ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਗਣਨਾ 2021 : ਆਜ਼ਾਦ ਭਾਰਤ `ਚ ਪਹਿਲੀ ਵਾਰ ਇਕੱਠੇ ਕੀਤੇ ਜਾਣਗੇ ਓਬੀਸੀ ਦੇ ਅੰਕੜੇ

ਜਨਗਣਨਾ 2021 : ਆਜ਼ਾਦ ਭਾਰਤ `ਚ ਪਹਿਲੀ ਵਾਰ ਇਕੱਠੇ ਕੀਤੇ ਜਾਣਗੇ ਓਬੀਸੀ ਦੇ ਅੰਕੜੇ

2021 ਦੀ ਜਨਗਣਨਾ `ਚ ਆਜ਼ਾਦ ਭਾਰਤ `ਚ ਪਹਿਲੀ ਵਾਰ ਹੋਰ ਪਿੱਛੜੇ ਵਰਗ (ਓਬੀਸੀ) ਨਾਲ ਸਬੰਧਤ ਅੰਕੜੇ ਇਕੱਠੇ ਕੀਤੇ ਜਾਣਗੇ। ਇਹ ਕਦਮ 2019 ਦੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਤੌਰ `ਤੇ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਦੇਸ਼ `ਚ 1931 ਦੀ ਜਨਗਣਨਾ `ਚ ਆਖਿਰੀ ਬਾਰ ਇਕੱਠੇ ਕੀਤੇ ਗਏ ਜਾਤੀਗਤ ਅੰਕੜਿਆਂ ਦੇ ਆਧਾਰ `ਤੇ ਤਿਆਰ ਕੀਤੀ ਗਈ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ `ਤੇ ਤੱਤਕਾਲੀਨ ਵੀ ਪੀ ਸਿੰਘ ਸਰਕਾਰ ਨੇ ਓਬੀਸੀ ਦੇ ਲਈ 27 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਸੀ।


ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 2021 ਦੀ ਜਨਗਣਨਾ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਜਿਸਦੇ ਬਾਅਦ ਓਬੀਸੀ ਅੰਕੜੇ ਇਕੱਠੇ ਕਰਨ ਦੇ ਫੈਸਲੇ ਦਾ ਖੁਲਾਸਾ ਕੀਤਾ ਗਿਆ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਪਹਿਲੀ ਵਾਰ ਓਬੀਸੀ ਨਾਲ ਸਬੰਧਤ ਅੰਕੜੇ ਵੀ ਇਕੱਠੇ ਕਰਨ ਦਾ ਵਿਚਾਰ ਕੀਤਾ ਗਿਆ ਹੈ। ਅੰਕੜੇ ਤੇ ਪ੍ਰੋਗਰਾਮ ਲਾਗੂ ਕਰਨ ਦੀ ਇਕ ਸ਼ਾਖਾ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐਨਐਸਐਸਓ) ਨੇ 2006 `ਚ ਦੇਸ਼ ਦੀ ਆਬਾਦੀ `ਤੇ ਨਮੂਨਾ ਸਰਵੇਖਣ ਰਿਪੋਰਟ ਦੀ ਐਲਾਨ ਕੀਤਾ ਅਤੇ ਕਿਹਾ ਕਿ ਦੇਸ਼ `ਚ ਓਬੀਸੀ ਆਬਾਦੀ ਕੁਲ ਆਬਾਦੀ ਦਾ ਕਰੀਬ 41 ਫੀਸਦੀ ਹੈ।


ਐਨਐਸਐਸਓ ਨੇ ਪੇਂਡੂ ਇਲਾਕਿਆਂ `ਚ 79,306 ਪਰਿਵਾਰਾਂ ਅਤੇ ਸ਼ਹਿਰੀ ਇਲਾਕਿਆਂ `ਚ 45,374 ਪਰਿਵਾਰਾਂ ਦੀ ਗਣਨਾ ਕੀਤੀ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 2019 ਦੇ ਲੋਕ ਸਭਾ ਚੋਣਾਂ `ਚ 2021 ਜਨਗਣਨਾ `ਚ ਓਬੀਸੀ ਅੰਕੜੇ ਇਕੱਠੇ ਕਰਨ ਦੇ ਫੈਸਲੇ ਦਾ ਜਿ਼ਕਰ ਕਰ ਸਕਦੀ ਹੈ ਕਿਉਂਕਿ ਕਈ ਓਬੀਸੀ ਸੰਗਠਨ ਲੰਬੇ ਸਮੇਂ ਤੋਂ ਇਸਦੇ ਲਈ ਮੰਗ ਕਰ ਰਹੇ ਹਨ। ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸੰਪ੍ਰਗ) ਨੇ 2011 `ਚ ਸਮਾਜਿਕ ਆਰਥਿਕ ਤੇ ਜਾਤੀ ਜਨਗਣਨਾ ਕਰਾਈ ਸੀ ਅਤੇ ਮੌਜੂਦਾ ਰਾਸ਼ਟਰੀ ਜਨਤੰਤਰਿਕ ਗਠਬੰਧਨ (ਰਾਜਗ) ਸਰਕਾਰ ਨੇ ਤਿੰਨ ਜੁਲਾਈ 2015 `ਚ ਇਸਦੇ ਨਤੀਜਿਆਂ ਦਾ ਐਲਾਨ ਕੀਤਾ।


ਇਸ ਤੋਂ ਬਾਅਦ 28 ਜੁਲਾਈ 2015 ਨੂੰ ਸਰਕਾਰ ਨੇ ਕਿਹਾ ਕਿ ਜਾਤੀ ਜਨਗਣਨਾ ਦੇ ਸਬੰਧ `ਚ ਕੁਲ 8.19 ਕਰੋੜ ਗਲਤੀਆਂ ਪਾਈਆਂ ਗਈਆਂ ਹਨ ਜਿਨ੍ਹਾਂ `ਚ 6.73 ਕਰੋੜ ਗਲਤੀਆਂ ਸੁਧਾਰ ਦਿੱਤੀਆਂ ਗਈਆਂ। ਹਾਲਾਂਕਿ 1.45 ਕਰੋੜ ਗਲਤੀਆਂ `ਚ ਅਜੇ ਸੁਧਾਰ ਨਹੀਂ ਕੀਤਾ ਗਿਆ। ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਜਨਗਣਨਾ 2021 ਤਿੰਨ ਸਾਲਾਂ `ਚ ਪੂਰੀ ਹੋ ਜਾਵੇਗੀ। ਅੱਜ ਦੀ ਸਮੀਖਿਆ ਮੀਟਿੰਗ `ਚ ਗ੍ਰਹਿ ਮੰਤਰੀ ਨੇ ਇਸਦੇ ਰੋਡਮੈਪ `ਤੇ ਚਰਚਾ ਕੀਤੀ। ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਡਿਜ਼ਾਇਨ ਅਤੇ ਤਕਨੀਕੀ ਚੀਜ਼ਾਂ `ਚ ਸੁਧਾਰ `ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਜਨਗਣਨਾ ਕਰਨ ਦੇ ਤਿੰਨ ਸਾਲ ਦੇ ਅੰਦਰ ਅੰਦਰ ਅੰਕੜਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇ।

 

ਅਜੇ ਤੱਕ ਪੂਰੇ ਅੰਕੜੇ ਜਾਰੀ ਕਰਨ `ਚ ਸੱਤ ਤੋਂ ਅੱਠ ਸਾਲ ਦਾ ਸਮਾਂ ਲੱਗ ਜਾਂਦਾ ਹੈ। ਇਸ ਵੱਡੀ ਕਵਾਇਦ ਲਈ 25 ਲੱਖ ਤੋਂ ਜਿ਼ਆਦਾ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿੰਘ ਨੇ ਸਿਵਿਲ ਪੰਜੀਕਰਨ ਪ੍ਰਣਾਲੀ ਖਾਸਤੌਰ `ਤੇ ਦੂਰਦੁਰਾਡੇ ਇਲਾਕਿਆਂ `ਚ ਜਨਮ ਅਤੇ ਮੌਤ ਦੇ ਪੰਜੀਕਰਨ `ਚ ਸੁਧਾਰ ਕਰਨ ਅਤੇ ਅੰਕੜਿਆਂ ਦਾ ਮੁਲੰਕਣ ਕਰਨ ਲਈ ਨਮੂਨਾ ਪੰਜੀਕਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਜਿਵੇਂ ਬੱਚਾ ਮੌਤ ਦਰ, ਮਾਂ ਮੌਤ ਦਰ ਅਤੇ ਪ੍ਰਜਨਨ ਦਰ `ਤੇ ਵੀ ਜੋਰ ਦਿੱਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Census 2021 will collect data on OBCs for the first time