਼ੈਸਲਿਆਂ ’ਚ ਭਾਰਤ ਦੇ ਆਕਾਸ਼ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਇੱਕ ਹਵਾਈ ਰੱਖਿਆ ਕਮਾਂਡ ਬਣਾਉਣ ਵਾਸਤੇ 30 ਜੂਨ ਤੱਕ ਖ਼ਾਕਾ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

 

 

ਅਧਿਕਾਰੀਆਂ ਮੁਤਾਬਕ ਜਨਰਲ ਰਾਵਤ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਸਾਰੀਆਂ ਬੇਲੋੜੀਆਂ ਰਸਮੀ ਗਤੀਵਿਧੀਆਂ ਨੂੰ ਘਟਾਇਆ ਜਾਵੇਗਾ, ਜਿਹੜੀਆਂ ਐਂਵੇਂ ਵਾਧੂ ਜ਼ੋਰ ਲਾਉਣ ਵਾਲੀਆਂ ਹੁੰਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨੇ ਫ਼ੌਜਾਂ (ਥਲ ਸੈਨਾ, ਜਲ ਸੈਨਾ, ਵਾਯੂ ਸੈਨਾ) ਵਿਚਾਲੇ ਤਾਲਮੇਲ ਕਾਇਮ ਕਰਨ ਲਈ ਕੁਝ ਖੇਤਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ; ਜਿਨ੍ਹਾਂ ਵਿੱਚ ਅਜਿਹੇ ਸਟੇਸ਼ਨਾਂ ਉੱਤੇ ਸਾਂਝਾ ਸਾਜ਼ੋ–ਸਾਮਾਨ ਸਹਿਯੋਗ ਪੂਲ ਸਥਾਪਤ ਕੀਤੇ ਜਾਣਗੇ, ਜਿੱਥੇ ਦੋ ਜਾਂ ਫ਼ੌਜਾਂ ਦੀ ਮੌਜੂਦਗੀ ਹੈ।

 

 

ਜਨਰਲ ਰਾਵਤ ਨੇ ਬੁੱਧਵਾਰ ਨੂੰ ਨਵੇਂ ਵਰ੍ਹੇ ਮੌਕੇ ਦੇਸ਼ ਦੇ ਪਹਿਲੇ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਭਾਵ ਪ੍ਰਮੁੱਖ ਰੱਖਿਆ ਮੁਖੀ ਦੀ ਵਾਗਡੋਰ ਸੰਭਾਲੀ ਸੀ। ਇਹ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਲਈ ਤਿੰਨੇ ਫ਼ੌਜਾਂ ਵਿਚਾਲੇ ਵਧੇਰੇ ਤਾਲਮੇਲ ਕਾਇਮ ਕਰਨ ਦੀ ਭਾਰਤ ਦੀ ਫ਼ੌਜਨਾ ਲਈ ਇੱਕ ਅਹਿਮ ਘਟਨਾਕ੍ਰਮ ਮੰਨਿਆ ਗਿਆ ਹੈ।

 

 

ਅਹੁਦਾ ਸੰਭਾਲਣ ਤੋਂ ਬਾਅਦ CDS ਨੇ ਸਾਂਝੇ ਰੱਖਿਆ ਸਟਾਫ਼ ਦੇ ਅਹਿਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਅਨੇਕਾਂ ਸੈੱਲਾਂ ਦੇ ਮੁਖੀਆਂ ਨੂੰ ਤਿੰਨੇ ਫ਼ੌਜਾਂ ਵਿਚਾਲੇ ਸਮਾਂ–ਬੱਧ ਤਰੀਕੇ ਨਾਲ ਤਾਲਮੇਲ ਵਧਾਉਣ ਲਈ ਸਿਫ਼ਾਰਸ਼ਾਂ ਕਰਨ ਵਾਸਤੇ ਵੀ ਕਿਹਾ।

 

 

CDS ਵਜੋਂ ਜਨਰਲ ਰਾਵਤ ਸਾਰੀਆਂ ਤਿੰਨੇ ਫ਼ੌਜਾਂ ਦੇ ਸੰਦਰਭ ਵਿੱਚ ਰੱਖਿਆ ਮੰਤਰੀ ਦੇ ਮੁੱਖ ਫ਼ੌਜੀ ਸਲਾਹਕਾਰ ਹੋਣਗੇ। ਉਹ ਨਵੇਂ ਗਠਤ ਫ਼ੌਜੀ ਮਾਮਲਿਆਂ ਦੇ ਵਿਭਾਗ ਦਾ ਕੰਮਕਾਜ ਵੇਖਣਗੇ। ਇੱਕ ਅਧਿਕਾਰੀ ਨੇ ਕਿਹਾ ਕਿ ਸੀਡੀਐੱਸ ਨੇ ਹਦਾਇਤ ਕੀਤੀ ਹੈ ਕਿ ਹਵਾਈ ਰੱਖਿਆ ਕਮਾਂਡ ਬਣਾਉਣ ਦਾ ਪ੍ਰਸਤਾਵ 30 ਜੂਨ, 2020 ਤੱਕ ਤਿਆਰ ਕੀਤਾ ਜਾਵੇ।

 

 

ਉਨ੍ਹਾਂ ਤਿੰਨੇ ਫ਼ੌਜਾਂ ਵਿਚਾਲੇ ਆਪਸੀ ਸਹਿਯੋਗ ਲਈ 31 ਦਸੰਬਰ ਤੱਕ ਵੱਖੋ–ਵੱਖਰੀਆਂ ਪਹਿਲਕਦਮੀਆਂ ਲਾਗੂ ਕਰਨ ਦੀਆਂ ਤਰਜੀਹਾਂ ਵੀ ਤੈਅ ਕੀਤੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CDS in Action Asks for plan to establish an Air Defence Command