ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਮਜ਼ਦੂਰਾਂ ਤੇ ਵਿਦਿਆਰਥੀਆਂ ਨੂੰ ਘਰ ਪਹੁੰਚਾਉਣ ਲਈ ਰੇਲਵੇ ਚਲਾਏਗੀ ਵਿਸ਼ੇਸ਼ ਟਰੇਨ

ਕੋਰੋਨਾ ਲੌਕਡਾਊਨ ਵਿਚਕਾਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਪਹੁੰਚਾਉਣ ਲਈ ਹੁਣ ਕੇਂਦਰ ਸਰਕਾਰ ਨੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ 'ਚ ਕਈ ਕਿਸਮਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ।
 

ਗ੍ਰਹਿ ਮੰਤਰਾਲੇ ਨੇ ਪਹਿਲਾਂ ਬੱਸਾਂ ਤੋਂ ਉਨ੍ਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਇੱਕ ਆਦੇਸ਼ ਜਾਰੀ ਕੀਤਾ ਸੀ, ਹੁਣ ਰੇਲ ਗੱਡੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਲੋਕਾਂ ਦੀ ਆਵਾਜਾਈ ਲਈ ਨਿਰਦੇਸ਼ ਦਿੱਤੇ ਹਨ। ਸੂਬਾ ਸਰਕਾਰਾਂ ਅਤੇ ਰੇਲ ਮੰਤਰਾਲਾ ਇਸ ਆਵਾਜਾਈ ਨੂੰ ਯਕੀਨੀ ਬਣਾਏਗਾ।
 

 

ਰੇਲਵੇ ਨੇ ਕਿਹਾ ਹੈ ਕਿ ਜਿਸ ਸੂਬੇ ਤੋਂ ਮਜ਼ਦੂਰ ਘਰ ਲਈ ਰਵਾਨਾ ਹੋਣਗੇ, ਉੱਥੇ ਦੀ ਸਰਕਾਰ ਨੂੰ ਉਨ੍ਹਾਂ ਦੀ ਜਾਂਚ ਕਰਨੀ ਹੋਵੇਗੀ। ਜਿਸ ਵਿਅਕਤੀ 'ਚ ਕਿਸੇ ਫਲੂ ਵਰਗੀ ਬੀਮਾਰੀ ਦੇ ਲੱਛਣ ਨਹੀਂ ਮਿਲਣਗੇ, ਉਨ੍ਹਾਂ ਨੂੰ ਹੀ ਯਾਤਰਾ ਕਰਨ ਦੀ ਮਨਜੂਰੀ ਹੋਵੇਗੀ। ਸੂਬੇ ਨੂੰ ਮਜਦੂਰਾਂ ਨੂੰ ਗਰੁੱਪ 'ਚ ਸਟੇਸ਼ਨ ਤਕ ਸੈਨੇਟਾਈਜ਼ਡ ਕੀਤੀਆਂ ਬੱਸਾਂ 'ਚ ਲਿਆਉਣਾ ਹੋਵੇਗਾ।
 

ਬਿਹਾਰ, ਪੰਜਾਬ, ਤੇਲੰਗਾਨਾ ਤੇ ਕੇਰਲ ਨੇ ਕੇਂਦਰ ਸਰਕਾਰ ਤੋਂ ਲੋਕਾਂ ਨੂੰ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ। ਸੂਬਿਆਂ ਨੇ ਕਿਹਾ ਸੀ ਕਿ ਲੋਕਾਂ ਦੀ ਗਿਣਤੀ ਕਾਫ਼ੀ ਵੱਧ ਹੈ। ਅਜਿਹੀ ਸਥਿਤੀ 'ਚ ਬੱਸਾਂ ਰਾਹੀਂ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ 'ਚ ਕਾਫ਼ੀ ਸਮਾਂ ਲੱਗ ਜਾਵੇਗਾ। ਇਸ ਕਾਰਨ ਵਾਇਰਸ ਫੈਲਣ ਦਾ ਖ਼ਤਰਾ ਵੀ ਰਹੇਗਾ, ਕਿਉਂਕਿ ਕਈ ਸੂਬਿਆਂ 'ਚੋਂ ਹੋ ਕੇ ਜਾਣਾ ਪਵੇਗਾ।
 

ਦਰਅਸਲ, ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਬੁੱਧਵਾਰ ਨੂੰ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ, ਵਿਦਿਆਰਥੀਆਂ, ਸ਼ਰਧਾਲੂਆਂ ਅਤੇ ਹੋਰਨਾਂ ਲੋਕਾਂ ਨੂੰ ਆਪਣੇ ਗ੍ਰਹਿ ਸੂਬਿਆਂ ਵਿੱਚ ਜਾਣ ਦੀ ਮਨਜੂਰੀ ਦੇ ਦਿੱਤੀ ਹੈ। ਹਾਲਾਂਕਿ ਨਿਯਮਾਂ ਤਹਿਤ ਇਨ੍ਹਾਂ ਲੋਕਾਂ ਨੂੰ ਬੱਸਾਂ ਰਾਹੀਂ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਭੇਜਣ ਲਈ ਕਿਹਾ ਗਿਆ ਹੈ।
 

ਤੇਲੰਗਾਨਾ ਤੋਂ ਝਾਰਖੰਡ ਲਈ ਚਲਾਈ ਵਿਸ਼ੇਸ਼ ਰੇਲ ਗੱਡੀ
ਲੌਕਡਾਊਨ 'ਚ ਫਸੇ 1200 ਮਜ਼ਦੂਰਾਂ ਨੂੰ ਲੈ ਕੇ ਤੇਲੰਗਾਨਾ ਤੋਂ ਝਾਰਖੰਡ ਲਈ ਪਹਿਲੀ ਸਪੈਸ਼ਲ ਰੇਲ ਗੱਡੀ ਅੱਜ ਸ਼ੁੱਕਰਵਾਰ ਨੂੰ ਰਵਾਨਾ ਹੋਈ। ਦੱਸ ਦੇਈਏ ਕਿ ਲੌਕਡਾਊਨ 'ਚ ਫਸੇ ਮਜ਼ਦੂਰਾਂ ਲਈ ਇਹ ਕਿਸੇ ਵੱਡੀ ਰਾਹਤ ਤੋਂ ਘੱਟ ਨਹੀਂ ਹੈ। ਹਾਲਾਂਕਿ, ਭਵਿੱਖ 'ਚ ਹੋਰ ਕਿੰਨੀਆਂ ਅਜਿਹੀ ਗੱਡੀਆਂ ਚੱਲਣਗੀਆਂ, ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

 

ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਤੇਲੰਗਾਨਾ ਤੋਂ ਰਵਾਨਾ ਹੋਈ ਇਸ ਸਪੈਸ਼ਲ ਰੇਲ ਗੱਡੀ ਦੇ 24 ਡੱਬਿਆਂ ਵਿੱਚ ਲਗਭਗ 1200 ਪ੍ਰਵਾਸੀ ਹਨ। ਉਨ੍ਹਾਂ ਦੱਸਿਆ ਕਿ ਰੇਲ ਗੱਡੀ ਅੱਜ ਸਵੇਰੇ 4:50 ਵਜੇ ਤੇਲੰਗਾਨਾ ਦੇ ਲਿੰਗਰਪੱਲੀ ਤੋਂ ਰਵਾਨਾ ਹੋਈ, ਜੋ ਝਾਰਖੰਡ ਦੇ ਹਟੀਆ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central Government Accepts Demands of Bihar and Punjab Special train for Migrant workers students and tourists to return home lockdown