ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੱਡੀ ਚਲਾਉਣ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਦਿੱਤੀ ਰਾਹਤ, ਜਾਣੋ ਪੂਰਾ ਫੈਸਲਾ

ਗੱਡੀ ਚਲਾਉਣ ਵਾਲਿਆਂ ਨੂੰ ਕੇਂਦਰ ਸਰਕਾਰ ਨੇ ਦਿੱਤੀ ਰਾਹਤ

ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰੀ ਮੋਟਰ ਵਹੀਕਲ ਐਕਟ ਦੇ ਨਿਯਮ ਨੰਬਰ 139 `ਚ ਸੋਧ ਕੀਤੀ ਹੈ। ਇਸ ਨੂੰ ਲੈ ਕੇ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕੀ ਹੈ। ਇਸ ਨੋਟੀਫਿਕੇਸ਼ਨ ਦੇ ਬਾਅਦ ਹੁਣ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ, ਪ੍ਰਦੂਸ਼ਣ ਸਰਟੀਫਿਕੇਟ, ਆਰ ਸੀ, ਬੀਮਾ ਦੇ ਅਸਲੀ ਕਾਗਜ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਫੋਟੋ ਕਾਪੀ ਜਾਂ ਮੋਬਾਇਲ `ਚ ਇਲੈਕਟ੍ਰਾਨਿਕ ਕਾਪੀ ਹੈ ਤਾਂ ਉਸ ਨੂੰ ਦਿਖਾਇਆ ਜਾ ਸਕਦਾ ਹੈ ਅਤੇ ਇਸ ਨਾਲ ਚਾਲਾਨ ਨਹੀਂ ਹੋਵੇਗਾ।


ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਨੋਟੀਫਿਕੇਸ਼ਨ 19 ਨਵੰਬਰ ਨੂੰ ਜਾਰੀਕ ੀਤਾ ਗਿਆ ਹੈ। ਇਸ ਮੁਤਾਬਕ, ਵਰਦੀ `ਚ ਮੌਜੂਦ ਕੋਈ ਪੁਲਿਸ ਕਰਮਚਾਰੀ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਗੱਡੀ ਨਾਲ ਸਬੰਧਤ ਕਾਗਜ ਮੰਗਦਾ ਹੈ ਤਾਂ ਉਸ ਨੂੰ ਇਲੈਕਟ੍ਰਾਨਿਕ ਕਾਪੀ ਦਿਖਾ ਸਕਦੇ ਹੈ। ਇਸ ਨੋਟੀਫਿਕੇਸ਼ਨ ਦੇ ਬਾਅਦ ਹੁਣ ਵਾਹਨ ਲੈ ਕੇ ਚਲਦ ਵਾਲੇ ਲੋਕਾਂ ਦਾ ਕੋਈ ਅਧਿਕਾਰੀ ਸ਼ੋਸ਼ਣ ਨਹੀਂ ਕਰ ਸਕਣਗੇ।


ਇਨ੍ਹਾਂ ਕਾਗਜ਼ਾਂ ਦੀ ਡਿਜ਼ੀਟਲ ਕਾਪੀ ਹੋਵੀ ਮੰਨਣਯੋਗ


ਜਿਨ੍ਹਾਂ ਕਾਗਜ਼ਾਂ ਨੂੰ ਮੰਤਰਾਲੇ ਡਿਜ਼ੀਟਲ ਕਾਪੀ ਦੇ ਤੌਰ `ਤੇ ਮੰਨਣਯੋਗ ਕਰ ਦਿੱਤਾ ਹੈ ਉਸ `ਚ ਗੱਡੀ ਦੀ ਡਰਾਈਵਿੰਗ ਲਾਈਸੈਂਸ, ਆਰ ਸੀ, ਬੀਮਾ ਅਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Center Government Amended Motor Vehicle Act