ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਅਧਿਕਾਰੀਆਂ ਨੇ ਕੀਤੀ ਵੱਧ ਕੋਰੋਨਾ–ਕੇਸਾਂ ਵਾਲੇ ਖੇਤਰਾਂ ਦੇ ਅਫ਼ਸਰਾਂ ਨਾਲ ਗੱਲਬਾਤ

ਕੇਂਦਰੀ ਅਧਿਕਾਰੀਆਂ ਨੇ ਕੀਤੀ ਵੱਧ ਕੋਰੋਨਾ–ਕੇਸਾਂ ਵਾਲੇ ਖੇਤਰਾਂ ਦੇ ਅਫ਼ਸਰਾਂ ਨਾਲ ਗੱਲਬਾਤ

ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਅਤੇ ਸ੍ਰੀ ਰਾਜੇਸ਼ ਭੂਸ਼ਨ, ਓਐੱਸਡੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਅੱਜ ਇੱਥੇ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ (ਵੀਡੀਓ ਕਾਨਫ਼ਰੰਸ ਰਾਹੀਂ) ਕੋਵਿਡ–19 ਦੇ ਵੱਧ ਕੇਸਾਂ ਵਾਲੇ 11 ਮਿਊਂਸਪਲ ਇਲਾਕਿਆਂ ਦੇ ਪ੍ਰਿੰਸੀਪਲ ਸਿਹਤ ਸਕੱਤਰਾਂ, ਸ਼ਹਿਰੀ ਵਿਕਾਸ ਸਕੱਤਰਾਂ, ਮਿਊਂਸਪਲ ਕਮਿਸ਼ਨਰਾਂ, ਮਿਸ਼ਨ ਡਾਇਰੈਕਟਰਾਂ (ਐੱਨਐੱਚਐੱਮ) ਅਤੇ ਹੋਰ ਅਧਿਕਾਰੀਆਂ ਨਾਲ ਉੱਚ–ਪੱਧਰੀ ਸਮੀਖਿਆ ਮੀਟਿੰਗ ਕੀਤੀ। ਸ਼੍ਰੀ ਕਾਮਰਾਨ ਰਿਜ਼ਵੀ, ਵਧੀਕ ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਨੇ ਵੀ ਇਸ ਵੀਡੀਓ ਕਾਨਫ਼ਰੰਸ ’ਚ ਸ਼ਿਰਕਤ ਕੀਤੀ।

 

 

ਇਹ ਮਿਊਂਸਪਲ ਇਲਾਕੇ ਨਿਮਨਲਿਖਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ: ਮਹਾਰਾਸ਼ਟਰ, ਤਾਮਿਲ ਨਾਡੂ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਅਤੇ ਭਾਰਤ ਦੇ 70% ਸਰਗਰਮ ਕੇਸ ਵੀ ਇਨ੍ਹਾਂ ਹੀ ਥਾਵਾਂ ਤੋਂ ਹਨ।

 

 

ਕੁੱਲ ਪੁਸ਼ਟੀ ਹੋਏ ਮਾਮਲਿਆਂ, ਮੌਤ ਦਰ ਵਾਲੇ ਕੇਸ, ਡਬਲਿੰਗ ਸਮਾਂ, ਹਰੇਕ 10 ਲੱਖ ਪਿੱਛੇ ਟੈਸਟ ਤੇ ਉਨ੍ਹਾਂ ਦੀ ਪੁਸ਼ਟੀ ਪ੍ਰਤੀਸ਼ਤਤਾ ਦੇ ਸਬੰਧ ਵਿੱਚ ਮਹਾਮਾਰੀ ਫੈਲਣ ਦੇ ਰੁਝਾਨ ਦੀਆਂ ਖਾਸੀਅਤਾਂ ਉਜਾਗਰ ਕਰਨ ਲਈ ਇੱਕ ਪੇਸ਼ਕਾਰੀ ਰੱਖੀ ਗਈ ਸੀ। ਇਸ ਪੇਸ਼ਕਾਰੀ ’ਚ ਇਹ ਦੱਸਿਆ ਗਿਆ ਕਿ ਇਨ੍ਹਾਂ ਨਿਗਮਾਂ ਦੇ ਇਲਾਕਿਆਂ ਵਿੱਚ ਪ੍ਰਮੁੱਖ ਚੁਣੌਤੀ ਹੈ ਕੌਮੀ ਔਸਤ ਦੇ ਮੁਕਾਬਲੇ ਘੱਟ ਡਬਲਿੰਗ ਸਮਾਂ, ਉੱਚੀ ਮੌਤ ਦਰ ਅਤੇ ਕੇਸ ਪੁਸ਼ਟੀ ਹੋਣ ਦੀ ਉੱਚੀ ਦਰ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕੰਟੇਨਮੈਂਟ ਅਤੇ ਬਫ਼ਰ ਜ਼ੋਨਜ਼ ਦੀ ਰੂਪ–ਰੇਖਾ ਤਿਆਰ ਕਰਦੇ ਸਮੇਂ ਕਿਹੜੇ ਤੱਤਾਂ ਤੇ ਪੱਖਾਂ ਉੱਤੇ ਵਿਚਾਰ–ਵਟਾਂਦਰਾ ਕੀਤਾ ਜਾਂਦਾ ਹੈ; ਕੰਟੇਨਮੈਂਟ ਜ਼ੋਨ ਦੇ ਘੇਰੇ ਵਿੱਚ ਨਿਯੰਤ੍ਰਣ ਲਈ ਕਿਹੜੀਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਘਰੋਂ–ਘਰੀਂ ਸੁਰੱਖਿਆ–ਚੌਕਸੀ ਲਈ ਮਾਮਲਿਆਂ ਦੀ ਸਰਗਰਮ ਖੋਜ, ਪਾਜ਼ਿਟਿਵ ਰੋਗੀਆਂ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਭਾਲ, ਟੈਸਟਿੰਗ ਪ੍ਰੋਟੋਕੋਲ, ਸਰਗਰਮ ਮਾਮਲਿਆਂ ਦੇ ਕਲੀਨਿਕਲ ਪ੍ਰਬੰਧ; ਬਫ਼ਰ ਜ਼ੋਨ ਵਿੱਚ ਐੱਸਏਆਰਆਈ/ਆਈਐੱਲਆਈ ਕੇਸਾਂ ਉੱਤੇ ਨਿਗਰਾਨੀ ਜਿਹੀਆਂ ਸੁਰੱਖਿਆ ਚੌਕਸੀ ਗਤੀਵਿਧੀਆਂ, ਸਮਾਜਿਕ–ਦੂਰੀ ਨੂੰ ਯਕੀਨੀ ਬਣਾਉਣਾ, ਹੱਥਾਂ ਦੀ ਸਫ਼ਾਈ ਆਦਿ ਨੂੰ ਉਤਸ਼ਾਹਿਤ ਕਰਨ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਪੁਰਾਣੇ ਸ਼ਹਿਰਾਂ, ਸ਼ਹਿਰੀ ਝੁੱਗੀਆਂ–ਝੌਂਪੜੀਆਂ ਅਤੇ ਆਬਾਦੀ ਦੀ ਵਧੇਰੇ ਘਣਤਾ ਵਾਲੇ ਸ਼ਹਿਰੀ ਇਲਾਕਿਆਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਕੈਂਪਾਂ/ਸਮੂਹਾਂ ਵਿੱਚ ਪੂਰੀ ਚੌਕਸੀ ਤੇ ਨਿਗਰਾਨੀ ਰੱਖਣਾ ਸ਼ਹਿਰੀ ਇਲਾਕਿਆਂ ਵਿੱਚ ਕੋਵਿਡ–19 ਦੇ ਪ੍ਰਬੰਧ ਵਿੱਚ ਅਹਿਮ ਕਦਮ ਹਨ।

 

 

ਇਹ ਨੁਕਤਾ ਉਭਾਰਿਆ ਗਿਆ ਕਿ ਵਧੇਰੇ ਖ਼ਤਰੇ ਅਤੇ ਅਸੁਰੱਖਿਅਤ ਆਬਾਦੀਆਂ ਤੇ ਸਮੂਹਾਂ ਦੀ ਸਰਗਰਮੀ ਨਾਲ ਸਕ੍ਰੀਨਿੰਗ ਕਰ ਕੇ ਰੋਕਥਾਮ ਕਰਨ ਅਤੇ ਮੌਤ ਦਰ ਘਟਾਉਣ ਲਈ ਦਾਖ਼ਲ ਕੀਤੇ ਕੇਸਾਂ ਦੇ ਪ੍ਰਭਾਵਸ਼ਾਲੀ ਤੇ ਬਹੁਤ ਕਾਰਜਕੁਸ਼ਲ ਕਲੀਨਿਕਲ ਪ੍ਰਬੰਧ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਬਹੁਤੇ ਰਾਜਾਂ ਨੇ 24X7 ਚਾਲੂ ਰਹਿਣ ਵਾਲੇ ਕੰਟਰੋਲ ਰੂਮ ਸ਼ੁਰੂ ਕਰ ਦਿੱਤੇ ਹਨ, ਹੋਰ ਰਾਜ ਵੀ ਅਜਿਹੇ ਕਦਮ ਚੁੱਕ ਕੇ ਅਜਿਹੀਆਂ ਇਕਾਈਆਂ ਸ਼ੁਰੂ ਕਰ ਸਕਦੇ ਹਨ, ਜੋ ਕੋਵਿਡ–19 ਦੇ ਪ੍ਰਬੰਧ ਨਾਲ ਸਬੰਧਿਤ ਵਿਭਿੰਨ ਸਹੂਲਤਾਂ / ਸੇਵਾਵਾਂ ਦੇ ਮਾਮਲੇ ’ਚ ਲੋਕਾਂ ਨੂੰ ਨਾ ਕੇਵਲ ਸਹਾਇਤਾ ਪ੍ਰਦਾਨ ਕਰਨਗੇ, ਸਗੋਂ ਇਸ ਖੇਤਰ ਦੇ ਮਾਹਿਰਾਂ ਤੇ ਡਾਕਟਰਾਂ ਦਾ ਇੱਕ ਪੈਨਲ 24 ਘੰਟੇ ਕਲੀਨਿਕਲ ਮਾਮਲਿਆਂ ਉੱਤੇ ਸਹਾਇਤਾ ਤੇ ਸਲਾਹ–ਮਸ਼ਵਰਾ ਪ੍ਰਦਾਨ ਕਰੇਗਾ, ਇਸ ਨਾਲ ਮੌਤ ਦਰ ਘਟਾਉਣ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਮਦਦ ਮਿਲੇਗੀ।

 

 

ਇਸ ਨੁਕਤੇ ’ਤੇ ਜ਼ੋਰ ਦਿੱਤਾ ਗਿਆ ਕਿ ਕੇਸਾਂ ਦੀ ਸਮੇਂ–ਸਿਰ ਸ਼ਨਾਖ਼ਤ, ਕਲੀਨਿਕਲ ਪ੍ਰਬੰਧ ਅਤੇ ਮੌਤ ਦਰ ਘਟਾਉਣਾ ਯਕੀਨੀ ਬਣਾਉਣ ਲਈ ਕੁਝ ਮਿਊਂਸਪਲ ਇਲਾਕਿਆਂ ਵਿੱਚ ਟੈਸਟਿੰਗ ਦੀ ਰਫ਼ਤਾਰ ਤੇਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਅਗਲੀ ਦੋ ਮਹੀਨਿਆਂ ਵਾਸਤੇ ਆਕਸੀਜਨ ਵਾਲੇ ਆਈਸੋਲੇਸ਼ਨ ਬਿਸਤਰਿਆਂ, ਵੈਂਟੀਲੇਟਰਜ਼ ਤੇ ਆਈਸੀਯੂ ਬਿਸਤਰਿਆਂ ਉੱਤੇ ਖਾਸ ਧਿਆਨ ਦੇਣਾ ਯਕੀਨੀ ਬਣਾਉਣ ਲਈ ਸਿਹਤ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਦੀ ਜ਼ਰੂਰਤ ਹੋਵੇਗੀ। ਜਿਹੜੇ ਹੋਰ ਮੁੱਦਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ; ਉਨ੍ਹਾਂ ਵਿੱਚ ਸੈਂਪਲ ਕੁਲੈਕਸ਼ਨ ਵਿੱਚ ਦੇਰੀਆਂ ਦੀ ਸਮੱਸਿਆ ਦੂਰ ਕਰਨ ਲਈ ਸਰਕਾਰੀ ਤੇ ਪ੍ਰਾਈਵੇਟ ਲੈਬਜ਼ ਵਿਚਾਲੇ ਸਰਗਰਮ ਤਾਲਮੇਲ ਕਾਇਮ ਕਰਨਾ, ਸਿਹਤ/ਬਿਸਤਰਿਆਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਨਿਜੀ ਹਸਪਤਾਲਾਂ ਨਾਲ ਭਾਈਵਾਲੀ ਕਰਨਾ, ਕੂੜਾ–ਕਰਕਟ ਦਾ ਨਿਬੇੜਾ ਕਰਨਾ ਅਤੇ ਕੋਵਿਡ ਪਾਜ਼ਿਟਿਵ ਖੇਤਰਾਂ ਨੂੰ ਕੀਟਾਣੂ–ਮੁਕਤ ਕਰ ਕੇ ਸ਼ੁੱਧ ਕਰਨਾ, ਪ੍ਰਵਾਸੀ ਮਜ਼ਦੂਰਾਂ ਲਈ ਕੈਂਪਾਂ ਦਾ ਪ੍ਰਬੰਧ ਕਰਨਾ, ਮਰੀਜ਼ਾਂ ਤੇ ਮੈਡੀਕਲ ਪ੍ਰੋਫ਼ੈਸ਼ਨਲ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਕਲੰਕ ਨਾ ਜੋੜਿਆ ਜਾਵੇ – ਇਸ ਬਾਰੇ ਸਥਾਨਕ ਭਾਸ਼ਾਵਾਂ ’ਚ ਜਾਗਰੂਕਤਾ ਪੈਦਾ ਕਰਨਾ, ਸਮਾਜਿਕ ਭਾਈਚਾਰੇ ਦੇ ਆਗੂਆਂ, ਜਾਗਰੂਕਤਾ ਫੈਲਾਉਣ ਤੇ ਵਿਸ਼ਵਾਸ ਨਿਰਮਾਣ ਦੇ ਉਪਾਵਾਂ ਲਈ ਸੁਰੱਖਿਆ ਚੌਕਸੀ ਟੀਮਾਂ ਦੇ ਨਾਲ ਗ਼ੈਰ–ਸਰਕਾਰੀ ਸੰਗਠਨਾਂ (ਐੱਨਜੀਓਜ਼ – NGOs) ਅਤੇ ਸਵੈ–ਸਹਾਇਤਾ ਸਮੂਹਾਂ (ਐੱਸਐੱਚਜੀਜ਼ – SHGs) ਨੂੰ ਸਰਗਰਮੀ ਨਾਲ ਸ਼ਾਮਲ ਕਰਨਾ  ਸ਼ਾਮਲ ਹਨ।

 

 

ਨਗਰ ਨਿਗਮਾਂ ਵੱਲੋਂ ਕੋਵਿਡ–19 ਕੇਸਾਂ ਦੇ ਪ੍ਰਬੰਧ ਲਈ ਚੁੱਕੇ ਗਏ ਕਦਮਾਂ ਤੇ ਕੀਤੇ ਗਏ ਸਰਬੋਤਮ ਅਭਿਆਸਾਂ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਗਿਆ। ਮੁੰਬਈ ਮਿਊਂਸਪਲ ਕਮਿਸ਼ਨਰ ਨੇ ਦੱਸਿਆ ਕਿ ਨਿਜੀ ਹਸਪਤਾਲਾਂ ਤੇ ਮਿਊਂਸਪਲ ਅਧਿਕਾਰੀਆਂ ਵਿਚਾਲੇ ਬਹੁਤ ਮਜ਼ਬੂਤ ਸਹਿਯੋਗ ਸਥਾਪਤ ਕੀਤਾ ਗਿਆ ਹੈ, ਤਾਂ ਜੋ ਆਈਸੀਯੂ ਬਿਸਤਰਿਆਂ / ਆਕਸੀਜਨ ਵਾਲੇ ਬਿਸਤਰਿਆਂ ਆਦਿ ਜਿਹੇ ਸਿਹਤ ਬੁਨਿਆਦੀ ਢਾਂਚੇ ਦੀ ਸਾਂਝੀ ਵਰਤੋਂ ਕੀਤੀ ਜਾ ਸਕੇ।

 

 

ਉਹ ਆਨਲਾਈਨ ਪੋਰਟਲ ਵੀ ਜਨਤਾ ਲਈ ਛੇਤੀ ਸ਼ੁਰੂ ਕਰਨਗੇ, ਜਿਸ ਉੱਤੇ ਹਰੇਕ ਬਿਸਤਰੇ ਲਈ ਵਿਲੱਖਣ ਆਈਡੀ ਨੰਬਰਾਂ ਨਾਲ ਬਿਸਤਰਿਆਂ ਦੀ ਉਪਲਬਧਤਾ ਦੀ ਪੂਰੀ ਜਾਣਕਾਰੀ ਹੋਵੇਗੀ ਅਤੇ ਜੀਪੀਐੱਸ ਸਹੂਲਤ ਨਾਲ ਲੈਸ ਆਨਲਾਈਨ ਐਂਬੂਲੈਂਸ ਟ੍ਰੈਕਿੰਗ ਸਿਸਟਮ ਵੀ ਸਥਾਪਤ ਕੀਤਾ ਜਾਵੇਗਾ। ਇੰਦੌਰ ਦੇ ਅਧਿਕਾਰੀਆਂ ਨੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ ਕਰਨ ਤੇ ਘਰੋਂ–ਘਰੀਂ ਜਾ ਕੇ ਸਰਵੇਖਣ ਕਰਨ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ‘ਗਲੀ ਪੈਟਰੋਲਿੰਗ ਟੀਮਾਂ’ (ਗਲੀਆਂ ਵਿੱਚ ਗਸ਼ਤ ਕਰਨ ਵਾਲੀਆਂ ਟੀਮਾਂ) ਕਾਇਮ ਕੀਤੀਆਂ ਹਨ, ਜਿਨ੍ਹਾਂ ਵਿੱਚ ਸਮਾਜਿਕ ਭਾਈਚਾਰੇ ਦੇ ਵਲੰਟੀਅਰਾਂ ਤੇ ਸੇਵਾ–ਮੁਕਤ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਕੰਟੇਨਮੈਂਟ ਜ਼ੋਨਜ਼ ਵਿੱਚ ਵਿਸ਼ੇਸ਼ ਸੁਰੱਖਿਆ ਚੌਕਸੀ ਟੀਮਾਂ ਦੀ ਮਦਦਹੋ ਸਕੇ ਤੇ ਵਿਸ਼ਵਾਸ ਨਿਰਮਾਣ ਦੇ ਉਪਾਵਾਂ ਵਿੱਚ ਸੁਧਾਰ ਹੋ ਸਕੇ, ਸਰਗਰਮੀ ਨਾਲ ਚੌਕਸੀ ਰੱਖੀ ਜਾ ਸਕੇ ਅਤੇ ਜ਼ਰੂਰੀ ਵਸਤਾਂ ਦਾ ਇੰਤਜਾਮ ਹੋ ਸਕੇ।

 

 

ਹੁਣ ਤੱਕ 51,783 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 3,250 ਮਰੀਜ਼ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 41.39% ਹੋ ਗਈ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,25,101 ਹੈ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਿੱਚ 6,654 ਦਾ ਵਾਧਾ ਹੋਇਆ ਹੈ।

 

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਅਤੇ ਹੋਰ ਪ੍ਰਸ਼ਨ ncov2019@gov.in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central Authorities interact with the officials of more Corona Cases