ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਦੇ 10 ਪ੍ਰਮੁੱਖ ਅੱਤਵਾਦੀਆਂ ਦੀ ਜਾਰੀ ਕੀਤੀ ਸੂਚੀ 

ਦੇਸ਼ ਦੇ ਨਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ  ਦਾ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਸਫਾਏ ਉੱਤੇ ਖ਼ਾਸ ਫੋਕਸ ਵਿਚਕਾਰ ਕੇਂਦਰ ਸਰਕਾਰ ਨੇ ਘਾਟੀ ਵਿੱਚ ਸਰਗਰਮ ਚੋਟੀ ਦੇ 10 ਅੱਤਵਾਦੀ ਦੀ ਸੂਚੀ ਜਾਰੀ ਕੀਤੀ ਹੈ। 

 

ਜੰਮੂ ਅਤੇ ਕਸ਼ਮੀਰ ਪੁਲੀਸ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਅਤੇ ਇੰਟੇਲੀਜੇਂਸ ਬਿਊਰੋ ਵੱਲੋਂ ਗ੍ਰਹਿ ਮੰਤਰਾਲਾ ਨੂੰ ਸਾਂਝਾ ਕੀਤੀਆਂ ਗਈਆਂ ਸੂਚਨਾਵਾਂ ਦੇ ਆਧਾਰ ਉੱਤੇ ਇਸ ਸੂਚੀ ਵਿੱਚ ਜੈਸ਼-ਏ-ਮੁਹੰਮਦ, ਲਸ਼ਕਰ ਏ ਤੋਇਬਾ, ਹਿਜ਼ਬੁਲ ਮੁਜਾਹਿਦੀਨ ਅਤੇ ਅਲ ਬਦਰ ਦੇ ਅੱਤਵਾਦੀ ਨੂੰ ਸ਼ਾਮਲ ਕੀਤਾ ਗਿਆ ਹੈ।


ਇਨ੍ਹਾਂ ਚੋਟੀ ਦੇ 10 ਅੱਤਵਾਦੀ ਵਿੱਚੋਂ 6 ਹਿਜਬੁਲ ਮੁਜ਼ਾਹਿਦੀਨ, ਜੈਸ਼-ਏ-ਮੁਹੰਮਦ ਦੇ  2 ਅਤੇ ਲਸ਼ਕਰ-ਏ-ਤੋਇਬਾ ਅਤੇ ਅਲ ਬ੍ਰਦ ਅੱਤਵਾਦੀ ਸੰਗਠਨ ਦੇ ਇੱਕ ਇੱਕ ਅੱਤਵਾਦੀ ਦਾ ਨਾਮ ਸ਼ਾਮਲ ਹੈ।

 


ਲਸ਼ਕਰ-ਏ-ਤੋਇਬਾ ਦੇ ਕਮਾਂਡਰ ਵਾਸਿਮ ਅਹਿਮਦ ਉਰਫ਼ ਓਸਾਮਾ ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆ ਵਿੱਚ ਸਰਗਰਮ ਹੈ ਜਦਕਿ ਚੀਫ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਰਿਆਜ਼ ਨਾਇਕੂ  ਉਰਫ਼ ਮੁਹੰਮਦ ਬਿਨ ਕਾਸਿਮ ਨੂੰ ਇਸ ਟਾਪ 10 ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central Government issues list of Top 10 active terrorists of Jammu and Kashmir