ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨ ਧਨ ਖਾਤਾਧਾਰਕਾਂ ਨੂੰ ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ, ਹੁਣ ਮਿਲੇਗੀ ਇਹ ਸਹੂਲਤ

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਨਾਲ ਜੁੜੇ ਖਾਤੇ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਨ ਧਨ ਯੋਜਨਾ ਵਿੱਚ ਖੁੱਲ੍ਹੇ ਖਾਤੇ ਵਿੱਚ ਪੰਜ ਹਜ਼ਾਰ ਰੁਪਏ ਦੀ ਓਵਰਡ੍ਰਾਫਟ ਦੀ ਸਹੂਲਤ ਦੁੱਗਣੀ ਕਰ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।


ਯੋਜਨਾ ਦੇ ਤਹਿਤ ਹੁਣ ਹਰ ਪਰਿਵਾਰ ਦੀ ਥਾਂ ਹਰ ਬਾਲਗ ਵਿਅਕਤੀ ਦਾ ਖਾਤਾ ਖੋਲ੍ਹਣ 'ਤੇ ਜ਼ੋਰ ਦਿੱਤਾ ਜਾਵੇਗਾ। ਜਨ ਧਨ ਯੋਜਨਾ ਤਹਿਤ ਜੋ ਵੀ ਨਵੇਂ ਖਾਤੇ ਖੋਲ੍ਹੇ ਜਾ ਰਹੇ ਹਨ, ਉਨ੍ਹਾਂ ਨੂੰ ਦੋ ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਦਿੱਤਾ ਜਾ ਰਿਹਾ ਹੈ। ਜਨ ਧਨ ਖਾਤੇ ਵਿੱਚ ਓਵਰਡ੍ਰਾਫਟ ਦੀ ਸਹੂਲਤ ਲਈ ਵੱਧ ਤੋਂ ਵੱਧ ਉਮਰ ਹੱਦ 65 ਸਾਲ ਕਰ ਦਿੱਤੀ ਗਈ ਹੈ। 

 

ਪਹਿਲਾਂ, ਓਵਰਡ੍ਰਾਫਟ ਦੀ ਸੁਵਿਧਾ ਸਿਰਫ 18 ਤੋਂ 60 ਸਾਲ ਦੀ ਉਮਰ ਸਮੂਹ ਦੇ ਖਾਤਾ ਧਾਰਕਾਂ ਲਈ ਉਪਲਬੱਧ ਸੀ। ਉਹ ਲੋਕ, ਜਿਨ੍ਹਾਂ ਦਾ ਬੈਂਕ ਖਾਤਾ ਛੇ ਮਹੀਨਿਆਂ ਲਈ ਸੁਚਾਰੂ ਢੰਗ ਨਾਲ ਚੱਲੇਗਾ ਅਤੇ ਇਸ ਵਿੱਚ ਬੇਲੈਂਸ ਹੋਵੇਗਾ। ਉਹ ਜ਼ੀਰੋ ਬੈਲੇਂਸ ਦੇ ਨਾਲ ਖੁੱਲ੍ਹੇ ਜਨਧਨ ਖਾਤਿਆਂ ਵਿੱਚ ਓਵਰਡਰਾਫਟ ਦੀ ਸਹੂਲਤ ਲੈ ਸਕਦੇ ਹਨ।
 

ਰੁਪਏ ਡੈਬਿਟ ਕਾਰਡ ਨਾਲ ਐਕਟਿਵ ਲੈਣ-ਦੇਣ ਵੀ ਜ਼ਰੂਰੀ ਹੈ। ਖਾਤੇ ਨੂੰ ਆਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਜੇ ਖਾਤਾ ਧਾਰਕ ਦੀ ਕ੍ਰੈਡਿਟ ਹਿਸਟਰੀ ਚੰਗੀ ਹੈ, ਤਾਂ ਬੈਂਕ ਇੱਕ ਘੰਟੇ ਵਿੱਚ 15,000 ਰੁਪਏ ਦਾ ਓਵਰਡ੍ਰਾਫਟ ਦੇਵੇਗਾ।
ਬੈਂਕ 12 ਤੋਂ 16 ਪ੍ਰਤੀਸ਼ਤ ਤੱਕ ਲੈਂਦੇ ਹਨ ਵਿਆਜ

 

ਜਨ ਧਨ ਖਾਤੇ ਵਿੱਚ ਓਵਰਡ੍ਰਾਫਟ ਸਹੂਲਤ ਦਾ ਅਰਥ ਹੈ ਕਿ ਜੇ ਇੱਕ ਜਨ ਧਨ ਖਾਤਾ ਧਾਰਕ ਕੋਲ ਇੱਕ ਚੰਗਾ ਬੈਂਕ ਖਾਤਾ ਰਿਕਾਰਡ ਹੈ, ਤਾਂ ਉਹ ਲੋੜ ਪੈਣ ਉੱਤੇ ਉਸ ਦੇ ਖਾਤੇ ਵਿੱਚ ਪੈਸੇ ਨਾ ਹੋਣ ਦੇ ਬਾਵਜੂਦ ਓਵਰਡ੍ਰਾਫਟ ਲਿਮਟ ਦੇ ਤਹਿਤ ਬੈਂਕ ਤੋਂ ਪੈਸੇ ਲੈ ਸਕਦਾ ਹੈ।

 

ਇਹ ਅਸਲ ਵਿੱਚ ਇੱਕ ਛੋਟੀ ਮਿਆਦ ਦਾ ਕਰਜ਼ਾ ਹੈ ਜੋ ਕਿ ਬੈਂਕ ਖਾਤੇ ਦੁਆਰਾ ਕਾਰਜਸ਼ੀਲ ਹੋਣ ਕਰਕੇ ਬੈਂਕ ਦੁਆਰਾ ਪੇਸ਼ ਕੀਤੀ ਜਾਂਦੀ ਇੱਕ ਸਹੂਲਤ ਹੈ। ਓਵਰਡ੍ਰਾਫਟ ਦੀ ਸਹੂਲਤ ਦੇ ਮਾਮਲੇ ਵਿੱਚ ਲੋੜ ਪੈਣ 'ਤੇ ਪੈਸੇ ਦੇਣ ਵਾਲੇ ਤੋਂ ਪੈਸੇ ਲੈਣ ਦੀ ਜ਼ਰੂਰਤ ਨਹੀਂ ਹੈ। ਬਦਲੇ ਵਿੱਚ ਬੈਂਕ 12% ਤੋਂ 16% ਤੱਕ ਵਿਆਜ ਲੈਂਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central government gives big relief to Pradhan Mantri Jan Dhan Yojana account holders now this facility will be available