ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਨੇ ਦਿੱਤਾ ਕ੍ਰਿਸਮਸ ਤੋਹਫਾ, ਅੱਜ ਤੋਂ ਸ਼ੁਰੂ ਹੋਈ ਕਾਲਕਾ-ਸ਼ਿਮਲਾ Himdarshan Express

ਭਾਰਤੀ ਰੇਲਵੇ ਨੇ ਟਰੇਨ 'ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਰੇਲਵੇ ਨੇ ਅੱਜ ਤੋਂ ਨਵੀਂ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਹੈ। 25 ਦਸੰਬਰ ਤੋਂ ਨਵੀਂ ਟਰੇਨ Himdarshan Express ਦੀ ਸ਼ੁਰੂਆਤ ਹੋ ਗਈ ਹੈ। 
 

ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕਰ ਕੇ ਇਸ ਰੇਲ ਗੱਡੀ ਦੀ ਸ਼ੁਰੂਆਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਇਹ ਟਰੇਨ ਕਾਲਕਾ ਤੋਂ ਸ਼ਿਮਲਾ ਵਿਚਕਾਰ ਦੌੜੇਗੀ। ਵਿਸਟਾਡੋਮ ਕੋਚ ਨਾਲ ਲੈਸ ਹਿਮਦਰਸ਼ਨ ਐਕਸਪ੍ਰੈਸ 'ਚ ਕਈ ਅਜਿਹੇ ਫੀਚਰਜ਼ ਹਨ, ਜੋ ਮੁਸਾਫਰਾਂ ਨੂੰ ਇਸ ਦੀ ਸਵਾਰੀ ਕਰਨ ਲਈ ਮਜਬੂਰ ਕਰਨਗੇ। ਫਸਟ ਕਲਾਸ ਡੱਬੇ, ਪਾਰਦਰਸ਼ੀ ਵਿਸਟਾਡੋਮ ਕੋਚ ਰਾਹੀਂ ਤੁਸੀ ਸ਼ਿਮਲਾ ਦੀ ਕੁਦਰਤੀ ਖੂਬਸੂਰਤੀ ਨੂੰ ਵੇਖਦੇ ਹੋਏ ਸਫਰ ਕਰ ਸਕਦੇ ਹੋ।
 

ਤੁਸੀ ਇਸ ਟਰੇਨ 'ਚ ਸਫਰ ਕਰਨ ਸਮੇਂ ਬਰਫਬਾਰੀ ਦਾ ਮਜ਼ਾ ਵੀ ਲੈ ਸਕੋਗੇ। ਫਿਲਹਾਲ ਇਹ ਟਰੇਨ 24 ਦਸੰਬਰ 202 ਤਕ ਚਲੇਗੀ। ਟਰੇਨ 'ਚ 6 ਏ.ਸੀ. ਵਿਸਟਾਡੋਮ ਕੋਚ ਅਤੇ ਇੱਕ ਏ.ਸੀ. ਕੋਚ ਹੈ। ਇਨ੍ਹਾਂ 'ਚ ਚਾਰੇ ਪਾਸੇ ਕਾਫੀ ਵੱਡੇ-ਵੱਡੇ ਸ਼ੀਸ਼ੇ ਲੱਗੇ ਹੋਏ ਹਨ, ਜਿਸ ਰਾਹੀਂ ਤੁਸੀ ਬਾਹਰ ਦੀ ਖੂਬਸੂਰਤੀ ਵੇਖ ਕੇ ਸਫਰ ਦਾ ਮਜ਼ਾ ਲੈ ਸਕਦੇ ਹੋ।
 

ਇਸ ਟਰੇਨ ਦੇ ਇੱਕ ਵਿਸਟਾਡੋਮ ਕੋਚ 'ਚ 15 ਮੁਸਾਫਰ ਸਫਰ ਕਰ ਸਕਦੇ ਹਨ, ਜਦਕਿ ਫਸਟ ਕਲਾਸ ਏ.ਸੀ. 'ਚ 14 ਮੁਸਾਫਰ ਸਫਰ ਕਰ ਸਕਦੇ ਹਨ। ਟਰੇਨ ਦੇ ਹਰ ਕੋਚ 'ਚ ਏ.ਸੀ., ਯੂਪੀਵੀਸੀ ਵਿੰਡੋ, ਵਿੰਡੋ ਰੋਲਰ ਲੱਗੇ ਹਨ। ਐਡਜਸਟ ਕਰਨ ਵਾਲੀਆਂ ਸੀਟਾਂ ਲੱਗੀਆਂ ਹਨ। ਹਰੇਕ ਕੋਚ 'ਚ ਐਲਈਡੀ ਲਾਈਟ ਅਤੇ ਚਾਰਜਿੰਗ ਪੁਆਇੰਟ ਹਨ। ਇਸ ਟਰੇਨ ਲਈ ਰੇਲਵੇ ਵੱਲੋਂ 630 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਰੱਖਿਆ ਗਿਆ ਹੈ। ਪਾਵਰ ਬੈਕਅਪ ਲਈ ਸਾਢੇ ਸੱਤ ਕਿਲੋਵਾਟ ਦਾ ਜੈਨਸੈਟ ਲਗਾਇਆ ਗਿਆ ਹੈ। ਧੁੱਪ ਤੋਂ ਬਚਣ ਲਈ ਹਨੀਕੌਂਬ ਬਲਾਈਂਡ ਅਤੇ ਹਰ ਕੋਚ ਵਿਚ ਵੈਸਟਰਨ ਟਾਇਲਟ ਦੀ ਸਹੂਲਤ ਦਿੱਤੀ ਗਈ ਹੈ।
 

ਹਿਮਦਰਸ਼ਨ ਐਕਸਪ੍ਰੈਸ ਕਾਲਕਾ ਰੇਲਵੇ ਸਟੇਸ਼ਨ ਤੋਂ ਸਵੇਰੇ 7 ਵਜੇ ਚੱਲੇਗੀ ਅਤੇ ਦੁਪਹਿਰ 12.55 ਵਜੇ ਸ਼ਿਮਲਾ ਪਹੁੰਚੇਗੀ। ਵਾਪਸੀ 'ਚ ਇਹ ਟਰੇਨ ਸ਼ਿਮਲਾ ਤੋਂ ਦੁਪਹਿਰ 3.50 ਵਜੇ ਚੱਲੇਗੀ ਅਤੇ ਰਾਤ 9.15 ਵਜੇ ਕਾਲਕਾ ਰੇਲਵੇ ਸਟੇਸ਼ਨ ਪਹੁੰਚੇਗੀ। ਟਰੇਨ ਨੂੰ ਅੱਪ ਵਿਚ ਕਾਲਕਾ ਤੋਂ ਸ਼ਿਮਲਾ 52459 ਨੰਬਰ ਅਤੇ ਡਾਊਨ 'ਚ ਸ਼ਿਮਲਾ ਤੋਂ ਕਾਲਕਾ 52460 ਨੰਬਰ ਨਾਲ ਪਛਾਣਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Celebrate this Christmas and New Year with a journey on Indian Railways Himdarshan Express