ਅਗਲੀ ਕਹਾਣੀ

ਕੇਂਦਰ ਨੇ 400 ਫਾਈਲਾਂ ਦੀ ਜਾਂਚ ਕਰਾ ਲਈ ਪਰ ਕੁੱਝ ਨਹੀਂ ਮਿਲਿਆ: ਕੇਜਰੀਵਾਲ

ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਕੰਮਕਾਰਾਂ ਚ ਕੇਂਦਰ ਸਰਕਾਰ ਦੁਆਰਾ ਹਰ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਨ ਅਤੇ ਕੇਂਦਰੀ ਜਾਂਚ ਏਜੰਸੀਆਂ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਖੱਜਲਖੁਆਰ ਕਰਨ ਤੇ ਬੇਇੱਜ਼ਤ ਕਰਵਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦੀ 400 ਫਾਈਲਾਂ ਦੀ ਜਾਂਚ ਕਰਾ ਲਈ ਪਰ ਕੁੱਝ ਨਹੀਂ ਮਿਲਿਆ। ਮੈਂ ਤਾਂ ਮੰਨਦਾ ਹਾਂ ਕਿ ਅੱਜ ਸਾਨੂੰ ਇਮਾਨਦਾਰੀ ਦਾ ਸਰਟੀਫਿ਼ਕੇਟ ਕੇਂਦਰ ਨੇ ਦਿੱਤਾ ਹੈ।

 

ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਰਾਫੇਲ ਸਮੇਤ ਹੋਰਨਾਂ ਮਾਮਲਿਆਂ ਦੀ ਸਿਰਫ 4 ਫਾਈਲਾਂ ਹੀ ਦਿਖਾ ਦੇਣ। ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ ਦਿੱਲੀ ਸਰਕਾਰ ਦੀਆਂ 400 ਫਾਈਲਾਂ ਤਾਂ ਦੇਖ ਲਈਆਂ ਹੁਣ ਆਪਣੀਆਂ ਵੀ ਤਾਂ 4 ਫਾਈਲਾਂ ਦਿਖਾ ਦਿਓ।

 

ਕੇਜਰੀਵਾਲ ਨੇ ਕਿ ਕਾਂਗਰਸ ਅਤੇ ਭਾਜਪਾ ਇੱਕੋ ਸਿੱਕੇ ਦੇ 2 ਪਾਸੇ ਹਨ, ਸਾਡੇ ਖਿਲਾਫ ਜਦੋਂ ਵੀ ਪੁਲਿਸ ਦਾ ਛਾਪਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਕਾਂਗਰਸੀ ਜਸ਼ਨ ਮਨਾਉਂਦੇ ਹਨ।

 

ਕੇਜਰੀਵਾਲ ਨੇ ਸ਼ੁੱਕਰਵਾਰ ਦੀ ਰਾਤ ਨੂੰ ਹਰਿਆਣਾ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਹਰਿਆਣਾ ਦੀ ਖੱਟਰ ਸਰਕਾਰ ਤੇ ਜਾਤੀਵਾਦ ਦੀ ਸਿਆਸਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਖੱਟਰ ਵਿਰੋਧੀ ਬਿਆਨਬਾਜ਼ੀ ਕਰਨ ਦੇ ਦੋਸ਼ ਚ ਆਪ ਦੇ 40 ਵਰਕਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕਰਦਿਆਂ ਭਾਜਪਾ ਤੇ ਪੂਰੇ ਦੇਸ਼ ਚ ਡਰ ਦਾ ਮਾਹੌਲ ਬਣਾਉਣ ਦਾ ਦੋਸ਼ ਲਗਾਇਆ।

 

ਦੱਸਣਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਦੀ ਬੈਠਕ ਚ ਸ਼ੁੱਕਰਵਾਰ ਨੂੰ ਕੀਤੇ ਗਏ ਫੈਸਲਿਆਂ ਤੇ ਕੌਮੀ ਕੌਂਸਲ ਦੀ ਇਸ ਬੈਠਕ ਚ ਵਿਚਾਰ ਵਟਾਂਦਰੇ ਦਾ ਦੋਰ ਜਾਰੀ ਹੈ। ਸਮਝਿਆ ਜਾਂਦਾ ਹੈ ਕਿ ਬੈਠਕ ਦੇਸ਼ ਸ਼ਾਮ ਤੱਕ ਚਲੇਗੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Center has not got anything to investigate 400 files Kejriwal