ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ-NCR ’ਚ ਪ੍ਰਦੂਸ਼ਣ ਦੀ 24 ਘੰਟੇ ਨਿਗਰਾਨੀ ਕਰੇਗਾ ਕੇਂਦਰ

ਦਿੱਲੀ-ਐਨਸੀਆਰ ਚ ਸੰਘਣੇ ਸਮੋਗ (ਧੂੰਆਂ) ਦੀ ਚਾਦਰ ਛਾਈ ਹੋਈ ਹੈ। ਐੱਨ.ਸੀ.ਆਰ. ਦੇ ਸਾਰੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਬੇਹਦ ਮਾੜੇ ਪੱਧਰ ਤੋਂ ਲੈ ਕੇ ਗੰਭੀਰ ਪੱਧਰ ਤੱਕ ਹੈ ਤੇ ਲੋਕ ਦਮਘੋਟੂ ਹਵਾ ਚ ਸਾਹ ਲੈਣ ਲਈ ਮਜਬੂਰ ਹਨ। ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ ਅਤੇ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਉੱਚ ਪੱਧਰੀ ਬੈਠਕ ਕੀਤੀ।

 

ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਕਿ ਸੂਬਿਆਂ ਦੇ ਮੁੱਖ ਸਕੱਤਰ 24 ਘੰਟੇ ਆਪੋ ਆਪਣੇ ਖੇਤਰਾਂ ਦੇ ਸਾਰੇ ਜ਼ਿਲ੍ਹਿਆਂ ਦੀ ਨਿਗਰਾਨੀ ਕਰਨਗੇ। ਕੇਂਦਰ ਸਰਕਾਰ ਦੀ ਤਰਫੋਂ ਕੈਬਨਿਟ ਸਕੱਤਰ ਰੋਜ਼ਾਨਾ ਸਥਿਤੀ ਦੀ ਨਿਗਰਾਨੀ ਕਰਨਗੇ।

 

ਦਿੱਲੀ ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਲਗਭਗ 300 ਟੀਮਾਂ ਮੈਦਾਨ ਚ ਹਨ। ਪ੍ਰਦੂਸ਼ਣ ਨੂੰ ਦੂਰ ਕਰਨ ਲਈ ਲੋੜੀਂਦੀ ਮਸ਼ੀਨਰੀ ਸੂਬਿਆਂ ਚ ਵੰਡ ਦਿੱਤੀ ਗਈ ਹੈ। ਐਨਸੀਆਰ ਚ ਸੱਤ ਉਦਯੋਗਿਕ ਸਮੂਹ ਅਤੇ ਪ੍ਰਮੁੱਖ ਟ੍ਰੈਫਿਕ ਕੋਰੀਡੋਰਾਂ 'ਤੇ ਧਿਆਨ ਕੇਂਦ੍ਰਰਿਤ ਕੀਤਾ ਗਿਆ ਹੈ।

 

ਕੇਂਦਰ ਸਰਕਾਰ ਉਸਾਰੀ ਦੀਆਂ ਗਤੀਵਿਧੀਆਂ ਤੋਂ ਇਲਾਵਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਅਤੇ ਕੂੜੇ ਨੂੰ ਸਾੜਨ ਵਾਲਿਆਂ 'ਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਪਹਿਲਾਂ 24 ਅਕਤੂਬਰ ਨੂੰ ਸਥਿਤੀ ਦਾ ਜਾਇਜ਼ਾ ਲਿਆ। ਲੋੜੀਂਦੀਆਂ ਤਿਆਰੀਆਂ ਲਈ 4 ਅਕਤੂਬਰ ਨੂੰ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸ ਵਿੱਚ ਕੈਬਨਿਟ ਸਕੱਤਰ ਦੁਆਰਾ ਇਸ ਵਿਸ਼ੇ (ਹਵਾ ਪ੍ਰਦੂਸ਼ਣ) ਦੀਆਂ ਤਿਆਰੀਆਂ ਬਾਰੇ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Center will monitor 24-hour pollution in Delhi-NCR