ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਮੀਡੀਆ ਦੀ ਆਜ਼ਾਦੀ ਲਈ ਵਚਨਬੱਧ: ਪ੍ਰਕਾਸ਼ ਜਾਵਡੇਕਰ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਮੀਡੀਆ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਲਈ 1975 ਚ ਐਮਰਜੈਂਸੀ ਵਿਰੁੱਧ ਪਾਰਟੀ ਨੇਤਾਵਾਂ ਦੇ ਸੰਘਰਸ਼ ਨੂੰ ਯਾਦ ਕੀਤਾ। ਇਸ ਸਮਾਰੋਹ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੀਡੀਓ ਕਾਨਫਰੰਸ ਰਾਹੀਂ ਕੀਤਾ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਲੱਖ ਤੋਂ ਵੱਧ ਪ੍ਰਕਾਸ਼ਨ, 700 ਤੋਂ ਵੱਧ ਟੀਵੀ ਚੈਨਲ, ਬਹੁਤ ਸਾਰੇ ਵੈਬ ਅਤੇ ਨਿਊਜ਼ ਪੋਰਟਲ ਹਨ, ਹੁਣ ਕੋਈ ਵੀ ਕਿਸੇ ਨੂੰ ਵੀ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਸੰਚਾਰ ਕਰਨ ਤੋਂ ਨਹੀਂ ਰੋਕ ਸਕਦਾ। ਇਹ ਸੰਚਾਰ ਦੀ ਤਾਕਤ ਹੈ।

 

ਜਾਵਡੇਕਰ ਨੇ ਇਥੇ ਮਲਿਆਲਾ ਮਨੋਰਮਾ ਨਿਊਜ਼ ਕਨਕਲੇਵ ਚ ਨਿਊ ਇੰਡੀਆ: ਗੌਰਮਿੰਟ ਐਂਡ ਮੀਡੀਆ ਵਿਸ਼ੇ ‘ਤੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ, ਵਿਦਿਆਰਥੀ ਅੰਦੋਲਨ ਦੇ ਦਿਨਾਂ ਚ ਅਸੀਂ ਐਮਰਜੈਂਸੀ ਵਿਰੁੱਧ 1975 ਚ ਲੜੇ ਸਨ ਤੇ ਅਸੀਂ ਮੀਡੀਆ ਦੀ ਆਜ਼ਾਦੀ ਦੀ ਰੱਖਿਆ ਲਈ ਜੇਲ੍ਹ ਚਲੇ ਗਏ ਸੀ। ਮੀਡੀਆ ਦੀ ਆਜ਼ਾਦੀ ਦੀ ਰੱਖਿਆ ਲਈ ਇਹ ਵਚਨਬੱਧਤਾ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਜਾਵਡੇਕਰ ਨੇ ਕਿਹਾ ਕਿ ਜ਼ਿੰਮੇਵਾਰ ਆਜ਼ਾਦੀ ਇਕ ਲੋਕਤੰਤਰੀ ਸਮਾਜ ਦਾ ਬੁਨਿਆਦੀ ਤੱਤ ਹੈ ਪਰ ਜ਼ਿੰਮੇਵਾਰ ਆਜ਼ਾਦੀ ਦਾ ਉਨ੍ਹਾਂ ਦਾ ਅਰਥ ਮੁੜਨਿਯਮਿਤ ਆਜ਼ਾਦੀ ਨਹੀਂ ਬਲਕਿ ਆਜ਼ਾਦੀ ਦੀ ਵਰਤੋਂ ਕਰਦਿਆਂ ਜ਼ਿੰਮੇਵਾਰੀ ਦੇ ਵਤੀਰੇ ਦੀ ਹੈ। ਇਸ ਗੱਲ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਿ ਸਰਕਾਰ ਮੀਡੀਆ ਦੀ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਕਾਰਗੁਜ਼ਾਰੀ ਪ੍ਰਤੀ ਵਚਨਬੱਧ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central government committed to media freedom: Prakash Javadekar