ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਜੰਮੂ ਕਸ਼ਮੀਰ ’ਚ ਵਾਧੂ 10,000 ਅਰਧ ਸੈਨਿਕ ਬਲ ਤੈਨਾਤੀ ਦੇ ਹੁਕਮ

ਕੇਂਦਰ ਵੱਲੋਂ ਜੰਮੂ ਕਸ਼ਮੀਰ ’ਚ ਵਾਧੂ 10,000 ਅਰਧ ਸੈਨਿਕ ਬਲ ਤੈਨਾਤੀ ਦੇ ਹੁਕਮ

ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ ਅਤੇ ਡੀਜੀਪੀ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਵਿਚ ਸੀਆਰਪੀਐਫ ਦੀਆਂ 50 ਕੰਪਨੀਆਂ, ਬੀਐਸਐਫ ਦੀਆਂ 10 ਕੰਪਨੀਆਂ, ਸਾਸ਼ਤਰ ਸੀਮਾ ਬਲ (ਐਸਐਸਬੀ) ਦੀਆਂ 30 ਅਤੇ ਆਈਟੀਬੀਪੀ ਦੀਆਂ 10 ਕੰਪਨੀਆਂ ਤੈਨਾਤ ਕੀਤੀਆਂ ਜਾਣਗੀਆਂ।

 

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 25 ਜੁਲਾਈ ਨੂੰ ਤੁਰੰਤ ਆਧਾਰ ਉਤੇ ਕੇਂਦਰੀ ਸਸ਼ਤਰ ਪੁਲਿਸ ਬਲਾਂ ਦੀਆਂ 100 ਕੰਪਨੀਆਂ ਤੈਨਾਤ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ ਕਿ 100 ਹੋਰ ਕੰਪਨੀਆਂ ਆਟੀ ਵਿਚ ਭੇਜੇ ਜਾਣ ਦੀ ਸੰਭਵਾਨਾ ਹੈ। ਇਕ ਕੰਪਨੀ ਵਿਚ ਕਰੀਬ 100 ਮੁਲਾਜ਼ਮ ਹੁੰਦੇ ਹਨ।

 

ਅਧਿਕਾਰੀਆਂ ਅਨੁਸਾਰ ਇਨ੍ਹਾਂ ਕਰਮਚਾਰੀਆਂ ਨੂੰ ਕਸ਼ਮੀਰ ਘਾਟੀ ਵਿਚ ਅੱਤਵਾਦ ਰੋਕੂ ਗ੍ਰਿਡ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਨੂੰ ਜਹਾਜ਼ਾਂ ਅਤੇ ਰੇਲ ਗੱਡੀਆਂ ਨਾਲ ਪਹੁੰਚਾਇਆ ਜਾ ਰਿਹਾ ਹੈ।

 

ਸਮਝਿਆ ਜਾਂਦਾ ਹੈ ਕਿ ਨਵੀਆਂ ਇਕਾਈਆਂ ਘਾਟੀ ਵਿਚ ਪਹਿਲਾਂ ਤੋਂ ਤੈਨਾਤ ਸੁਰੱਖਿਆ ਬਲਾਂ ਦਾ ਹੱਥ ਮਜ਼ਬੂਤ ਕਰੇਗੀ ਜੋ ਅਮਰਨਾਥ ਯਾਤਰਾ ਦੀ ਸੁਰੱਖਿਆ ਵਿਵਸਥਾ ਸੰਭਾਲ ਰਹੇ ਹਨ ਅਤੇ ਰੋਜ਼ਾਨਾ ਅੱਤਵਾਦ ਰੋਕਣ ਲਈ ਮੁਹਿੰਮ ਚਲਾ ਰਹੇ ਹਨ।

ਇਹ ਜਵਾਨ ਘਾਟੀ ਵਿਚ ਤੈਨਾਤ ਕੇਂਦਰੀ ਰਿਜਰਵ ਪੁਲਿਸ ਬਲ ਦੀਆਂ ਕਰੀਬ 65 ਨਿਯਮਿਤ ਬਟਾਲੀਅਨਾਂ ਅਤੇ ਯਾਤਰਾ ਦੇ ਸੰਚਾਰੂ ਸੰਚਾਲਨ ਲਈ ਤੈਨਾਤ ਹੋਰ ਬਲਾਂ ਦੀਆਂ 20 ਹੋਰ ਬਟਾਲੀਅਨਾਂ ਦੇ ਵਾਧੂ ਹੋਣਗੀਆਂ। ਯਾਤਰਾ 15 ਅਗਸਤ ਨੂੰ ਖਤਮ ਹੋਵੇਗੀ। ਇਕ ਬਟਾਲੀਅਨ ਵਿਚ ਕਰੀਬ 1000 ਕਰਮੀ ਹੁੰਦੇ ਹਨ। ਅਧਿਕਾਰੀਆਂ ਅਨੁਸਾਰ ਨਵੀਆਂ ਤੈਨਾਤੀਆਂ ਨਾਲ ਸੂਬੇ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਵਿਚ ਵੀ ਮਦਦ ਮਿਲੇਗੀ ਜੋ ਕਿਸੇ ਵੀ ਸਮੇਂ ਹੋਣ ਦੀ ਸੰਭਾਵਨਾ ਹੈ।

 

ਗ੍ਰਹਿ ਮੰਤਰਾਲੇ ਨੇ ਪੱਤਰ ਲਿਖਕੇ ਦਿੱਤੇ ਹੁਕਮ

 

ਇਹ ਪੱਤਰ ਗ੍ਰਹਿ ਮੰਤਰਾਲੇ ਨੇ ਜੰਮੂ ਕਸ਼ਮੀਰ ਡਿਵੀਜ਼ਨ ਦੇ ਮੁਕੇਸ਼ ਤਿਵਾੜੀ ਵੱਲ ਲਿਖਿਆ ਗਿਆ ਹੈ। ਵਿਚ ਕਿਹਾ ਗਿਆ ਹੈ ‘ਵਿਦਰੋਹ ਨੂੰ ਰੋਕਣ ਅਤੇ ਜੰਮੂ ਕਸ਼ਮੀਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਹਾਲ ਰੱਖਣ ਲਈ 10 ਹਜ਼ਾਰ ਵਾਧਾ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Center orders deployment of additional 1000 paramilitary forces in Jammu Kashmir