ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਵਾਰ ਹਾਈ–ਟੈੱਕ ਹੋਵੇਗੀ ਮਰਦਮਸ਼ੁਮਾਰੀ–2021

ਇਸ ਵਾਰ ਹਾਈ–ਟੈੱਕ ਹੋਵੇਗੀ ਮਰਦਮਸ਼ੁਮਾਰੀ–2021

ਸਮੁੱਚੇ ਦੇਸ਼ ਵਿੱਚ ਅਗਲੇ ਵਰ੍ਹੇ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ (ਜਨ–ਗਣਨਾ – Census) ਇਸ ਵਾਰ ਕੁਝ ਹਾਈ–ਟੈੱਕ ਹੋਵੇਗੀ। ਤੁਸੀਂ ਜੇ ਚਾਹੋਂ, ਤਾਂ ਘਰ ਬੈਠੇ ਹੀ ਆਪਣੇ ਮਕਾਨ ਤੇ ਪਰਿਵਾਰ ਦੇ ਵੇਰਵੇ ਆੱਨਲਾਈਨ ਭਰ ਸਕੋਗੇ।

 

 

ਇਹ ਮਰਦਮਸ਼ੁਮਾਰੀ ਡਾਇਰੈਕਟੋਰੇਟ ਜਨਰਲ ਵੱਲੋਂ ਤਿਆਰ ਵੈੱਬ–ਪੋਰਟਲ ਰਾਹੀਂ ਭਰੀ ਜਾਵੇਗੀ। ਮਰਦਮਸ਼ੁਮਾਰੀ ਵਿੱਚ ਇਸ ਵਾਰ ਤੁਹਾਨੂੰ ਆਪਣਾ ਮੋਬਾਇਲ ਨੰਬਰ ਵੀ ਦਰਜ ਕਰਵਾਉਣਾ ਹੋਵੇਗਾ।

 

 

ਮਰਦਮਸ਼ੁਮਾਰੀ ਦੀ ਡਿਊਟੀ ਲਾਏ ਅਧਿਕਾਰੀ ਤਦ ਤੱਕ ਤੁਹਾਡੇ ਕੋਲ ਆਉਂਦੇ ਰਹਿਣਗੇ ਤੇ ਪੁੱਛਗਿੱਛ ਕਰਦੇ ਰਹਿਣਗੇ, ਜਦੋਂ ਤੱਕ ਤੁਸੀਂ ਪੋਰਟਲ ਉੱਤੇ ਆਨਲਾਈਨ ਸਾਰੇ ਸੁਆਲਾਂ ਦੇ ਜੁਆਬ ਦਰਜ ਨਹੀਂ ਕਰ ਦਿੰਦੇ। ਤੁਸੀਂ ਉਨ੍ਹਾਂ ਅਧਿਕਾਰੀਆਂ ਨਾਲ ਵਾਅਦਾ ਕਰ ਕੇ ਆਪਣੇ ਆੱਨਲਾਈਨ ਵੇਰਵੇ ਦਰਜ ਕਰਨ ਤੋਂ ਬਚ ਵੀ ਨਹੀਂ ਸਕੋਗੇ।

 

 

ਜਿਹੜੇ ਲੋਕ ਆੱਨਲਾਈਨ ਪੋਰਟਲ ਉੱਤੇ ਖ਼ੁਦ ਆਪਣੇ ਵੇਰਵੇ ਦਰਜ ਨਹੀਂ ਕਰਨਾ ਚਾਹੁੰਦੇ, ਉਹ ਅਧਿਕਾਰੀਆਂ ਦੇ ਸੁਆਲਾਂ ਦੇ ਜੁਆਬ ਦੇਣਗੇ ਅਤੇ ਤੁਹਾਡੇ ਸਾਹਮਣੇ ਹੀ ਉਹ ਅਧਿਕਾਰੀ ਜਾਂ ਤਾਂ ਕਾਗਜ਼ ਦੀ ਸ਼ੀਟ ਉੱਤੇ ਜਾਂ ਫਿਰ ਸਮਾਰਟ ਮੋਬਾਇਲ–ਐਪ ਉੱਤੇ ਤੁਹਾਡੇ ਜਵਾਬ ਦਰਜ ਕਰਨਗੇ।

 

 

ਸਾਲ 2011 ਵਾਂਗ (ਭਾਰਤ ’ਚ ਮਰਦਮਸ਼ੁਮਾਰੀ ਹਰ 10 ਸਾਲਾਂ ਪਿੱਛੋਂ ਹੀ ਹੁੰਦੀ ਹੈ) ਹੀ ਇਸ ਵਾਰ ਮਰਦਮਸ਼ੁਮਾਰੀ ਦੋ ਗੇੜਾਂ ਵਿੱਚ ਹੋਵੇਗੀ। ਪਹਿਲਾ ਗੇੜ ਅਗਲੇ ਵਰ੍ਹੇ ਭਾਵ 2020 ’ਚ ਇੱਕ ਅਪ੍ਰੈਲ ਤੋਂ 30 ਸਤੰਬਰ ਤੱਕ ਹੋਵੇਗਾ। ਇਹ ਕੰਮ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਪਲਬਧ ਕਰਵਾਏ ਮੁਲਾਜ਼ਮਾਂ ਰਾਹੀਂ ਕਰਵਾਇਆ ਜਾਵੇਗਾ।

 

 

ਫਿਰ ਦੂਜਾ ਗੇੜ 2021 ’ਚ 9 ਤੋਂ 28 ਫ਼ਰਵਰੀ ਦਰਮਿਆਨ ਹੋਵੇਗਾ।  28 ਫ਼ਰਵਰੀ ਦੀ ਰਾਤ ਨੂੰ ਬੇਘਰਾਂ ਦੀ ਗਿਣਤੀ ਹੋਵੇਗੀ।

 

 

ਪਹਿਲੇ ਗੇੜ ਵਿੱਚ ਮਕਾਨਾਂ ਦਾ ਸੂਚੀਕਰਣ ਤੇ ਮਕਾਨਾਂ ਦੀ ਗਿਣਤੀ ਨਾਲ ਜੁੜੇ 34 ਸੁਆਲ ਪੁੱਛੇ ਜਾਣਗੇ; ਜਦ ਕਿ ਦੂਜੇ ਗੇੜ ਵਿੱਚ ਤੁਹਾਡੇ ਪਰਿਵਾਰ ਨਾਲ ਜੁੜੇ 28 ਸੁਆਲ ਪੁੱਛੇ ਜਾਣਗ। ਪਿਛਲੀ ਮਰਦਮਸ਼ੁਮਾਰੀ ਵੇਲੇ ਪਹਿਲੇ ਗੇੜ ਦੌਰਾਨ 35 ਅਤੇ ਦੂਜੇ ਗੇੜ ’ਚ 29 ਸੁਆਲ ਪੁੱਛੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Census-2021 will be high-tech this time