ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਹੋਰ ਰਾਜਾਂ ’ਚ ਖੁੱਲ੍ਹਣਗੀਆਂ ਕੇਂਦਰੀ ਯੂਨੀਵਰਸਿਟੀਜ਼, 5000 ਕਰੋੜ ਜਾਰੀ

ਪੰਜਾਬ ਤੇ ਹੋਰ ਰਾਜਾਂ ’ਚ ਖੁੱਲ੍ਹਣਗੀਆਂ ਕੇਂਦਰੀ ਯੂਨੀਵਰਸਿਟੀਜ਼, 5000 ਕਰੋੜ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਦਿੱਲੀ ‘ਚ ਕੇਂਦਰੀ ਕੈਬਿਨੇਟ ਦੀ ਅਹਿਮ ਮੀਟਿੰਗ ਦੌਰਾਨ ਅੱਜ ਕਈ ਅਹਿਮ ਫ਼ੈਸਲੇ ਲਏ ਗਏ ਹਨ। ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਰੇਲ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਸਰਕਾਰ ਨੇ 13 ਨਵੀਂਆਂ ਕੇਂਦਰੀ ਯੂਨੀਵਰਸਿਟੀਜ਼ ਦੇ ਨਿਰਮਾਣ ਕਾਰਜ ਮੁਕੰਮਲ ਕਰਨ ਲਈ 5,000 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਹ ਨਵੀਆਂ ਯੂਨੀਵਰਸਿਟੀਜ਼ ਪੰਜਾਬ ਦੇ ਨਾਲ–ਨਾਲ ਹਰਿਆਣਾ, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ, ਕਰਨਾਟਕ, ਕੇਰਲ, ਰਾਜਸਥਾਨ, ਤਾਮਿਲ ਨਾਡੂ ਤੇ ਜੰਮੂ–ਕਸ਼ਮੀਰ ਵਿੱਚ ਖੋਲ੍ਹੀਆਂ ਜਾਣਗੀਆਂ।

 

 

ਕੇਂਦਰ ਸਰਕਾਰ ਨੇ ਬਿਜਲੀ ਉਤਪਾਦਨ ਖੇਤਰ ਦੀਆਂ ਚਾਰ ਕੇਂਦਰੀ ਕੰਪਨੀਆਂ – ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ–ਜੈਨਰੇਸ਼ਨ ਕਾਰਪੋਰੇਸ਼ਨ ਲਿਮਿਟੇਡ (ਐੱਨਐੱਚਪੀਸੀ), ਨੌਰਥ ਈਸਟ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਈਈਪੀਸੀਓ), ਟੀਐੱਚਡੀਸੀ ਇੰਡੀਆ ਲਿਮਿਟੇਡ (ਉੱਤਰ–ਪੂਰਬੀ ਟੀਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ) ਅਤੇ ਸਤਲੁਜ ਜਲ ਬਿਜਲੀ ਨਿਗਮ ਲਿਮਿਟੇਡ (ਐੱਸਜੇਵੀਐੱਨ) ਦੇ ਬੋਰਡ ਪੱਧਰ ਦੇ ਅਧਿਕਾਰੀਆਂ ਤੋਂ ਹੇਠਲੇ ਅਧਿਕਾਰੀਆਂ ਦੇ ਨਵੇਂ ਪੇਅ–ਸਕੇਲਜ਼ ਦੇ ਰੈਗੂਲੇਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਪੇਅ–ਸਕੇਲਜ਼ ਦੀ ਰੈਗੂਲੇਸ਼ਨ ’ਤੇ ਲਗਭਗ 323 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਨਾਲ ਇੱਕ ਜਨਵਰੀ, 2007 ਤੋਂ ਪਹਿਲਾਂ ਹਾਈਡ੍ਰੋ ਖੇਤਰ ਦੇ ਜਨਤਕ ਖੇਤਰ ਦੇ ਕੇਂਦਰੀ ਅਦਾਰਿਆਂ ਵਿੱਚ ਸ਼ਾਮਲ 5,254 ਅਧਿਕਾਰੀਆਂ ਨੂੰ ਲਾਭ ਹੋਵੇਗਾ।

 

 

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਆਮਦਨ ਟੈਕਸ ਰਿਟਰਨ ਪ੍ਰਕਿਰਿਆ ਸੁਖਾਲੀ ਬਣਾਉਣ ਦੇ ਮੰਤਵ ਨਾਲ ਏਕੀਕ੍ਰਿਤ ਈ–ਫ਼ਾਈਲਿੰਗ ਤੇ ਕੇਂਦਰੀਕ੍ਰਿਤ ਪ੍ਰੋਸੈਸੰਗ ਪ੍ਰੋਜੈਕਟ 2.0 ਨੂੰ ਮਨਜ਼ੂਰੀ ਦਿੱਤੀ ਹੈ। ਇਹ ਪ੍ਰੋਜੈਕਟ 18 ਮਹੀਨਿਆਂ ‘ਚ ਮੁਕੰਮਲ ਹੋਵੇਗਾ ਤੇ ਇਸ ਦੇ ਮੁਕੰਮਲ ਹੋਣ ਨਾਲ ਆਮਦਨ ਟੈਕਸ ਰਿਟਰਨ ਦੀ ਪ੍ਰੋਸੈਸਿੰਗ ਇੱਕ ਦਿਨ ‘ਚ ਹੋ ਜਾਵੇਗੀ, ਜਦ ਕਿ ਹਾਲੇ ਇਸ ਵਿੱਚ 63 ਦਿਨ ਲੱਗ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central Universities would open in Pb and other States